ਜੇਕਰ ਤੁਸੀਂ ਆਪਣੇ ਭਾਰ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ ਤਾਂ ਤਰਬੂਜ਼ ਦਾ ਜੂਸ ਜ਼ਰੂਰ ਪੀਓ। ਇਸ ਨਾਲ ਸਰੀਰ ‘ਚ ਕਮਜ਼ੋਰੀ ਨਹੀਂ ਆਵੇਗੀ ਅਤੇ ਫ਼ਾਲਤੂ ਫ਼ੈਟ ਵੀ ਘੱਟ ਹੋ ਜਾਵੇਗੀ।
ਤਰਬੂਜ਼ ਦੇ ਜੂਸ ਪੀਣ ਨਾਲ ਗਰਮੀਆਂ ‘ਚ ਜਿਨ੍ਹਾਂ ਰੋਗਾਂ ਦੇ ਹੋਣ ਦੀ ਸੰਭਾਵਨਾ ਹੁੰਦੀ ਹੈ ਉਹ ਨਹੀਂ ਹੁੰਦੇ। ਲੂ ਆਦਿ ਵੀ ਨਹੀਂ ਲੱਗਦੀ ਹੈ।
3.ਤਰਬੂਜ਼ ਦੇ ਜੂਸ ਅਤੇ ਕਾਲੀ ਮਿਰਚ ਪਾਊਡਰ ਨੂੰ ਮਿਲਾ ਕੇ ਪੀਣ ਨਾਲ ਕੈਂਸਰ ਕੋਸ਼ਿਕਾਵਾਂ ਨਸ਼ਟ ਕਰਨ ‘ਚ ਮਦਦ ਮਿਲਦੀ ਹੈ।
ਤਰਬੂਜ਼ ‘ਚ ਉੱਚ ਮਾਤਰਾ ‘ਚ ਫ਼ੋਲੇਟ ਹੁੰਦਾ ਹੈ ਜੋ ਸਰੀਰ ‘ਚ ਖੂਨ ਦੇ ਸੰਚਾਰ ਨੂੰ ਉੱਚਿਤ ਬਣਾਏ ਰੱਖਦਾ ਹੈ ਜਿਸ ਨਾਲ ਅਟੈਕ ਆਉਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਤਰਬੂਜ਼ ਦਾ ਜੂਸ ਪੀਣ ਨਾਲ ਸਰੀਰ ‘ਚ ਪਾਣੀ ਦੀ ਕਮੀ ਵੀ ਦੂਰ ਹੋ ਜਾਂਦੀ ਹੈ। ਮਹਿਲਾਵਾਂ ਨੂੰ ਵਿਸ਼ੇਸ਼ ਰੂਪ ਨਾਲ ਮਾਸਿਕ ਧਰਮ ਦੇ ਦੌਰਾਨ ਜੂਸ ਨੂੰ ਕਾਲੀ ਮਿਰਚ ਪਾਊਡਰ ਦੇ ਨਾਲ ਜ਼ਰੂਰ ਪੀਣਾ ਚਾਹੀਦਾ ਹੈ।
ਕੋਈ ਲੋਕਾਂ ਨੂੰ ਲੱਗਦਾ ਹੈ ਕਿ ਅਸਥਮਾ ‘ਚ ਤਰਬੂਜ਼ ਦਾ ਠੰਡਾ ਜੂਸ ਨੁਕਸਾਨ ਪਹੁੰਚਾ ਸਕਦਾ ਹੈ ਪਰ ਅਜਿਹਾ ਨਹੀਂ ਹੈ, ਸਗੋਂ ਇਸ ਨੂੰ ਕਾਲੀ ਮਿਰਚ ਪਾਊਡਰ ਦੇ ਨਾਲ ਪੀਣਾ ਨਾਲ ਫ਼ਾਇਦਾ ਹੁੰਦਾ ਹੈ।
ਖਾਣੇ ‘ਚ ਨਮਕ ਤੇ ਗਰਮ ਮਸਾਲਿਆਂ ਦੀ ਮਾਤਰਾ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਕਈ ਬੀਮਾਰੀਆਂ ਦੀ ਜੜ੍ਹ ਹੈ।
ਆਂਵਲਾ, ਨਿੰਬੂ, ਅਦਰਕ, ਹਰੜ ਦੀ ਵਰਤੋਂ ਕਿਸੇ ਨਾ ਕਿਸੇ ਰੂਪ ‘ਚ ਰੋਜ਼ਾਨਾ ਕਰਨੀ ਚਾਹੀਦੀ ਹੈ।










