ਸ਼੍ਰੀਨਗਰ ; ਨੈਸ਼ਨਲ ਕਾਨਫਰੰਸ ਦੇ ਕਾਰਜਕਾਰੀ ਪ੍ਰਧਾਨ ਉਮਰ ਅਬਦੁੱਲਾ ਨੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਮੁਖੀ ਮਹਿਬੂਬਾ ਮੁਫਤੀ ਵਲੋਂ ਆਪਣੇ ਮੁੱਖ ਮੰਤਰੀ ਸਹੁੰ ਚੁੱਕ ਸਮਾਰੋਹ ਲਈ ਸੱਦਾ ਦੇਣ ‘ਤੇ ਸ਼ੁਕਰੀਆ ਕਿਹਾ ਹੈ। ਅਬਦੁੱਲਾ ਨੇ ਟਵੀਟ ਕਰਕੇ ਕਿਹਾ, ”ਮਹਿਬੂਬਾ ਮੁਫਤੀ ਸਾਹਿਬਾ ਦਾ ਬਹੁਤ ਸ਼ੁਕਰੀਆ ਕਿ ਉਨ੍ਹਾਂ ਨੇ ਫੋਨ ਕੀਤਾ ਅਤੇ ਆਪਣੇ ਸਹੁੰ ਚੁੱਕ ਸਮਾਰੋਹ ਲਈ ਮੈਨੂੰ ਸੱਦਾ ਦਿੱਤਾ। ਮੈਂ 4 ਅਪ੍ਰੈਲ ਨੂੰ ਉੱਥੇ ਮੌਜੂਦ ਰਹਿਣ ਦੀ ਕੋਸ਼ਿਸ਼ ਕਰਾਂਗਾ।
ਇਸ ਤੋਂ ਪਹਿਲਾਂ ਅਬਦੁੱਲਾ ਨੇ ਜੰਮੂ-ਕਸ਼ਮੀਰ ਵਿਚ ਭਾਜਪਾ ਪਾਰਟੀ ਨਾਲ ਸਰਕਾਰ ਬਣਾਉਣ ‘ਚ ਦੇਰੀ ਲਈ ਮੁਫਤੀ ਦੀ ਆਲੋਚਨਾ ਕੀਤੀ ਸੀ। ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਸੀ ਕਿ ਸੱਤਾ ਲਈ ਮਹਿਬੂਬਾ ਨੇ ਭਾਜਪਾ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਦੱਸਣ ਯੋਗ ਹੈ ਕਿ 7 ਜਨਵਰੀ ਨੂੰ ਮੁੱਖ ਮੰਤਰੀ ਮੁਫਤੀ ਮੁਹੰਮਦ ਸਈਦ ਦੇ ਦੇਹਾਂਤ ਦੇ ਅਗਲੇ ਦਿਨ ਸੂਬੇ ਵਿਚ ਰਾਸ਼ਟਰਪਤੀ ਸ਼ਾਸਨ ਲੱਗਾ ਹੋਇਆ ਹੈ। ਮਹਿਬੂਬਾ 4 ਅਪ੍ਰੈਲ ਨੂੰ ਸਹੁੰ ਚੁੱਕੇਗੀ।















