ਚੰਡੀਗੜ : ਵਿਸ਼ਵ ਦੇ ਪ੍ਰਸਿੱਧ ਪਹਿਲਵਾਨ ਅਤੇ ਰਿਟਾ. ਆਈਜੀ ਪਦਮਸ਼ਰੀ ਕਰਤਾਰ ਸਿੰਘ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਹੋ ਗਏ ਹਨ। ਇੱਥੇ ਚੰਡੀਗੜ ਪ੍ਰੈਸ ਕਲੱਬ ਵਿੱਚ ਆਯੋਜਿਤ ਪ੍ਰੈਸ ਕਾਨਫਰੈਂਸ ਵਿੱਚ ‘ਆਪ’ ਦੇ ਰਾਸ਼ਟਰੀ ਬੁਲਾਰੇ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਚੋਣ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਅਤੇ ਸੰਸਦ ਭਗਵੰਤ ਮਾਨ ਅਤੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਰਤਾਰ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਰਸਮੀ ਐਲਾਨ ਕੀਤਾ ਕੀ 2013 ਵਿੱਚ ਆਈਜੀ ਪੁਲਿਸ ਦੇ ਅਹੁਦੇ ਤੋਂ ਰਿਟਾ. ਹੋਏ ਕਰਤਾਰ ਸਿੰਘ ਨੇ ਬਤੌਰ ਨਿਰਦੇਸ਼ਕ ਖੇਡ ਵਿਭਾਗ ਪੰਜਾਬ ਵਿਚ ਸੇਵਾਵਾਂ ਦਿੱਤੀਆਂ ਹਨ। ਕੁਸ਼ਤੀ ਦੀ ਦੁਨੀਆ ਵਿੱਚ ਭਾਰੀ ਪ੍ਰਸਿੱਧ ਹਾਸਲ ਕਰਨ ਵਾਲੇ ਕਰਤਾਰ ਸਿੰਘ ਦਾ ‘ਆਪ’ ਵਿੱਚ ਸ਼ਾਨਦਾਰ ਸਵਾਗਤ ਕਰਦੇ ਹੋਏ ਸੰਜੇ ਸਿੰਘ ਨੇ ਕਿਹਾ ਕਿ ਕਰਤਾਰ ਸਿੰਘ ਨੇ ਬਤੌਰ ਪਹਿਲਵਾਨ ਪਹਿਲਾਂ ਦੇਸ਼ ਅਤੇ ਦੁਨੀਆ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਸੀ ਅਤੇ ਹੁਣ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਣਗੇ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਦੇਸ਼ ਅਤੇ ਸਮਾਜ ਲਈ ਕੁੱਝ ਕਰ ਗੁਜਰਨ ਦੀ ਭਾਵਨਾ ਰੱਖਣ ਵਾਲੇ ਚੰਗੇ ਲੋਕਾਂ ਦਾ ਕਾਫਿਲਾ ਹੈ, ਜਿਸ ਵਿੱਚ ਪ੍ਰਤੀ ਦਿਨ ਚੰਗੇ ਲੋਕ ਜੁੜਦੇ ਜਾ ਰਹੇ ਹਨ। । ਉਨਾਂ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਲਈ ਪਦਮਸ਼ਰੀ ਕਰਤਾਰ ਸਿੰਘ ਬਿਨਾਂ ਕਿਸੀ ਸ਼ਰਤ ਤੋਂ ‘ਆਪ’ ਵਿੱਚ ਸ਼ਾਮਲ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਪਹਿਲਵਾਨ ਕਰਤਾਰ ਸਿੰਘ ਜਿਨਾਂ ਨੇ ਦਾਅ-ਪੇਚ ਅਤੇ ਜੋਸ਼ ਦੇ ਨਾਲ ਵਿਰੋਧੀਆਂ ਨੂੰ ਚਿੱਤ ਕਰਦੇ ਸਨ ਹੁਣ ਰਾਜਨੀਤਕ ਕੁਸ਼ਤੀ ਵਿੱਚ ਇਹ ਵਿਰੋਧੀ ਦਲਾਂ ਨੂੰ ਚਿਤ ਕਰਣਗੇ। ਇਸ ਮੌਕੇ ਉੱਤੇ ਸੁਖਪਾਲ ਸਿੰਘ ਖਹਿਰਾ ਨੇ ਵੀ ਕਰਤਾਰ ਸਿੰਘ ਨੂੰ ਖੁਸ਼-ਆਮਦੀਦ ਕਹਿੰਦੇ ਹੋਏ ਕਿਹਾ ਕਿ ਉਨਾਂ ਦੇ ਆਉਣ ਨਾਲ ਪਾਰਟੀ ਨੂੰ ਮਜਬੂਤੀ ਮਿਲੇਗੀ। ਸਕੂਲੀ ਵਿਦਿਆਰਥੀਆਂ ਅਤੇ ਨੌਜਵਾਨਾਂ ਲਈ ਖੇਡ ਦੇ ਖੇਤਰ ਵਿੱਚ ਖੇਡ ਨੀਤੀ ਬਣਾਉਣ ਲਈ ਪਾਰਟੀ ਨੂੰ ਲਾਭ ਮਿਲੇਗਾ ਅਤੇ ਖਿਡਾਰੀਆਂ ਦਾ ਹੌਂਸਲਾ ਵਧੇਗਾ। ।
ਇਸ ਮੌਕੇ ਪਹਿਲਵਾਨ ਕਰਤਾਰ ਸਿੰਘ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਪ੍ਰਸ਼ਾਸਨਿਕ ਸਮਝਦਾਰੀ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਉਨਾਂ ਨੇ ਕਿਹਾ ਕਿ ਅੱਜ ਬੇਰੋਜਗਾਰੀ ਤੋਂ ਪਰੇਸ਼ਾਨ ਨੌਜਵਾਨ ਵਰਗ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਹੈ।।ਭ੍ਰਿਸ਼ਟਾਚਾਰ, ਪਰਿਵਾਰਵਾਦ ਸਮੇਤ ਅਣਗਿਣਤ ਬੁਰਾਈਆਂ, ਬੀਮਾਰੀਆਂ ਅਤੇ ਸੱਮਸਿਆਵਾਂ ਦਾ ਸ਼ਿਕਾਰ ਪੰਜਾਬ ਨੂੰ ਬਚਾਉਣ ਲਈ ‘ਆਪ’ ਹੀ ਇੱਕ ਮਾਤਰ ਉਮੀਦ ਹੈ। ਜਿਸ ਵਿੱਚ ਕੁੱਝ ਕਰਨ ਦਾ ਜਜਬਾ ਹੈ। ਬੇਸ਼ਕ ਬਤੌਰ ਖੇਡ ਨਿਰਦੇਸ਼ਕ ਉਹ ਚਾਹ ਕੇ ਵੀ ਕੁੱਝ ਨਹੀਂ ਕਰ ਸਕੇ, ਕਿਉਂਕਿ ਸਰਕਾਰ ਨਾ ਤਾਂ ਕੰਮ ਕਰਨ ਦਿੰਦੀ ਸੀ ਅਤੇ ਨਾ ਹੀ ਪੈਸਾ ਦਿੰਦੀ ਸੀ। ਜੇਕਰ ਸਕੂਲਾਂ ਵਿੱਚ ਲੋੜ ਦੇ ਅਨੁਸਾਰ ਅਧਿਆਪਕ ਹੀ ਉਪਲੱਬਧ ਨਹੀਂ ਕਰਵਾਏ ਜਾਣਗੇ ਤਾਂ ਬੱਚੇ ਕੀ ਪੜਨਗੇ। ਕਰਤਾਰ ਸਿੰਘ ਨੇ ਕਿਹਾ ਕਿ ਉਹ ਬਿਨਾਂ ਕਿਸੇ ਲਾਲਚ ਜਾਂ ਸ਼ਰਤ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਉਨਾਂ ਦਾ ਮਿਸ਼ਨ ਪਾਰਟੀ ਨੂੰ 2017 ਦੇ ਚੋਣ ਜਿੱਤਾ ਕੇ 2020 ਦੀ ਓਲੰਪਿਕ ਲਈ ਪੰਜਾਬ ਦੇ ਨੌਜਵਾਨਾਂ ਨੂੰ ਵਾਧੂ ਮੈਡਲ ਜਿੱਤਣ ਲਈ ਤਿਆਰ ਕਰਨਾ ਹੈ।
ਵਰਣਨਯੋਗ ਹੈ ਕਿ ਕਰਤਾਰ ਸਿੰਘ ਕੁਸ਼ਤੀ ਵਿੱਚ 21 ਵਾਰ ਵਿਸ਼ਵ ਚੈਪਿਅਨ ਰਹਿ ਚੁੱਕੇ ਹਨ। 1978 ਅਤੇ 1986 ਵਿੱਚ ਏਸ਼ਿਅਨ ਗੇਮਸ ਵਿੱਚ ਸੋਨਾ ਦਾ ਤਗਮਾ ਹਾਸਲ ਕੀਤਾ, ਮਿੰਨੀ ਕਾਮਨਵੇਲਥ ਵਿੱਚ ਸੋਨਾ ਦਾ ਤਗਮਾ ਅਤੇ ਓਲੰਪਿਕ ਵਿੱਚ ਕਈ ਵਾਰ ਹਿੱਸਾ ਲੈਣ ਦੇ ਨਾਲ – ਨਾਲ ਫਲੈਗ ਮਾਰਚ ਵਿੱਚ ਭਾਰਤ ਦੀ ਅਗਵਾਈ ਕਰ ਚੁੱਕੇ ਹਨ। ਖੇਡ ਖੇਤਰ ਵਿੱਚ ਸ਼ਾਨਦਾਰ ਸੇਵਾਵਾਂ ਦੇ ਏਵਜ ਵਿੱਚ ਉਨਾਂ ਨੂੰ ਅਰਜੁਨ ਅਵਾਰਡ, ਪਦਮਸ਼ਰੀ ਅਤੇ ਅਣਗਿਣਤ ਹੋਰ ਰੁਤਬੇ ਅਤੇ ਸਨਮਾਨ ਮਿਲ ਚੁੱਕੇ ਹਨ। ।















