14 ਅਪਰੈਲ ਤੋਂ ਵਿਸ਼ੇਸ਼ ਸੰਪਰਕ ਅਭਿਆਨ ਚਲਾਏਗੀ ਭਾਜਪਾ: ਕਮਲ ਸ਼ਰਮਾ

3ਸਰਕਾਰ ਤੇ ਸਮਾਜ ਵਿਚਾਲੈ ਸੇਤੂ ਬਣੇ ਆਗੂ:  ਪ੍ਰਭਾਤ ਝਾਅ, ਭਾਜਪਾ ਕਾਰਜਕਾਰਿਣੀ ਦੀ ਬੈਠਕ ਵਿਚ ਐਸਵਾਈਐਲ ‘ਤੇ ਸਰਕਾਰ ਦਾ ਸਮਰਥਨ
ਚੰਡੀਗੜ   : ਭਾਜਪਾ ਦੀ ਸ਼ਨੀਵਾਰ ਨੂੰ ਸੰਪਨ ਹੋਈ ਕਾਰਜਕਾਰਿਣੀ ਦੀ ਬੈਠਕ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰਰ ਸਰਕਾਰ ਦੀ ‘ਸਭ ਦਾ ਸਾਥ ਸਭ ਦਾ ਵਿਕਾਸ’ ਨੀਤੀ ਦੀ ਮੁਕਤਕੰਠਾ ਨਾਲ ਅੋਤਪ੍ਰੋਤ ਤਰੀਫ਼ ਕਰਦਿਆਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਕਮਲ ਸ਼ਰਮਾ ਨੇ ਰਾਜ ਵਿਚ 14 ਅਪਰੈਲ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੈਅੰਤੀ ਤੋਂ ਵਿਸ਼ੇਸ਼ ਸੰਪਰਕ ਅਭਿਆਨ ਚਲਾਉਣ ਦਾ ਆਹਵਾਨ ਕੀਤਾ। ਇਹ ਅਭਿਆਨ 24 ਅਪਰੈਲ ਤੱਕ ਚਲੇਗਾ। ਸ਼੍ਰੀ ਸ਼ਰਮਾ ਨੇ ਕਾਂਗਰਸ ਤੇ ਆਪ ਨੂੰ ਇਕ ਹੀ ਥੈਲੀ ਦੇ ਚਟੇਬਟੇ ਦਸਦਿਆਂ ਕਿਹਾ ਕਿ ਵਿਦੇਸ਼ੀ ਖਾਤਿਆਂ ਦਾ ਖੁਲਾਸਾ ਹੋਣ ਨਾਲ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਈਮਾਨਦਾਰੀ ਤੇ ਦਿੱਲੀ ਵਿੱਚ ਹਰ ਮੋਰਚੇ ‘ਤੇ ਅਸਫਲ ਹੋਣ ‘ਤੇ ਆਪ ਦੇ ਸੁਸ਼ਾਸਨ ਤੇ ਸੁਵਰਾਜ ਦੇ ਦਾਅਵਿਆਂ ਦੀ ਪੂਰੀ ਤਰਾਂ ਪੋਲ ਖੁਲ ਚੁਕੀ ਹੈ। ਪਾਰਟੀ ਦੀ ਕਾਰਜਕਾਰਿਣੀ ਦੀ ਬੈਠਕ ਨੂੰ ਸੰਬੋਧਤ ਕਰਦਿਆਂ ਭਾਜਪਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਪ੍ਰਧਾਨਮੰਤਰੀ ਮੋਦੀ ਸਾਰੇ ਵਰਗ ਦੇ ਲੋਕਾਂ ਦੇ ਉਤਥਾਨ ਲਈ ਦਿਨ ਰਾਤ ਇਕ ਹੋਏ ਹਨ। ਇਨਾਂ ਵਰਗਾਂ ਨੂੰ ਧਿਆਨ ‘ਚ ਰੱਖ ਕੇ ਹੀ ਨੀਤੀਆਂ ਦੀ ਉਸਾਰੀ ਕੀਤੀ ਜਾ ਰਹੀ ਹੈ। ਅਜਿਹੇ ਹਰੇਕ ਆਗੂ ਦੀ ਜਿੰਮੇਵਾਰੀ ਬਣਦੀ ਹੈ ਕਿ ਇਨਾਂ ਯੋਜਨਾਵਾਂ ਦਾ ਲਾਭ ਸਹੀ ਲੋਕਾਂ ਤੱਕ ਪਹੁੰਚਾਉਣ ਵਿੱਚ ਸਰਕਾਰ ਦਾ ਸਹਿਯੋਗ ਕਰੇ।  ਪਾਰਟੀ ਦੇ ਪ੍ਰਦੇਸ਼ ਮਾਮਲਿਆਂ ਦੇ ਪ੍ਰਭਾਰੀ ਪ੍ਰਭਾਤ ਝਾਅ ਨੇ ਕਿਹਾ ਕਿ ਸੱਤਾਰੂਡ ਦਲ ਹੋਣ ਦੇ ਨਾਅਤੇ ਭਾਜਪਾ ਆਗੂ ਦੀ ਦੇਸ਼ ਪ੍ਰਤੀ ਵਿਸ਼ੇਸ਼ ਜਿੰਮੇਵਾਰੀਆਂ ਬਣਦੀਆਂ ਹਨ। ਉਨਾਂ ਸਰਕਾਰ ਤੇ ਸਮਾਜ ਵਿਚਾਲੈ ਸੇਤੂ ਬਣ ਕੇ ਜਿਥੇ ਜਨਤਾ ਦੀ ਅਵਾਜ਼ ਨੂੰ ਸਰਕਾਰ ਤੱਕ ਉਥੇ ਸਰਕਾਰ ਦੀ ਅਚੀਵਮੈਂਟਸ ਨੂੰ ਜਨਤਾ ਤੱਕ ਪਹੁੰਚਾਉਣਾ ਹੋਵੇਗਾ। ਉਨਾਂ ਕਿਹਾ ਕਿ ਪੂਰੇ ਦੇਸ਼ ਦੀ ਤਰਾਂ ਪੰਜਾਬ ‘ਚ ਵੀ ਭਾਜਪਾ ਦੇ ਅਨੁਕੂਲ ਵਾਤਾਵਰਣ ਬਣਿਆ ਹੈ। ਇਸਦਾ ਉਦਾਹਰਣ ਹੈ ਕਿ ਅੱਜ ਪਾਰਟੀ ਦੇ ਆਗੂ ਦੀ ਗਿਣਤੀ 3 ਲੱਖ ਤੋਂ ਵੱਧ ਕੇ 23 ਲੱਖ ਦੇ ਅੰਕੜਿਆਂ ਨੂੰ ਵੀ ਪਾਰ ਕਰ ਚੁਕੀ ਹੈ। ਸ਼੍ਰੀ ਝਾਅ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਵਿੱਚ ਭਾਜਪਾ ਆਗੂਆਂ ਤੋਂ ਕਾਫੀ ਉਮੀਦਾਂ ਹਨ। ਉਨਾਂ ਆਹਵਾਨ ਕੀਤਾ ਕਿ 10 ਦਿਨ ਚਲਣ ਵਾਲੇ ਇਸ ਸੰਪਰਕ ਅਭਿਆਨ ਦੌਰਾਨ ਸਾਰੇ ਆਗੂ ਆਪਣੇ ਆਪਣੇ ਖੇਤਰਾਂ ਵਿੱਚ ਜਨਤਾ ਨਾਲ ਸੰਪਰਕ ਕਰ ਉਨਾਂ ਨੂੰ ਸਰਕਾਰ ਦੀ ਅਚੀਵਮੈਂਟਸ ਤੋਂ ਜਾਣੂ ਕਰਾਏ। ਸਾਬਕਾ ਪ੍ਰਧਾਨ ਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਭਾਜਪਾ ਦੀ ਰਾਸ਼ਟਰੀ ਕਾਰਜਕਾਰਿਣੀ ਦੀ ਬੈਠਕ ਦੀ ਰਿਪੋਰਟ ਪੇਸ਼ ਕੀਤੀ। ਬੈਠਕ ਦੌਰਾਨ ਆਰਥਿਕ ਪ੍ਰਸਤਾਆਂ ‘ਤੇ ਚਰਚਾ ਕਰਦਿਆਂ ਪਾਰਟੀ ਦੇ ਪ੍ਰਦੇਸ਼ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਕੇਂਦਰ ਸਰਕਾਰ ਵੱਲੋਂ ਆਪਣੇ ਬਜਟ ਵਿੱਚ ਕਿਸਾਨ, ਦਲਿਤ, ਯੁਵਾ, ਔਰਤਾਂ ਸਬੰਧੀ ਮੁਦਿਆਂ ਨੂੰ ਪਹਿਲ ਦੇਣ ‘ਤੇ ਸਰਕਾਰ ਦਾ ਅਭਾਰ ਜਤਾਇਆ। ਉਨਾਂ ਰਾਜ ਸਰਕਾਰਾਂ ਵੱਲੋਂ ਪੇਸ਼ ਕੀਤੇ ਗਏ ਕਰਮੁਕਤ, ਵਿਕਾਸਮੁਖੀ ਤੇ ਜਨਹਿਤੈਸ਼ੀ ਬਜਟ ਦੀ ਤਰੀਫ਼ ਵੀ ਕੀਤੀ ਤੇ ਆਗੂਆਂ ਤੋਂ ਆਹਵਾਨ ਕੀਤਾ ਕਿ ਉਹ ਸਰਕਾਰ ਦੀ ਅਚੀਵਮੈਂਟਸ ਨੂੰ ਜਨਤਾ ਤੱਕ ਸਿੱਧੇ ਪਹੁੰਚਾਉਣ। ਪਾਰਟੀ ਦੇ ਪ੍ਰੇਦਸ਼ ਸਕੱਤਰ ਜਿੰਤੇਦਰ ਕਾਲਰਾ ਨੇ ਰਾਜਨੀਤਕ ਪ੍ਰਸਤਾਅ ਪੇਸ਼ ਕਰਦਿਆਂ ਸਤਲੁਜ ਯਮੁਨਾ ਸੰਪਰਕ ਨਹਿਰ ‘ਤੇ ਪੰਜਾਬ ਸਰਕਾਰ ਦੇ ਸਟੈਂਡ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰਨਾਂ ਗ੍ਰੰਥਾਂ ਦੀ ਬੇਅਦਬੀ ਦੀ ਘਟਨਾਵਾਂ ਨੂੰ ਰੋਕਣ ਸਬੰਧੀ ਕੀਤੇ ਵੈਧਾਨਿਕ ਕੋਸ਼ਿਸ਼ਾਂ ਦਾ ਸਮਰਥਨ ਕੀਤਾ। ਭਾਜਪਾ ਨੇ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ਉਤਸਵ ਸਮਾਰੋਹ ਸਬੰਧੀ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਸਹਿਯੋਗ ਲਈ ਸਰਕਾਰ ਦਾ ਧੰਨਵਾਦ ਕੀਤਾ।
ਬੈਠਕ ਵਿੱਚ ਕੇਂਦਰ ਮੰਤਰੀ ਵਿਜੈ ਸਾਂਪਲਾ, ਪੰਜਾਬ ਸਰਕਾਰ ਦੇ ਮੰਤਰੀ ਚੁੰਨੀ ਲਾਲ ਭਗਤ, ਅਨਿਲ ਜ਼ੋਸ਼ੀ, ਮਦਨ ਮੋਹਨ ਮਿੱਤਲ, ਸੁਰਜੀਤ ਕੁਮਾਰ ਜਿਆਣੀ ਨੇ ਆਪਦੇ ਆਪਣੇ ਮੰਤਰਾਲਿਆਂ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ। ਬੈਠਕ ਵਿੱਚ ਵਿਧਾਇਕ ਮਨੋਰੰਜਨ ਕਾਲਿਆ, ਸੀਪੀਐਸ ਕੈਡੀ ਭੰਡਾਰੀ, ਸੁਖਜੀਤ ਸਾਹੀ, ਸੀਮਾ ਦੇਵੀ, ਸਾਂਸਦ ਸ਼ਵੇਤ ਮਲਿਕ, ਪ੍ਰੋ ਰਾਜਿੰਦਰ ਭੰਡਾਰੀ, ਤੀਕਸ਼ਨ ਸੂਦ, ਹਰਜੀਤ ਸਿੰਘ ਗ੍ਰੇਵਾਲ, ਬੀਬੀ ਪਰਮਜੀਤ ਕੌਰ ਪੰਜਗ੍ਰਾਈ, ਪ੍ਰਦੇਸ਼ ਕਾਰਜਕਾਰਿਣੀ ਦੇ ਅਧਿਕਾਰੀ ਤੇ 250 ਮੈਂਬਰ ਮੌਜੂਦ ਸਨ।