ਸਮੱਗਰੀ
ਇੱਕ ਕੱਪ ਖੱਟਾ ਦਹੀਂ, ਅੱਧਾ ਕੱਪ ਪਾਣੀ, ਇੱਕ ਚੱਮਚ ਹਲਦੀ ਪਾਊਡਰ ਅਤੇ ਨਮਕ ਸਵਾਦ ਅਨੁਸਾਰ।
ਭੁੰਨਣ ਲਈ ਮਸਾਲਾ
ਇੱਕ ਚੱਮਚ ਸਾਬਤ ਧਨੀਆ, ਇੱਕ ਚੱਮਚ ਅਰਹਰ ਦੀ ਦਾਲ, ਇੱਕ ਚੱਮਚ ਮਿਰਚ, ਇੱਕ ਚੱਮਚ ਜ਼ੀਰਾ।
ਤੜਕੇ ਲਈ
ਇੱਕ ਚੱਮਚ ਤੇਲ, ਇੱਕ ਚੱਮਚ ਰਾਈ, ਅੱਧਾ ਚੱਮਚ ਜ਼ੀਰਾ, ਇੱਕ ਚੌਥਾਈ ਚੱਮਚ ਹਿੰਗ, ਇੱਕ ਛੋਟੀ ਸੁੱਕੀ ਲਾਲ ਮਿਰਚ, ਥੋੜ੍ਹਾ ਜਿਹਾ ਕੜ੍ਹੀ ਪੱਤਾ।
ਵਿਧੀ
ਸਭ ਤੋਂ ਪਹਿਲਾਂ ਸਾਰੇ ਸੁੱਕੇ ਮਸਾਲਿਆਂ ਨੂੰ ਹਲਕਾ ਜਿਹਾ ਭੁੰਨ ਕੇ ਮਿਕਸੀ ‘ਚ ਬਾਰੀਕ ਪਾਊਡਰ ਬਣਾ ਲਓ। ਇੱਕ ਬਰਤਨ ‘ਚ ਖੱਟਾ ਦਹੀਂ ਲੈ ਕੇ ਉਸ ‘ਚ ਪਾਣੀ, ਨਮਕ, ਹਲਦੀ ਅਤੇ ਪੀਸੇ ਮਸਾਲੇ ਪਾ ਕੇ ਰਲਾ ਦਿਓ। ਇੱਕ ਕੜਾਹੀ ‘ਚ ਤੇਲ ਗਰਮ ਕਰ ਕੇ ਤੜਕੇ ਵਾਲੀ ਸਾਰੀ ਸਮੱਗਰੀ ਪਾ ਕੇ ਅੱਧਾ ਮਿੰਟ ਭੁੰਨੋ। ਹੁਣ ਇਸ ‘ਚ ਦਹੀਂ ਵਾਲਾ ਮਿਸ਼ਰਣ ਪਾ ਕੇ ਉਬਾਲੋ। ਜਦੋਂ ਤੁਹਾਨੂੰ ਲੱਗੇ ਕਿ ਦਹੀਂ ਦਾ ਘੋਲ ਚੰਗੀ ਤਰ੍ਹਾਂ ਰਿੱਝ ਗਿਆ ਹੈ ਤਾਂ ਗੈਸ ਬੰਦ ਕਰ ਦਿਓ ਅਤੇ ਗਰਮਾ-ਗਰਮ ਸਰਵ ਕਰੋ।










