ਚਾਈਨੀਜ਼ ਫ਼੍ਰਾਈਡ ਰਾਈਸ

ਜੇਕਰ ਤੁਸੀਂ ਚਾਈਨੀਜ਼ ਫ਼ੂਡ ਖਾਣ ਦੇ ਸ਼ੌਕੀਨ ਹੋ ਤਾਂ ਵੈੱਜ ਚਾਈਨੀਜ਼ ਫ਼੍ਰਾਈਡ ਰਾਈਸ ਬਣਾ ਸਕਦੇ ਹੋ। ਬੱਚੇ ਅਤੇ ਵੱਡੇ ਦੋਹੇਂ ਹੀ ਇਸ ਨੂੰ ਖਾਣਾ ਪਸੰਦ ਕਰਦੇ ਹਨ। ਇਹ ਖਾਣ ‘ਚ ਸੁਆਦ ਅਤੇ ਬਣਾਉਣ ‘ਚ ਬੇਹੱਦ ਆਸਾਨ ਡਿਸ਼ ਹੈ। ਚਲੋ ਜਾਣਦੇ ਹਾਂ ਚਾਈਨੀਜ਼ ਫ਼੍ਰਾਈਡ ਰਾਈਸ ਬਣਾਉਣ ਦੀ ਵਿਧੀ
ਸਮੱਗਰੀ
ਵੈਜੀਟੇਬਲ ਔਇਲ – 100 ਮਿਲੀਲੀਟਰ
ਲਸਣ-ਅਦਰਕ ਇੱਕ ਚੱਮਚ
ਹਰੇ ਮਟਰ – 100 ਗ੍ਰਾਮ
ਗਾਜਰ – 80 ਗ੍ਰਾਮ (ਕੱਟੀ ਹੋਈ)
ਤਾਜ਼ੇ ਮੱਕੀ ਦੇ ਦਾਣੇ – 60 ਗ੍ਰਾਮ
ਪਿਆਜ਼ – 60 ਗ੍ਰਾਮ (ਕੱਟੇ ਹੋਏ)
ਬ੍ਰੌਕਲੀ – 60 ਗ੍ਰਾਮ (ਕੱਟੀ ਹੋਈ)
ਸ਼ਿਮਲਾ ਮਿਰਚ – 80 ਗ੍ਰਾਮ (ਕੱਟੀ ਹੋਈ)
ਚਾਵਲ – 400 ਗ੍ਰਾਮ (ਪੱਕੇ ਹੋਏ)
ਸੋਇਆ ਸੌਸ – ਇੱਕ ਚੱਮਚ
ਨਮਕ – ਸੁਆਦ ਮੁਤਾਬਿਕ
ਸਫ਼ੈਦ ਮਿਰਚ (ਵਾਈਟ ਪੀਪਰ) – ਇੱਕ ਚੱਮਚ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਇੱਕ ਪੈਨ ‘ਚ ਤੇਲ ਗਰਮ ਕਰੋ। ਫ਼ਿਰ ਇਸ ‘ਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁੰਨ ਲਓ। ਫ਼ਿਰ ਇਸ ‘ਚ ਸਬਜ਼ੀਆਂ ਪਾਓ ਅਤੇ ਥੋੜ੍ਹੀ ਦੇਰ ਪਕਣ ਦਿਓ। ਉਸ ਤੋਂ ਬਾਅਦ ਪੱਕੇ ਹੋਏ ਚਾਵਲਾਂ ‘ਚ ਸੋਇਆ ਸੌਸ ਅਤੇ ਨਮਕ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ। ਫ਼ਿਰ ਇਨ੍ਹਾਂ ਚਾਵਲਾਂ ‘ਚ ਸਬਜ਼ੀਆਂ ਮਿਲਾਓ। ਚਾਈਨੀਜ਼ ਫ਼੍ਰਾਈਡ ਰਾਈਸ ਤਿਆਰ ਹਨ, ਅਤੇ ਇਨ੍ਹਾਂ ਨੂੰ ਗਰਮਾ-ਗਰਮ ਸਰਵ ਕਰੋ।