ਵਿਰਾਟ ਸਾਲ ‘ਚ ਤਿੰਨ ICC ਐਵਾਰਡ ਜਿੱਤਣ ਵਾਲਾ ਪਹਿਲਾ ਕ੍ਰਿਕਟਰ

ਨਵੀਂ ਦਿੱਲੀ – ਕ੍ਰਿਕਟ ਦੇ ਮੈਦਾਨ ‘ਤੇ ਆਪਣੀ ਖੇਡ ਨਾਲ ਵਿਰੋਧੀ ਟੀਮਾਂ ਦੇ ਛੱਕੇ ਛੁਡਾਉਣ ਵਾਲੇ ਭਾਰਤ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ICC ਦੇ ਐਵਾਰਡ ਸਮਾਹਰੋਹ ਵਿੱਚ ਵੀ ਆਪਣੇ ਨਾਂ ਦਾ ਡੰਕਾ ਵਜਾ ਦਿੱਤਾ। ICC ਨੇ ਸਾਲ 2018 ਲਈ ਆਪਣੇ ਐਵਾਰਡਾਂ ਦਾ ਐਲਾਨ ਕੀਤਾ। ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੂੰ ਕ੍ਰਿਕਟ ਦੇ ਤਿਨ ਸਰਵਉੱਚ ਐਵਾਰਡ ਨਾਲ ਨਵਾਜ਼ਿਆ ਗਿਆ। ਵਿਰਾਟ ICC ਪੁਰਸ਼ ਕ੍ਰਿਕਟਰ ਔਫ਼ ਦਾ ਯੀਅਰ (ਸਰ ਗੈਰੀਫ਼ੀਲਡ ਸੋਬਰਜ਼ ਟਰਾਫ਼ੀ), ਪੁਰਸ਼ ਟੈੱਸਟ ਕ੍ਰਿਕਟਰ ਔਫ਼ ਦਾ ਯੀਅਰ ਅਤੇ ਵਨ ਡੇ ਕ੍ਰਿਕਟਰ ਔਫ਼ ਦਾ ਯੀਅਰ ਐਵਾਰਡਾਂ ਨਾਲ ਨਵਾਜ਼ਿਆ ਗਿਆ। ਇਸ ਤਰ੍ਹਾਂ ਵਿਰਾਟ ਨੇ ਖ਼ਿਤਾਬਾਂ ਦੀ ਹੈਟਰਿਕ ਲਗਾ ਦਿੱਤੀ। ਕ੍ਰਿਕਟ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਕ੍ਰਿਕਟਰ ਨੂੰ ਸਾਲ ਦੇ ਤਿਨ ਸਭ ਤੋਂ ਵੱਡੇ ਐਵਾਰਡਾਂ ਲਈ ਚੁਣਿਆ ਗਿਆ ਹੋਵੇ।