ਸਾਲ ਦੇ ਉਭਰਦੇ ਕ੍ਰਿਕਟਰ ਐਵਾਰਡ ਲਈ ਚੁਣੇ ਗਏ ਪੰਤ

ਭਾਰਤ ਦੇ ਤੇਜ਼ੀ ਨਾਲ ਉਭਰਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਕੌਮਾਂਤਰੀ ਕ੍ਰਿਕਟ ਪਰਿਸ਼ਦ ਨੇ ਸਾਲ ਦੇ ਉਭਰਦੇ ਕ੍ਰਿਕਰਟਰ ਐਵਾਰਡ ਲਈ ਚੁਣਿਆ। ICC ਦੇ ਸਾਲਾਨਾ ਪੁਰਸਕਾਰਾਂ ਵਿੱਚ 21 ਸਾਲਾ ਪੰਤ ਦੀ ਚੋਣ ਵੋਟਿੰਗ ਅਕੈਡਮੀ ਨੇ ਕੀਤੀ। ਉਸ ਨੇ ਆਪਣੇ ਡੈਬਿਯੂ ਸਾਲ (2018) ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਪੁਰਸਕਾਰ ਜਿੱਤਿਆ।
ਪੰਤ ਇਸ ਦੌਰਾਨ ਇੰਗਲੈਂਡ ਵਿੱਚ ਸੈਂਕੜਾ ਲਾਉਣ ਵਾਲਾ ਪਹਿਲਾ ਵਿਕਟਕੀਪਰ ਵੀ ਬਣਿਆ। ਇਸ ਦੇ ਨਾਲ ਹੀ ਦਸੰਬਰ ਵਿੱਚ ਉਸ ਨੇ ਆਸਟਰੇਲੀਆ ਖ਼ਿਲਾਫ਼ ਐਡੀਲੇਡ ਟੈੱਸਟ ਵਿੱਚ ਵਿਕਟ ਦੇ ਪਿੱਛੇ 11 ਕੈਚ ਲੈ ਕੇ ਰਿਕਾਰਡ ਬਣਾਇਆ। ਉਹ ਆਸਟਰੇਲੀਆ ਵਿੱਚ ਸੈਂਕੜਾ ਲਾਉਣ ਵਾਲੇ ਪਹਿਲਾ ਭਾਰਤੀ ਵਿਕਟਕੀਪਰ ਵੀ ਬਣਿਆ।