ਕਰਾਚੀ – ਪਾਕਿਸਤਾਨ ਦੇ ਮਹਾਨ ਬੱਲੇਬਾਜ਼ ਜ਼ਹੀਰ ਅੱਬਾਸ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਬੱਲੇਬਾਜ਼ ਦਸਦਿਆਂ ਕਿਹਾ ਕਿ ਉਹ ਕ੍ਰਿਕਟ ਦੇ ਭਗਵਾਨ ਸਚਿਨ ਤੇਂਦੁਲਕਰ ਦੇ ਸਾਰੇ ਰਿਕਾਰਡ ਤੋੜ ਦੇਵੇਗਾ। ਕੋਹਲੀ ਦੇ ਫ਼ਿਲਹਾਲ 39 ਸੈਂਕੜੇ ਵਨ ਡੇ ਸੈਂਕੜੇ ਹਨ ਅਤੇ ਉਹ ਉਸ ਦੇ 49 ਸੈਂਕੜਿਆਂ ਤੋਂ ਸਿਰਫ਼ 10 ਸੈਂਕੜੇ ਦੂਰ ਹੈ।
ਇੱਕ ਟੀ. ਵੀ. ਚੈਨਲ ਨਾਲ ਗੱਲਬਾਤ ਦੌਰਾਨ ਜਹੀਰ ਅੱਬਾਸ ਨੇ ਕਿਹਾ, ”ਇੱਕ ਬੱਲੇਬਾਜ਼ ਦਾ ਅਨੈਲੇਸਿਸ ਕਰਦਿਆਂ ਉਸ ਦਾ ਦੌਰ, ਹਾਲਾਤ ਅਤੇ ਵਿਰੋਧੀ ਟੀਮਾਂ ਨੂੰ ਨਹੀਂ ਭੁਲਣਾ ਚਾਹੀਦਾ ਹੈ। ਅੱਬਾਸ ਨੇ ਕਿਹਾ ਕਿ ਇਸ ਸਮੇਂ ਵਿਰਾਟ ਸਰਵਸ੍ਰੇਸ਼ਠ ਹੈ। ਪਾਕਿਸਤਾਨ ਦੇ ਬੱਲੇਬਾਜ਼ ਅਜ਼ਹਰ ਅਲੀ ਅਤੇ ਅਸਦ ਸ਼ਫ਼ੀਕ ਅਜੇ ਉਸ ਪੱਧਰ ‘ਤੇ ਨਹੀਂ ਪੁਹੰਚੇ। ਉਹ ਸਾਡੇ ਖਿਡਾਰੀ ਹਨ ਅਤੇ ਮੈਂ ਉਨ੍ਹਾਂ ਨੂੰ ਚੰਗਾ ਪ੍ਰਦਰਸ਼ਨ ਕਰਦਿਆਂ ਦੇਖਣਾ ਚਾਹੁੰਦਾ ਹਾਂ ਪਰ ਉਹ ਅਜੇ ਉਸ ਪੱਧਰ ‘ਤੇ ਨਹੀਂ। ਭਾਰਤੀ ਟੀਮ ਇਸ ਸਮੇਂ ਚੋਟੀ ਦੀ ਟੀਮ ਹੈ। IPL ਤੋਂ ਬਾਅਦ ਉਸ ਦਾ ਪੱਧਰ ਕਾਫ਼ੀ ਬਿਹਤਰ ਹੋਇਆ ਹੈ ਕਿਉਂਕਿ ਉਹ ਖਿਡਾਰੀਆਂ ਨੂੰ ਕਿਸੇ ਹੋਰ ਜਗ੍ਹਾ ਜਾ ਕੇ ਖੇਡਣ ਦੀ ਇਜਾਜ਼ਤ ਨਹੀਂ ਦਿੰਦੇ। ਭਾਰਤੀ ਟੀਮ ਨੂੰ ਜਬਰਦਸਤ ਆਰਥਿਕ ਸੁਰੱਖਿਆ ਮਿਲੀ ਹੋਈ ਹੈ।”












