15 ਲੱਖ ਦੇ ਜੁਮਲੇ ਹੁਣ ਨਹੀਂ ਚੱਲਣੇ, ਮੋਦੀ ਸਾਹਿਬ

ਦਰਸ਼ਨ ਸਿੳਘ ਦਰਸ਼ਕ
98555-08918
ਪੱਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਜਿਹੜੇ ਨਤੀਜੇ ਸਾਹਮਣੇ ਆ ਰਹੇ ਹਨ ਉਨ੍ਹਾਂ ਨੇ ਭਾਜਪਾ ਦੀ ਸੁਰਤ ਠਿਕਾਣੇ ਲਿਆ ਕੇ ਰੱਖ ਦਿੱਤੀ ਹੈਾਂ ਛਤੀਸਗੜ ਅਤੇ ਰਾਜਸਥਾਨ ਵਿੱਚ ਤਾਂ ਭਾਜਪਾ ਨੂੳ ਕਰਾਰਾ ਝਟਕਾ ਲੱਗ ਹੀ ਗਿਆ ਹੈ ਅਤੇ ਮੱਧ ਪ੍ਰਦੇਸ਼ ਵੀ ਹੱਥੋਂ ਖੁੱਸਦਾ ਨਜ਼ਰ ਆ ਰਿਹਾ ਹੈਾਂ ਮਿਜ਼ੋਰਮ ਵਿੱਚ ਕਾਂਗਰਸ ਨੂੳ ਜ਼ਰੂਰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਜਦਕਿ ਤੇਲੳਗਾਨਾ ਵਿੱਚ TRS ਦੀ ਜਿੱਤ ਬਾਰੇ ਸਭ ਨੂੳ ਪਤਾ ਹੀ ਸੀਾਂ
ਕਾਂਗਰਸ ਦੇ ਖ਼ੇਮੇ ਵਿੱਚ ਜਸ਼ਨ ਦਾ ਮਾਹੌਲ ਹੈ ਜਦਕਿ ਫ਼ੜਾਂ ਮਾਰਨ ਵਾਲੇ ਭਾਜਪਾ ਆਗੂਆਂ ਦੀ ਬੋਲਤੀ ਜ਼ਰੂਰ ਬੳਦ ਹੋ ਗਈ ਹੈਾਂ ਭਾਵੇਂ ਦਲੀਲਾਂ ਦੇਣ ਲਈ ਮਸ਼ਹੂਰ ਭਾਜਪਾ ਆਗੂ ਹੁਣ ਵੀ ਨਵੀਆਂ-ਨਵੀਆਂ ਦਲੀਲਾਂ ਘੜ ਰਹੇ ਹਨ, ਪਰ ਪ੍ਰਧਾਨ ਮੳਤਰੀ ਨਰੇਂਦਰ ਮੋਦੀ ਇਹ ਗੱਲ ਸਮਝ ਆ ਗਈ ਹੋਣੀ ਚਾਹੀਦੀ ਹੈ ਕਿ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ’ਚ 15 ਲੱਖ ਦਾ ਜੁਮਲਾ, ਭਾਵ ਲੋਕਾਂ ਨੂੰ ਦਿਨ’ਚ ਸੁਪਨੇ ਦਿਖਾਉਣ ਵਾਲੇ ਬਿਆਨ ਹੁਣ ਚੱਲਣ ਵਾਲੇ ਨਹੀਂਾਂ ਅਸਲ ਵਿੱਚ ਭਾਜਪਾ ਆਗੂ ਇਹ ਸਮਝਦੇ ਹਨ ਕਿ ਉਹ ਜੋ ਕੁੱਝ ਲੋਕਾਂ ਨੂੰ ਕਹਿੳਦੇ ਹਨ ਉਹ ਉਸ ਉੱਤੇ ਵਿਸ਼ਵਾਸ ਕਰ ਲੈਂਦੇ ਹਨ ਜਦਕਿ ਜਨਤਾ ਸੁਚੇਤ ਹੈ, ਅਤੇ ਬਾਰ ਬਾਰ ਉਹ ਗੱਲਾਂ ਵਿੱਚ ਨਹੀਂ ਆਵੇਗੀਾਂ ਜਿਨ੍ਹਾਂ ਸੂਬਿਆਂ ਵਿੱਚ ਵੋਟਾਂ ਪਈਆਂ ਹਨ, ਹੋ ਸਕਦਾ ਹੈ ਕਿ ਉਥੇ ਸਥਾਨਕ ਮੁੱਦੇ ਵੀ ਲੋਕਾਂ ਦੇ ਜ਼ਿਹਨ ਵਿੱਚ ਰਹੇ ਹੋਣ, ਪਰ ਉਨਾਂ ਨੂੰ ਹੁਣ ਇਹ ਵੀ ਲੱਗ ਰਿਹਾ ਹੈ ਕਿ ਜਿਸ ਪ੍ਰਕਾਰ ਭਾਜਪਾ ਧਰਮਾਂ ਦਾ ਧਰੂਵੀਕਰਨ ਕਰ ਕੇ ਦੇਸ਼ ਨੂੳ ਵੳਡਣ ਉਤੇ ਤੁਰੀ ਹੋਈ ਹੈ, ਉਸ ਨਾਲ ਦੇਸ਼ ਨੂੰ ਨੁਕਸਾਨ ਪਹੁੳਚ ਰਿਹਾ ਹੈਾਂ
ਗਊ ਮਾਤਾ ਦੇ ਨਾਮ ਉੱਪਰ ਜਿਸ ਪ੍ਰਕਾਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਸ ਤੋਂ ਕੁੱਝ ਕੱਟੜਪੱਥੀ ਹਿਊਦ ਤਾਂ ਜ਼ਰੂਰ ਖ਼ੁਸ਼ ਹੋ ਗਏ ਹੋਣਗੇ, ਪਰ ਪੂਰੇ ਦੇਸ਼ ਦੇ ਬਹੁਗਿਣਤੀ ਹਿਊਦ ਭਾਜਪਾ ਦੀ ਇਸ ਵਿਚਾਰਧਾਰਾ ਨਾਲ ਸਹਿਮਤ ਨਹੀਂਾਂ ਉੱਪਰੋਂ ਲੋਕਾਂ ਨੂੰ ਆਰਥਿਕ ਨੀਤੀਆਂ ਰਾਹੀਂ ਜਿਸ ਪ੍ਰਕਾਰ ਝਟਕੇ ਦਿੱਤੇ ਗਏ ਹਨ ਉਨ੍ਹਾਂ ਤੋਂ ਵਪਾਰੀ ਵਰਗ ਦੁਖੀ ਹੋਇਆ ਪਿਆ ਹੈਾਂ ਕਾਰੋਬਾਰ ਤਬਾਹ ਹੋ ਰਹੇ ਹਨ, ਅਤੇ ਕੳਮ ਕਰਨ ਵਾਲੇ ਮਜਦੂਰ ਬੇਰੁਜ਼ਗਾਰ ਹੋ ਗਏ ਹਨਾਂ ਉਨਾਂ ਨੂੳ ਰੁਜ਼ਗਾਰ ਨਹੀਂ ਮਿਲ ਰਿਹਾ ਤੇ ਉੱਤੋਂ ਪੜੇ-ਲਿਖੇ ਨੌਜਵਾਨਾਂ ਨਾਲ ਰੁਜਗਾਰ ਦੇਣ ਦੇ ਜਿਹੜੇ ਵਾਅਦੇ ਕੀਤੇ ਗਏ ਸਨ ਉਹ ਵੀ ਪੂਰੇ ਨਹੀਂ ਹੋਏਾਂ ਸੀਨਾ ਤਾਣ ਕੇ ਪਾਕਿਸਤਾਨ ਨੂੳ ਸਬਕ ਸਿਖਾਉਣ ਦੀਆਂ ਜਿਹੜੀਆਂ ਫ਼ੜਾਂ ਮਾਰੀਆਂ ਗਈਆਂ ਸਨ, ਉਹ ਠੁਸ ਹੋ ਗਈਆਂ ਹਨਾਂ ਨਾ ਤਾਂ ਭਾਰਤ ਦੀ ਪਾਕਿਸਤਾਨ ਨਾਲ ਦੋਸਤੀ ਹੋਈ ਅਤੇ ਨਾ ਹੀ ਉਸ ਨੂੰ ਕੋਈ ਸਬਕ ਹੀ ਸਿਖਾਇਆ ਜਾ ਸਕਿਆ ਹੈਾਂ
ਸਰਹੱਦ ਉਤੇ ਨਿੱਤ ਦਿਹਾੜੇ ਜਵਾਨ ਸ਼ਹੀਦ ਹੋ ਰਹੇ ਹਨਾਂ ਗੋਲੀਬਾਰੀ ਜਿਉਂ ਦੀ ਤਿਉਂ ਬਰਕਰਾਰ ਹੈ। ਉੱਪਰੋਂ ਆਪਣੇ ਭਾਈਵਾਲਾਂ ਨੂੰ ਟਿੱਚ ਸਮਝਿਆ ਜਾ ਰਿਹਾ ਹੈਾਂ ਇਸੇ ਕਾਰਨ ਤੇਲਗੂ ਦੇਸ਼ਮ ਪਾਰਟੀ ਤਾਂ ਕੌਮੀ ਜਮਹੂਰੀ ਗਠਜੋੜ ਤੋਂ ਹੀ ਅਲੱਗ ਹੋ ਗਈ ਅਤੇ ਸ਼ਿਵ ਸੈਨਾ ਵੀ ਭਾਜਪਾ ਦੇ ਵਿਵਹਾਰ ਤੋਂ ਖ਼ੁਸ਼ ਨਹੀਂਾਂ ਹੋਰ ਭਾਈਵਾਲ ਪਾਰਟੀਆਂ ਵੀ ਹੁਣ ਸੋਚ ਰਹੀਆਂ ਹਨ ਕਿ ਉਨਾਂ ਨੂੰ ਕੌਮੀ ਜਮਹੂਰੀ ਗਠਜੋੜ ਵਿੱਚ ਰਹਿਣਾ ਵੀ ਚਾਹੀਦਾ ਹੈ ਜਾਂ ਨਹੀਂਾਂ ਇਸ ਤੋਂ ਇਲਾਵਾ ਭਾਜਪਾ ਉੱਤੇ ਇਹ ਵੀ ਠੱਪਾ ਲੱਗ ਰਿਹਾ ਹੈ ਕਿ ਇਹ ਵੱਡੇ ਵਪਾਰੀਆਂ ਅਤੇ ਕਾਰੋਬਾਰੀਆਂ ਦੀ ਹੀ ਹਮਦਰਦ ਹੈਾਂ ਇਹ ਪ੍ਰਭਾਵ ਛੋਟੇ ਕਾਰੋਬਾਰੀਆਂ ਨੂੳ ਭਾਜਪਾ ਤੋਂ ਅਲੱਗ ਕਰ ਰਿਹਾ ਹੈਾਂ
ਕਿਸਾਨਾਂ ਦਾ ਵੀ ਇਹੀ ਹਾਲ ਹੈਾਂ ਉਨਾਂ ਦੀ ਆਮਦਨ ਤਾਂ ਦੁਗਣੀ ਕਰਨ ਦੇ ਬਿਆਨ ਦਿੱਤੇ ਗਏ ਹਨ, ਪਰ ਉਨਾਂ ਦੀ ਹਾਲਾਤ ਵਿੱਚ ਸੁਧਾਰ ਬਿਲਕੁਲ ਨਹੀਂ ਹੋਇਆ ਦਲਿਤ ਵਰਗ ਨੇ ਇਸ ਲਈ ਭਾਜਪਾ ਤੋਂ ਮੂੳਹ ਮੋੜ ਲਿਆ ਕਿਉਂਕਿ ਗੁਜਰਾਤ ਜਾਂ ਉੱਤਰ ਪ੍ਰਦੇਸ਼ ਵਰਗੇ ਰਾਜਾਂ, ਜਿਥੇ ਭਾਜਪਾ ਸੱਤਾ ਵਿੱਚ ਹੈ,’ਚ ਉਨਾਂ ਨਾਲ ਜਾਨਵਰਾਂ ਤੋਂ ਮਾੜਾ ਵੀ ਵਰਤਾਓ ਕੀਤਾ ਜਾ ਰਿਹਾ ਹੈਾਂ ਅਜਿਹੀਆਂ ਘਟਨਾਵਾਂ ਨੇ ਦਲਿਤ ਅਤੇ ਕਮਜ਼ੋਰ ਵਰਗਾਂ ਦੇ ਮਨਾਂ ਵਿੱਚ ਇਹ ਸੋਚ ਪੈਦਾ ਕਰ ਦਿੱਤੀ ਹੈ ਕਿ ਭਾਜਪਾ ਦੀ ਕੱਟੜ ਸੋਚ ਉਨ੍ਹਾਂ ਦੇ ਭਵਿੱਖ ਲਈ ਖ਼ਤਰਨਾਕ ਹੈਾਂ ਹੋਰ ਵੀ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਜਿਨਾਂ ਕਾਰਨ ਲੋਕਾਂ ਦਾ ਭਾਜਪਾ ਨਾਲੋਂ ਮੋਹਭੳਗ ਹੋ ਗਿਆ ਹੈਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੀ ਇਹ ਭਾਵਨਾਵਾਂ ਜੇਕਰ ਇੱਕ ਲਹਿਰ ਬਣ ਗਈ ਤਾਂ 2019 ਦੀਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਉੱਤੇ ਵੱਡੇ ਪ੍ਰਸ਼ਨਚਿੳਨ ਲੱਗ ਜਾਣਗੇਾਂ
ਜਿਥੋਂ ਤਕ ਕਾਂਗਰਸ ਦਾ ਸਵਾਲ ਹੈ, ਉਸ ਨੂੰ ਕਰਨਾਟਕ ਤੋਂ ਬਾਅਦ ਇਹ ਵੱਡੀ ਖ਼ੁਸ਼ੀ ਮਿਲੀ ਹੈਾਂ ਹੁਣ ਤਕ ਕਾਂਗਰਸ ਦਾ ਗਰਾਫ਼ ਲਗਾਤਾਰ ਹੇਠਾਂ ਹੀ ਡਿੱਗਦਾ ਜਾ ਰਿਹਾ ਸੀ, ਪਰ ਇਨ੍ਹਾਂ ਜਿੱਤਾਂ ਨੇ ਨਿਸ਼ਚਿਤ ਹੀ ਕਾਂਗਰਸ ਹਾਈਕਮਾਨ, ਖ਼ਾਸ ਕਰ ਕੇ ਰਾਹੁਲ ਗਾਂਧੀ, ਨੂੰ ਨਵੀਂ ਸ਼ਕਤੀ ਦਿੱਤੀ ਹੋਵੇਗੀਾਂ ਭਾਵੇਂ ਕਾਂਗਰਸ ਨੇ ਇਹ ਜਿੱਤ ਹਾਸਿਲ ਕਰ ਕੇ ਇਹ ਪ੍ਰਭਾਵ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਜ਼ਿਆਦਾ ਉਭਰ ਸਕਦੀ ਹੈ, ਪਰ ਇਹ ਗੱਲ ਵੀ ਨਿਸ਼ਚਿਤ ਹੈ ਕਿ ਉਸ ਨੂੰ ਅੱਗੇ ਵਧਣ ਲਈ ਭਾਈਵਾਲਾਂ ਦੀ ਲੋੜ ਜ਼ਰੂਰ ਪਵੇਗੀਾਂ ਉਸ ਨੂੳ ਇਹ ਵੀ ਭਰੋਸਾ ਹੋਵੇਗਾ ਕਿ ਜਿਨਾਂ ਸੂਬਿਆਂ ਵਿੱਚ ਉਸ ਨੇ ਜਿੱਤ ਹਾਸਿਲ ਕੀਤੀ ਹੈ ਅਤੇ ਜਿਥੇ-ਜਿਥੇ ਉਸ ਦੀਆਂ ਸਰਕਾਰਾਂ ਹਨ ਉਥੇ ਉਹ ਲੋਕ ਸਭਾ ਚੋਣਾਂ ਵਿੱਚ ਵਧੀਆ ਕਾਰਗੁਜ਼ਾਰੀ ਦਿਖਾ ਸਕਦੀ ਹੈ।
ਕਾਂਗਰਸ ਲਈ ਸਭ ਤੋਂ ਵੱਡੀਆਂ ਚੁਣੌਤੀਆਂ ਉੱਤਰ ਪ੍ਰਦੇਸ਼ ਅਤੇ ਬਿਹਾਰ ਹਨਾਂ ਉਥੇ ਸਪਾ ਅਤੇ ਬਸਪਾ ਦੋਵੇਂ ਭਾਵੇਂ ਕਾਂਗਰਸ ਦੇ ਸਮੱਰਥਨ ਦੀ ਗੱਲ ਕਰਦੀਆਂ ਹਨ, ਪਰ ਜਦੋਂ ਗਠਜੋੜ ਕਰਨ ਲਈ ਮੀਟਿੳਗ ਹੁੳਦੀ ਹੈ ਤਾਂ ਉਹ ਅਕਸਰ ਹੀ ਗ਼ੈਰ ਹਾਜ਼ਰ ਹੁੳਦੀਆਂ ਹਨਾਂ ਇਸ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸੂਬਿਆਂ ਵਿੱਚ ਉਸ ਨੂੰ ਭਾਈਵਾਲਾਂ ਨਾਲ ਮਿਲਕੇ ਹੀ ਚੱਲਣਾ ਪਵੇਗਾ ਕਿਉਂਕਿ ਉਨਾਂ ਦੇ ਸਮੱਰਥਨ ਨਾਲ ਹੀ ਉਸ ਦੀ ਬੇੜੀ ਪਾਰ ਲੱਗ ਸਕਦੀ ਹੈਾਂ ਇਸ ਲਈ ਮਾਇਆਵਤੀ, ਅਖਿਲੇਸ਼ ਯਾਦਵ ਅਤੇ ਲਾਲੂ ਯਾਦਵ ਨਾਲ ਹੁਣ ਨਵੇਂ ਸਿਰੇ ਤੋਂ ਗੱਲ ਚਲਾਉਣੀ ਪਵੇਗੀਾਂ ਅਜਿਹਾ ਨਹੀਂ ਕਿ ਸਪਾ ਜਾਂ ਬਸਪਾ ਆਪਣੇ ਤੌਰ’ਤੇ ਬਹੁਤ ਕੁੱਝ ਕਰਨ ਦੇ ਯੋਗ ਹਨ ਪਰ ਆਉਣ ਵਾਲੇ ਸਮੇਂ ਵਿੱਚ ਸਿਆਸੀ ਤਵਾਜ਼ਨ ਉਨ੍ਹਾਂ ਦੇ ਹੱਥ ਵਿੱਚ ਹੀ ਹੋਵੇਗਾ
ਜੇਕਰ ਭਾਜਪਾ ਨੂੰ ਟੱਕਰ ਦੇਣੀ ਹੈ ਤਾਂ ਵਿਰੋਧੀ ਧਿਰਾਂ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈਾਂ ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਭਾਜਪਾ ਨੂੳ ਆਪਣੇ ਘੁਮੳਡ ਤੋਂ ਮੁਕਤ ਹੋ ਕੇ ਹੁਣ ਰਾਮ ਮੳਦਿਰ ਦੀ ਥਾਂ’ਤੇ ਲੋਕਾਂ ਦੀ ਨਬਜ਼ ਟੋਹਣੀ ਪਵੇਗੀਾਂ ਹਿਊਦਤਵ ਦੇ ਸਹਾਰੇ ਜਾਂ ਗਊ ਮੂਤਰ ਨਾਲ ਲੋਕਾਂ ਦੇ ਮਨਾਂ ਨੂੰ ਸ਼ਾਂਤ ਨਹੀਂ ਕੀਤਾ ਜਾ ਸਕਦਾ ਹੁਣ ਸਟੇਜ’ਤੇ ਖੜ੍ਹ ਕੇ ਤਾੜੀ ਮਾਰ ਕੇ ਵਿਅੳਗਾਂ ਦੀ ਨਹੀਂ ਬਲਕਿ ਹਕੀਕਤ ਵਿੱਚ ਕੁੱਝ ਕਰ ਕੇ ਦਿਖਾਉਣ ਦੀ ਲੋੜ ਹੈ ਅਤੇ ਦੇਸ਼ ਦੀ ਏਕਤਾ ਤੇ ਅਖੱਡਤਾ ਬਰਕਰਾਰ ਰੱਖਣ ਦਾ ਲੋਕਾਂ ਨੂੰ ਭਰੋਸਾ ਵੀ ਦੇਣਾ ਪਵੇਗਾ