ਵਾਹਗਾ ਸਰਹੱਦ ‘ਤੇ ਵੀ ਗਣਤੰਤਰ ਦਿਵਸ ਮਨਾਇਆ

01ਦੋਵੇਂ ਦੇਸ਼ਾਂ ਦੇ ਰੇਂਜਰਾਂ ਵਲੋਂ ਇਕ ਦੂਜੇ ਨੂੰ ਮਿਠਾਈ ਭੇਟ
ਅੰਮ੍ਰਿਤਸਰ ; ਦੇਸ਼ ਦੇ ਨਾਲ-ਨਾਲ ਭਾਰਤ-ਪਾਕਿਸਤਾਨ ਅਟਾਰੀ ਵਾਹਗਾ ਸਰਹੱਦ ਉੱਤੇ ਵੀ ਗਣਤੰਤਰ ਦਿਵਸ ਦੇ ਜਸ਼ਨ ਦੇਖਣ ਨੂੰ ਮਿਲੇ। ਇਸ ਮੌਕੇ ਉੱਤੇ ਬੀ.ਐਸ.ਐਫ ਵੱਲੋਂ ਪਾਕਿਸਤਾਨੀ ਰੇਜਰਾਂ ਨੂੰ ਮਿਠਾਈ ਭੇਂਟ ਕੀਤੀ ਗਈ। ਪਾਕਿਸਤਾਨੀ ਰੇਂਜਰਾਂ ਵੱਲੋਂ ਵੀ ਭਾਰਤੀ ਅਧਿਕਾਰੀਆਂ ਨੂੰ ਮਿਠਾਈ ਭੇਂਟ ਕੀਤੀ ਗਈ ਹੈ।
ਇਸ ਮੌਕੇ ਉੱਤੇ ਸੀਮਾ ਸੁਰੱਖਿਆ ਬਲ ਦੇ ਡੀ.ਆਈ.ਜੀ ਸੁਮੇਰ ਸਿੰਘ ਨੇ ਕਿਹਾ ਕਿ ਕੌਮੀ ਤਿਉਹਾਰ ਦੇ ਮੌਕੇ ਉੱਤੇ ਦੋਵੇਂ ਦੇਸ਼ ਇੱਕ ਦੂਜੇ ਨੂੰ ਮਿਠਾਈ ਭੇਂਟ ਕਰਦੇ ਹਨ। ਇਸ ਮੌਕੇ ਉੱਤੇ ਜਵਾਨਾਂ ਅਤੇ ਅਧਿਕਾਰੀਆਂ ਨੇ ਦੇਸ਼ ਪ੍ਰੇਮ ਦੇ ਗੀਤਾਂ ਅਤੇ ਢੋਲ ਦੀ ਥਾਪ ਉੱਤੇ ਖ਼ੂਬ ਭੰਗੜਾ ਪਾਇਆ। ਇਸ ਤੋਂ ਇਲਾਵਾ ਬਾਅਦ ਦੁਪਹਿਰ ਸਰਹੱਦ ਉੱਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।