ਗਠੀਏ ਦੇ ਦਰਦ ‘ਚ ਮਦਦਗਾਰ ਸਾਬਿਤ ਹੋ ਸਕਦੀ ਹੈ ਪਪੀਤੇ ਦੀ ਚਾਹ

ਅੱਜਕੱਲ੍ਹ ਲੋਕ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਉਨ੍ਹਾਂ ‘ਚੋਂ ਇੱਕ ਹੈ ਗਠੀਏ ਦੀ ਸਮੱਸਿਆ। ਇਸ ਸਮੱਸਿਆ ਕਾਰਨ ਵਿਅਕਤੀ ਨੂੰ ਲੰਬੇ ਸਮੇਂ ਤਕ ਜੋੜਾਂ ਦੇ ਦਰਦ ਤੋਂ ਪਰੇਸ਼ਾਨ ਰਹਿਣਾ ਪੈਂਦਾ ਹੈ। ਜਦੋਂ ਸ਼ਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਗਠੀਏ ਦੀ ਸਮੱਸਿਆ ਹੋਣ ਲੱਗਦੀ ਹੈ। ਯੂਰਿਕ ਐਸਿਡ ਕਈ ਤਰ੍ਹਾਂ ਦੇ ਆਹਾਰਾਂ ਨੂੰ ਲੈਣ ਨਾਲ ਹੁੰਦਾ ਹੈ। ਗਠੀਆ ਰੋਗ ਹੋਣ ‘ਤੇ ਜੋੜਾਂ ‘ਚ ਸੋਜ ਦਿਖਾਈ ਦੇਣ ਲੱਗਦੀ ਹੈ। ਇਸ ਦੇ ਨਾਲ ਹੀ ਚਲਣ-ਫ਼ਿਰਨ ‘ਚ ਵੀ ਪਰੇਸ਼ਾਨੀ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ, ਪਰ ਫ਼ਿਰ ਵੀ ਕੋਈ ਫ਼ਾਇਦਾ ਨਹੀਂ ਹੁੰਦਾ। ਅਜਿਹੇ ‘ਚ ਇਸ ਹਫ਼ਤੇ ਅਸੀਂ ਤੁਹਾਨੂੰ ਇੱਕ ਖ਼ਾਸ ਨੁਸਖ਼ਾ ਦੱਸਣ ਜਾ ਰਹੇ ਹਾਂ ਜੋ ਇਸ ਰੋਗ ਤੋਂ ਛੁਟਕਾਰਾ ਦਿਵਾਉਣ ਦਾ ਕਾਫ਼ੀ ਜ਼ਿਆਦਾ ਮਦਦ ਕਰੇਗਾ। ਉਹ ਨੁਸਖ਼ਾ ਹੈ ਪਪੀਤੇ ਦੀ ਚਾਹ।
ਪਪੀਤੇ ਦੀ ਚਾਹ ਗਠੀਏ ਰੋਗ ‘ਚ ਬਹੁਤ ਹੀ ਲਾਭਕਾਰੀ ਹੁੰਦੀ ਹੈ। ਇਸ ਨੂੰ ਨਿਯਮਿਤ ਪੀਣ ਨਾਲ ਗਠੀਏ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਹੁਣ ਅਸੀਂ ਤੁਹਾਨੂੰ ਪਪੀਤੇ ਦੀ ਚਾਹ ਬਣਾਉਣ ਦੀ ਤਰੀਕਾ ਦੱਸਣ ਜਾ ਰਹੇ ਹਾਂ ਤਾਂ ਆਓ ਜਾਣਦੇ ਹਾਂ ਕਿਵੇਂ ਤੁਸੀਂ ਪਪੀਤੇ ਦੀ ਚਾਹ ਬਣਾ ਕੇ ਪੀ ਸਕਦੇ ਹੋ।
ਚਾਹ ਬਣਾਉਣ ਲਈ ਸਮੱਗਰੀ
– 750 ਮਿਲੀਗ੍ਰਾਮ ਪਾਣੀ
– 180 ਗ੍ਰਾਮ ਕੱਚੇ ਪਪੀਤੇ ਦੇ ਟੁਕੜੇ
– 2 ਗ੍ਰੀਨ ਟੀ ਦੇ ਬੈਗ
ਪਪੀਤੇ ਦੀ ਚਾਹ ਬਣਾਉਣ ਦੀ ਵਿਧੀ
ਪਪੀਤੇ ਦੀ ਚਾਹ ਬਣਾਉਣ ਲਈ ਸਭ ਤੋਂ ਪਹਿਲਾਂ ਹਰੇ ਪਪੀਤੇ ਨੂੰ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਲਓ। ਫ਼ਿਰ ਇਨ੍ਹਾਂ ਟੁਕੜਿਆਂ ਨੂੰ ਪਾਣੀ ‘ਚ ਪਾ ਕੇ ਘੱਟ ਗੈਸ ‘ਤੇ ਪੱਕਣ ਲਈ ਰੱਖ ਦਿਓ। ਜਦੋਂ ਪਾਣੀ ‘ਚ ਉਬਾਲ ਆਉਣ ਲੱਗੇ ਤਾਂ ਤਕਰੀਬਨ 10 ਮਿੰਟ ਲਈ ਇਸ ਪਾਣੀ ਨੂੰ ਠੰਡਾ ਹੋਣ ਦਿਓ। ਪਾਣੀ ਠੰਡਾ ਹੋ ਜਾਵੇ ਤਾਂ ਪਪੀਤੇ ਦੇ ਟੁਕੜਿਆਂ ਨੂੰ ਵੱਖ ਕਰ ਲਓ। ਫ਼ਿਰ ਇਸ ਪਾਣੀ ‘ਚ ਗ੍ਰੀਨ ਟੀ ਬੈਗ ਪਾ ਕੇ 3 ਮਿੰਟ ਲਈ ਇੰਝ ਹੀ ਰਹਿਣ ਦਿਓ। ਜਦੋਂ ਚਾਹ ਪੀਣ ਦਾ ਮਨ ਕਰੇ ਤਾਂ ਪਪੀਤੇ ਵਾਲੀ ਚਾਹ ਦੀ ਵਰਤੋਂ ਕਰੋ। ਕੁੱਝ ਦਿਨਾਂ ਤਕ ਅਜਿਹਾ ਕਰਨ ਨਾਲ ਗਠੀਏ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਪਪੀਤੇ ਦੀ ਚਾਹ ਪੀਣ ਦੇ ਫ਼ਾਇਦੇ
ਗਠੀਏ ਦੇ ਦਰਦ ਤੋਂ ਰਾਹਤ ਮਿਲਣ ਦੇ ਨਾਲ ਹੀ ਇਸ ਚਾਹ ਨੂੰ ਪੀਣ ਨਾਲ ਸ਼ਰੀਰ ਦੇ ਬਾਕੀ ਹਿੱਸਿਆਂ ਦੀ ਸੋਜ ਵੀ ਘੱਟ ਹੁੰਦੀ ਹੈ। ਇਹ ਚਾਹ ਪਾਚਨ ਤੰਤਰ ਨੂੰ ਮਜ਼ਬੂਤ ਰੱਖਣ ਦਾ ਕੰਮ ਵੀ ਕਰਦੀ ਹੈ। ਇਸ ਤੋਂ ਇਲਾਵਾ ਇਹ ਚਾਹ ਬੌਡੀ ਨੂੰ ਡਿਟੌਕਸ ਕਰਨ ਵਿੱਚ ਵੀ ਸਹਾਈ ਹੁੰਦੀ ਹੈ।
ਸੂਰਜਵੰਸ਼ੀ ਦੀ ਡੱਬੀ