ਬ੍ਰੌਕਲੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਪ੍ਰੋਟੀਨ, ਕੈਲਸ਼ੀਅਮ, ਕਾਰਬੋਹਾਈਡ੍ਰੇਟਸ, ਆਇਰਨ, ਵਾਟਿਾਮਿਨ ਏ, ਸੀ ਅਤੇ ਕਈ ਦੂਜੇ ਪੌਸ਼ਕ ਤੱਤਾਂ ਭਰਪੂਰ ਹੋਣ ਕਾਰਨ ਇਸ ਦਾ ਸੇਵਨ ਕਈ ਬੀਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦਾ ਹੈ। ਨਾਲ ਹੀ ਇਸ ਵਿੱਚ ਐਂਟੀਔਕਸੀਡੈਂਟਸ ਵੀ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਜੇਕਰ ਤੁਸੀਂ ਵੀ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਇੱਕ ਕੱਪ ਬ੍ਰੌਕਲੀ ਨੂੰ ਸੈਲਡ, ਤਰੀ, ਸਬਜ਼ੀ ਲਈ ਉਬਾਲ ਕੇ ਜਾਂ ਹਲਕਾ ਸਟੱਰ ਫ਼ਰਾਈ ਕਰ ਕੇ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਿਲ ਕਰੋ।
ਬ੍ਰੌਕਲੀ ਦੇ ਫ਼ਾਇਦੇ
ਇਮਿਊਨ ਪੌਵਰ: ਰੋਜ਼ਾਨਾ ਇੱਕ ਕੱਪ ਬ੍ਰੌਕਲੀ ਦਾ ਸੇਵਨ ਇਮਿਊਨ ਸਿਸਟਮ ਨੂੰ ਮਜਬੂਤ ਬਣਾਉਂਦਾ ਹੈ ਜਿਸ ਨਾਲ ਤੁਹਾਨੂੰ ਕਈ ਰੋਗਾਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ।
ਸ਼ੂਗਰ: ਬ੍ਰੌਕਲੀ ਵਿੱਚ ਪਾਏ ਜਾਣ ਵਾਲੇ ਪੌਸ਼ਕ ਤੱਤ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦਗਾਰ ਹੁੰਦੇ ਹਨ।
ਅਨੀਮੀਆ: ਆਇਰਨ ਅਤੇ ਫ਼ੋਲੇਟ ਨਾਲ ਭਰਪੂਰ ਹੋਣ ਕਾਰਨ ਬ੍ਰੌਕਲੀ ਦਾ ਸੇਵਨ ਸ਼ਰੀਰ ਵਿੱਚ ਖ਼ੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਜਿਸ ਨਾਲ ਅਨੀਮੀਆ ਤੋਂ ਰਾਹਤ ਮਿਲਦੀ ਹੈ।
ਹਾਈਬਲੱਡ ਪ੍ਰੈਸ਼ਰ: ਬ੍ਰੌਕਲੀ ਖਾਣ ਨਾਲ ਸ਼ਰੀਰ ਨੂੰ ਕ੍ਰੋਮੀਅਮ ਅਤੇ ਪੋਟੈਸ਼ੀਅਮ ਵਰਗੇ ਪੌਸ਼ਕ ਤੱਤ ਮਿਲਦੇ ਹਨ। ਇਸ ਨਾਲ ਬਲੱਡ ਪ੍ਰੈੱਸ਼ਰ ਅਤੇ ਕੋਲੈਸਟਰੋਲ ਕੰਟਰੋਲ ਵਿੱਚ ਰਹਿੰਦਾ ਹੈ।
ਦਿਲ ਦੀ ਬੀਮਾਰੀ: ਇਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਕਾਰਨ ਦਿਲ ਦੀਆਂ ਧਮਨੀਆਂ ਮੋਟੀਆਂ ਨਹੀਂ ਹੁੰਦੀਆਂ। ਅਜਿਹੀ ਹਾਲਤ ‘ਚ ਤੁਸੀਂ ਹਾਰਟ ਅਟੈਕ ਅਤੇ ਦਿਲ ਦੇ ਹੋਰ ਰੋਗਾਂ ਤੋਂ ਬਚੇ ਰਹਿੰਦੇ ਹੋ।
ਭਾਰ ਕੰਟਰੋਲ: ਜੇਕਰ ਤੁਸੀਂ ਤੇਜ਼ੀ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਇੱਕ ਕੱਪ ਬ੍ਰੌਕਲੀ ਦਾ ਸੇਵਨ ਕਰੋ।
ਗਠੀਆ: ਗਠੀਆ ਤੋਂ ਪੀੜਤ ਲੋਕਾਂ ਲਈ ਬ੍ਰੌਕਲੀ ਕਿਸੇ ਦਵਾਈ ਤੋਂ ਘੱਟ ਨਹੀਂ। ਇਸ ‘ਚ ਪਾਏ ਜਾਣ ਵਾਲੇ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਅਤੇ ਗਠੀਆ ‘ਚ ਹੋਣ ਵਾਲੇ ਦਰਦ ਤੋਂ ਵੀ ਰਾਹਤ ਦਿਲਾਉਂਦੇ ਹਨ।
ਸੂਰਜਵੰਸ਼ੀ ਦੀ ਡੱਬੀ










