ਅਮਰੂਦ ਖਾਣ ਦੇ ਫ਼ਾਇਦੇ ਜਾਣ ਕੇ ਹੋ ਜਾਵੋਗੇ ਹੈਰਾਨ

ਗਰਮੀਆਂ ਦੇ ਮੌਸਮ ‘ਚ ਜ਼ਿਆਦਤਰ ਲੋਕ ਅਮਰੂਦ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਖਾਣ ‘ਚ ਬਹੁਤ ਸੁਆਦ ਹੁੰਦੇ ਹਨ। ਅਮਰੂਦ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੇ ਹਨ। ਇਨ੍ਹਾਂ ਵਿੱਚ ਵਾਇਟਾਮਿਨ ਅਤੇ ਖਣਿਜ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹੈ ਜਿਨ੍ਹਾਂਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ। ਆਓ ਜਾਣਦੇ ਹਾਂ ਅਮਰੂਦ ਦੇ ਅਣਗਿਣਤ ਫ਼ਾਇਦਿਆਂ ਬਾਰੇ …
ਭਾਰ ਘੱਟ ਕਰੇ – ਅਮਰੂਦ ਭਾਰ ਘਟਾਉਣ ‘ਚ ਬਹੁਤ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਪੇਟ ਵੀ ਭਰ ਜਾਂਦਾ ਹੈ, ਅਤੇ ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਇਹ ਹੈ ਕਿ ਇਸ ‘ਚ ਕੈਲੋਰੀਜ਼ ਵੀ ਬਹਤ ਘੱਟ ਹੁੰਦੀਆਂ ਹਨ।
ਡਾਇਬੀਟੀਜ਼ – ਇਸ ‘ਚ ਫ਼ਾਈਬਰ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ ਜੋ ਡਾਇਬੀਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ। ਇਸ ਦੇ ਇਲਾਵਾ ਇਸ ਨੂੰ ਖਾਣ ਨਾਲ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।
ਕਬਜ਼ – ਅਮਰੂਦ ਦੇ ਬੀਜ ਬੇਹੱਦ ਫ਼ਾਇਦੇਮੰਦ ਹੁੰਦੇ ਹਨ। ਇਸ ਨਾਲ ਪੇਟ ਦੀ ਸਫ਼ਾਈ ਹੋ ਜਾਂਦੀ ਹੈ। ਇਸ ਨੂੰ ਖਾਣ ਨਾਲ ਕਬਜ਼ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।
ਦੰਦਾਂ ਦੇ ਦਰਦ ਲਈ ਲਾਭਕਾਰੀ – ਇਹ ਦੰਦਾਂ ਦੀ ਇਨਫ਼ੈਕਸ਼ਨ ਨੂੰ ਦੂਰ ਕਰਨ ਅਤੇ ਕੀੜੇ ਮਾਰਨ ‘ਚ ਬਹੁਤ ਮਦਦਗਾਰ ਹੈ ਇਸ ਦੀਆਂ ਪੱਤੀਆਂ ਦੇ ਰਸ ਨਾਲ ਦੰਦਾਂ ਅਤੇ ਦਾੜਾਂ ਦੀ ਮਾਲਿਸ਼ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।
ਕੈਂਸਰ – ਅਮਰੂਦ ‘ਚ ਮੌਜੂਦ ਵਾਟਿਾਮਿਨ ਸੀ ਅਤੇ ਲਾਇਕੋਪੀਨ ਨਾਮਕ ਫ਼ਾਇਟੋ ਪੌਸ਼ਟਿਕ ਤੱਤ ਪਾਇਆ ਜਾਂਦਾ ਹੈ ਜੋ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦਾ ਹੈ।
ਦਿਮਾਗ਼ ਲਈ ਫ਼ਾਇਦੇਮੰਦ – ਅਮਰੂਦ ਖਾਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ। ਨਸਾਂ ਨੂੰ ਆਰਾਮ ਮਿਲਦਾ ਹੈ। ਇਸ ਨੂੰ ਖਾਣ ਨਾਲ ਖ਼ੂਨ ਦੇ ਦੌਰੇ ‘ਚ ਸੁਧਾਰ ਹੁੰਦਾ ਹੈ
ਨਾਮਰਦੀ ਵਿੱਚ ਮਦਦਗ਼ਾਰ – ਜਿਹੜੇ ਮਰਦ ਹਜ਼ਰਾਤ ਮਰਦਾਨਾ ਕਮਜ਼ੋਰੀ ਕਾਰਨ ਚਿੰਤਤ ਹਨ, ਉਨ੍ਹਾਂ ਨੂੰ ਦਿਨ ਵਿੱਚ ਤਿੰਨ ਅਮਰੂਦ ਖਾਣੇ ਚਾਹੀਦੇ ਹਨ। ਅਮਰੂਦ ਵਿਚਲੇ ਪੌਸ਼ਟਿਕ ਤੱਤ ਸ਼ਰੀਰ ਵਿੱਚ ਖ਼ੂਨ ਦੀ ਸਰਕੂਲੇਸ਼ਨ ਨੂੰ ਰੈਗੂਲੇਟ ਕਰਦੇ ਹਨ।
ਸੂਰਜਵੰਸ਼ੀ ਦਵਾਖ਼ਾਨਾ