ਬਚਪਨ ਵਿੱਚ ਤੁਸੀਂ ਇਮਲੀ ਤਾਂ ਬਹੁਤ ਖਾਦੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਤੁਸੀਂ ਹੁਣ ਵੀ ਖਾਂਦੇ ਹੋਵੋ, ਪਰ ਕੀ ਤੁਸੀਂ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਜਾਣਦੇ ਹੋ। ਇਮਲੀ ਖਾਣ ਨਾਲ ਦੇ ਬਹੁਤ ਸਾਰੇ ਫ਼ਾਇਦੇ ਹੁੰਦੇ ਹਨ ਜਿਨ੍ਹਾਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਸ ਹਫ਼ਤੇ ਅਸੀਂ ਤੁਹਾਨੂੰ ਇਮਲੀ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ …
ਮੋਟਾਪੇ ਤੋਂ ਮਿਲਦਾ ਹੈ ਛੁਟਕਾਰਾ – ਇਮਲੀ ਖਾ ਕੇ ਤੁਸੀਂ ਮੋਟਾਪੇ ਤੋਂ ਛੁਟਕਾਰਾ ਪਾ ਸਕਦੇ ਹੋ। ਇਮਲੀ ਵਿੱਚ ਹਾਈਡ੍ਰੋਸਿਟ੍ਰਿਕ ਨਾਂ ਦਾ ਐਸਿਡ ਹੁੰਦਾ ਹੈ ਜੋ ਤੁਹਾਡੇ ਸ਼ਰੀਰ ਵਿੱਚ ਬਣਨ ਵਾਲੇ ਫ਼ੈਟ ਨੂੰ ਹੌਲੀ-ਹੌਲੀ ਘੱਟ ਕਰਦਾ ਹੈ। ਇਸ ਤੋਂ ਇਲਾਵਾ ਇਮਲੀ ਓਵਰਈਟਿੰਗ ਤੋਂ ਵੀ ਬਚਾਉਂਦੀ ਹੈ ਜਿਸ ਨਾਲ ਭਾਰ ਵਧਣ ਦਾ ਖ਼ਤਰਾ ਨਹੀਂ ਰਹਿੰਦਾ।
ਕੈਂਸਰ ਦੇ ਮਰੀਜ਼ਾਂ ਲਈ ਫ਼ਾਇਦੇਮੰਦ – ਕੈਂਸਰ ਤੋਂ ਬਚਣਾ ਚਾਹੰਦੇ ਹੋ ਤਾਂ ਇਮਲੀ ਖਾਓ। ਇਮਲੀ ਵਿੱਚ ਐਂਟੀ-ਔਕਸੀਡੈਂਟ ਤੱਤ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਅਤੇ ਇਸ ਵਿੱਚ ਟੈਰਟ੍ਰਿਕ ਹੁੰਦਾ ਹੈ ਜੋ ਸ਼ਰੀਰ ਵਿੱਚ ਕੈਂਸਰ ਸੈੱਲਜ਼ ਨੂੰ ਵਧਣ ਤੋਂ ਰੋਕਦੇ ਹਨ।
ਡਾਇਬਿਟੀਜ਼ ਨੂੰ ਕੰਟਰੋਲ ਕਰੇ – ਡਾਇਬਿਟੀਜ਼ ਦੇ ਮਰੀਜ਼ਾਂ ਲਈ ਇਮਲੀ ਬੇਹੱਦ ਫ਼ਾਇਦੇਮੰਦ ਹੁੰਦੀ ਹੈ। ਇਹ ਬਲੱਡ ਪ੍ਰੈਸ਼ਰ ਲੈਵਲ ਨੂੰ ਕੰਟਰੋਲ ਵਿੱਚ ਕਰਨ ‘ਚ ਮਦਦ ਕਰਦੀ ਹੈ। ਇਹ ਸ਼ਰੀਰ ਵਿੱਚ ਕਾਰਬੋਹਾਈਡ੍ਰੇਟਸ ਨੂੰ ਸੋਖਣ ਤੋਂ ਰੋਕਦੀ ਹੈ ਜਿਸ ਵਜ੍ਹਾ ਨਾਲ ਸ਼ੂਗਰ ਲੈਵਲ ਵਿਗੜਦਾ ਹੈ ਇਸ ਲਈ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਇੱਕ ਛੋਟਾ ਗਿਲਾਸ ਇਮਲੀ ਦਾ ਜੂਸ ਪੀਣ ਨਾਲ ਫ਼ਾਇਦਾ ਹੁੰਦਾ ਹੈ।
ਬਲੱਡ ਪ੍ਰੈਸ਼ਰ ਵੀ ਕਰਦੀ ਹੈ ਕੰਟਰੋਲ – ਇਮਲੀ ਵਿੱਚ ਆਇਰਨ ਅਤੇ ਪੋਟੈਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਰੈੱਡ ਬਲੱਡ ਸੈੱਲਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ।
ਬਿੱਛੁ ਦੇ ਕੱਟਣ ‘ਤੇ – ਜੇ ਕਿਸੇ ਇਨਸਾਨ ਨੂੰ ਬਿੱਛੁ ਕੱਟ ਲਵੇ ਤਾਂ ਉਸ ਸਮੇਂ ਵੀ ਇਮਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇ ਬਿੱਛੁ ਕੱਟ ਲਵੇ ਤਾਂ ਇਮਲੀ ਦੇ ਟੁੱਕੜਿਆਂ ਨੂੰ ਬਿੱਛੁ ਦੇ ਕੱਟੇ ਵਾਲੀ ਥਾਂ ‘ਤੇ ਲਗਾ ਦਿਓ। ਇਸ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ।
ਲੂ ਲੱਗਣ ਤੋਂ ਬਚਾਉਂਦੀ ਹੈ – ਗਰਮੀਆਂ ਦੇ ਮੌਸਮ ਵਿੱਚ ਅਕਸਰ ਲੂ ਲੱਗ ਜਾਂਦੀ ਹੈ ਲੂ ਤੋਂ ਬਚਣ ਲਈ ਇਮਲੀ ਫ਼ਾਇਦੇਮੰਦ ਹੁੰਦੀ ਹੈ ਇੱਕ ਗਿਲਾਸ ਪਾਣੀ ਵਿੱਚ 25 ਗ੍ਰਾਮ ਇਮਲੀ ਭਿਓਂ ਕੇ ਇਸ ਦਾ ਪਾਣੀ ਪੀਣ ਨਾਲ ਲੂ ਨਹੀਂ ਲੱਗਦੀ ਹੈ ਇਸ ਤੋਂ ਇਲਾਵਾ ਇਸ ਦਾ ਗੂਦਾ ਹੱਥਾਂ ਅਤੇ ਪੈਰਾਂ ਦੀਆਂ ਤਲੀਆਂ ‘ਤੇ ਰਗੜਨ ਨਾਲ ਲੂ ਦਾ ਅਸਰ ਖ਼ਤਮ ਹੋ ਜਾਂਦਾ ਹੈ।










