ਨਵੀਂ ਦਿੱਲੀ : ਬਿਜਲੀ ਮੰਤਰਾਲਾ ਨੇ ਦੀਨ ਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਹੇਠ ਪਿਛਲੇ ਹਫਤੇ (11ਤੋਂ 17 ਜਨਵਰੀ, 2016 )ਤੱਕ 276 ਪਿੰਡਾਂ ਵਿੱਚ ਬਿਜਲੀ ਪਹੁੰਚਾਈ। ਜਿਨਾਂ• 276 ਪਿੰਡਾਂ ਵਿੱਚ ਬਿਜਲੀ ਪਹੁੰਚਾਈ ਗਈ ਉਨਾਂ• ਵਿੱਚੋਂ 139 ਪਿੰਡ ਆਸਾਮ, ਬਿਹਾਰ ਦੇ 25, ਝਾਰਖੰਡ ਦੇ 21, ਓੜੀਸ਼ਾ ਦੇ 60 ਅਤੇ ਉਤਰ ਪ੍ਰਦੇਸ਼ ਦੇ 30 ਅਤੇ ਰਾਜਸਥਾਨ ਦਾ ਇੱਕ ਪਿੰਡ ਸ਼ਾਮਿਲ ਹੈ।
ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸੁਤੰਤਰਤਾ ਦਿਵਸ ਉਤੇ ਦੇਸ਼ ਦੇ ਨਾਂ ਸੰਬੋਧਨ ਵਿੱਚ ਕਿਹਾ ਸੀ ਕਿ ਇੱਕ ਮਈ,2018 ਤੱਕ ਸਰਕਾਰ ਬਚੇ ਹੋਏ 18452 ਪਿੰਡਾਂ ਵਿੱਚ ਬਿਜਲੀ ਪਹੁੰਚਾ ਦੇਵੇਗੀ। ਇਸ ਪ੍ਰਾਜੈਕਟ ਨੂੰ ਮਿਸ਼ਨ ਮੋਡ ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਰਣਨੀਤੀ ਹੇਠ ਇਸ ਦਿਸ਼ਾ ਵਿੱਚ 12 ਮਹੀਨਿਆਂ ਦੇ ਅੰਦਰ ਮਿੱਥੇ ਸਮੇਂ ਵਿੱਚ ਪਿੰਡਾਂ ਵਿੱਚ ਬਿਜਲੀਕਰਨ ਦੀ ਨਿਗਰਾਨੀ ਲਈ 12 ਸਟੇਜ਼ ਮਾਇਲਸਟੋਨ ਬਣਾਏ ਗਏ।















