ਉਪ ਮੁੱਖ ਮੰਤਰੀ ਕੱਲ ਜਲੰਧਰ ਸਟੇਸ਼ਨ ਤੋਂ ਰੇਲ ਗੱਡੀ ਨੂੰ ਦੇਣਗੇ ਹਰੀ ਝੰਡੀ

1ਜਲੰਧਰ,  : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਧਾਰਮਿਕ ਯਾਤਰਾ ਤਹਿਤ ਅੱਜ ਡਿਪਟੀ ਸੀਐਮ 1000 ਸ਼ਰਧਾਲੂਆਂ ਨਾਲ ਭਰੀ ਰੇਲ ਗੱਡੀ ਨੂੰ ਸ਼੍ਰੀ ਗੁਰੁ ਰਵਿਦਾਸ ਜਨਮ ਸਥਾਨ ਵਾਰਾਣਸੀ ਲਈ ਰਵਾਨਾ ਕਰਨਗੇ। ਇਸ ਮੌਕੇ ਤੇ ਸੁਰੱਖਿਆ ਦੇ ਖਾਸ ਪ੍ਰਬੰਧ ਕੀਤੇ ਜਾਣਗੇ। ਜਿਸ ਨੂੰ ਲੈ ਕੇ ਡੀਸੀ ਕੇਕੇ ਯਾਦਵ ਤੇ ਉਨ•ਾਂ ਦੀ ਟੀਮ ਨੇ ਮੰਗਲਵਾਰ ਪੂਰਾ ਦਿਨ ਸਟੇਸ਼ਨ ਤੇ ਖੁਦ ਚੌਕਸੀ ਰੱਖੀ ਤੇ ਪ੍ਰਬੰਧਾਂ ਦਾ ਜਾਇਜਾ ਲਿਆ।
ਜਲੰਧਰ ਦੇ ਚਾਰੋਂ ਵਿਧਾਨਸਭਾ ਹਲਕਿਆਂ ਤੋਂ 1000 ਦੇ ਕਰੀਬ ਸ਼ਰਧਾਲੂਆਂ ਨੂੰ ਧਾਰਮਿਕ ਯਾਤਰਾ ਤੇ ਲਿਜਾਣ ਤੋਂ ਲੈ ਕੇ ਖਾਣ-ਪੀਣ, ਵਾਪਸੀ ਤੱਕ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਵੇਗਾ। ਸਟੇਸ਼ਨ ਦੇ ਸਰਕੂਲੇਟ ਏਰੀਆ ਵਿੱਚ ਕਾਰਪੇਟ ਵਿਸ਼ਾਇਆ ਗਿਆ ਹੈ ਤੇ ਨਾਲ ਹੀ ਪਾਰਕਿੰਗ ਪਲੇਸ ਨੂੰ ਖਾਲੀ ਕਰਵਾ ਕੇ 400 ਦੇ ਕਰੀਬ ਮਹਿਮਾਨਾ ਦੇ ਬੈਠਣ ਲਈ ਕੁਰਸੀਆਂ ਦਾ ਪ੍ਰਬੰਧ ਕੀਤਾ ਜਾਵੇਗਾ। ਰੇਲ ਗੱਡੀ ਸਵੇਰੇ 11.30 ਵਜੇ ਦੇ ਕਰੀਬ ਸੁਖਬੀਰ ਬਾਦਲ ਦੇ ਹਰੀ ਝੰਡੀ ਦਿਖਾਣ ਤੇ ਰਵਾਨਾ ਕੀਤੀ ਜਾਵੇਗੀ ਤੇ 24 ਜਨਵਰੀ ਨੂੰ ਹੀ ਜਲੰਧਰ ਸਟੇਸ਼ਨ ‘ਤੇ ਵਾਪਸ ਪਰਤੇਗੀ।