ਚੋਰਾਂ ਨੇ ਪੰਜ ਮਹੀਨਿਆਂ ‘ਚ ਏਟੀਐਮ ‘ਚੋਂ ਲੁੱਟੇ 38.47 ਲੱਖ, ਖੁਲਾਸਾ ਇਕ ਵੀ ਨਹੀਂ

3ਜਲੰਧਰ  : ਪੰਜ ਮਹੀਨੇ ‘ਚ ਪੰਜ ਏਟੀਐਮ ਨੂੰ ਲੁੱਟਣ ਦੀਆਂ ਵੱਡੀਆਂ ਵਾਰਦਾਤਾਂ ਤੋਂ ਬਾਅਦ ਹਰ ਵਾਰ ਦੀ ਤਰਾਂ ਬਾਵਾ ਖੇਲ ਏਟੀਐਮ ਲੁੱਟ ‘ਚ ਵੀ ਖਾਲ•ੀ ਹੱਥ ਹਨ। ਪੁਲਸ ਨਾਕੇ ਤੋਂ 50 ਮੀਟਰ ਦੂਰ ਲੁੱਟੇ ਏਟੀਐਮ ‘ਚ ਪੁਲਸ ਐਤਵਾਰ ਨੂੰ ਆਸ-ਪਾਸ ਇਲਾਕੇ ਦੇ ਸ਼ੱਕੀਆਂ ਤੋਂ ਪੁੱਛਗਿੱਛ ਕਰਦੀ ਦਿਖੀ ਪਰ ਲੁਟੇਰਿਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪਿਛਲੇ ਪੰਜ ਮਹੀਨਿਆਂ ਦੀਆਂ ਲੁੱਟਾਂ ‘ਤੇ ਨਜ਼ਰ ਮਾਰੀ ਜਾਵੇ ਤਾਂ ਸਤੰਬਰ ਤੋਂ ਲੈ ਕੇ ਜਨਵਰੀ ਤਕ ਹਰ ਮਹੀਨੇ ਲੁਟੇਰਿਆਂ ਨੇ ਇਕ ਏਟੀਐਮ ਕੱਟਿਆ। ਪੰਜ ਮਹੀਨੇ ‘ਚ ਕੁੱਲ ਲੁਟੇਰਿਆਂ ਨੇ 37 ਲੱਖ 47 ਹਜ਼ਾਰ ਰੁਪਏ ਲੁੱਟ ਲਏ। ਬੇਬੱਸ ਪੁਲਸ ਇਨ•ਾਂ ‘ਚੋਂ ਇਕ ਦਾ ਵੀ ਖੁਲਾਸਾ ਨਹੀਂ ਕਰ ਸਕੀ। ਬਾਵਾ ਖੇਲ ‘ਚ ਯੂਨੀਅਨ ਬੈਂਕ ਦੇ ਏਟੀਐਮ ਕੱਟਣ ਦੇ ਮਾਮਲੇ ‘ਚ ਵੀ ਹਰ ਵਾਰ ਦੀ ਤਰਾਂ ਪੁਲਸ ਦੇ ਉੱਚ ਅਧਿਕਾਰੀਆਂ ਨੇ ਖੁਲਾਸੇ ਦੇ ਸਖ਼ਤ ਨਿਰਦੇਸ਼ ਦਿੱਤੇ। ਜਾਂਚ ਟੀਮ ਗਿਠਤ ਕੀਤੀ। ਨਾਲ ਹੀ ਆਸ-ਪਾਸ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਤੇ ਫੁਟੇਜ ‘ਚ ਕੈਦ ਮੁਲਜ਼ਮ ਦੇ ਹੁਲੀਏ ਦੇ ਆਧਾਰ ‘ਤੇ ਛਾਣਬੀਣ ਕੀਤੀ। ਮਾਮਲੇ ‘ਚ ਸ਼ੱਕ ਦੇ ਆਧਾਰ ‘ਤੇ ਦੇਰ ਸ਼ਾਮ ਤਕ ਪੁਲਸ ਨੇ ਇਲਾਕੇ ਦੇ ਕਈ ਸ਼ੱਕੀ ਨੌਜਵਾਨਾਂ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਇਕ ਸਾਲ ਦੇ ਅੰਦਰ ਕੁੱਲ 32 ਏਟੀਐਮ ਟੁੱਟੇ, ਤੋੜੇ ਤੇ ਖਿੱਚ ਕੇ ਲਿਜਾਏ ਜਾ ਚੁੱਕੇ ਹਨ।