ਚੰਡੀਗੜ : ਦਲਿਤਾਂ ਤੋਂ ਖੋਹੇ ਜਾ ਰਹੇ ਉਨਾਂ ਦੇ ਅਧਿਕਾਰਾਂ ਦੀ ਰਾਖੀ ਲਈ ਪੰਜਾਬ ਕਾਂਗਰਸ ਸੂਬੇ ਦੇ ਹਰੇਕ ਵਿਧਾਨ ਸਭਾ ਹਲਕੇ ‘ਚ ਅੰਦੋਲਨ ਚਲਾਏਗੀ। ਇਹ ਐਲਾਨ ਵਿਧਾਨ ਸਭਾ ‘ਚ ਕਾਂਗਰਸ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮਾਨਯੋਗ ਰਾਜਪਾਲ ਕਪਤਾਨ ਸਿੰਘ ਸੌਲੰਕੀ ਨਾਲ ਮੁਲਾਕਾਤ ਤੋਂ ਬਾਅਦ ਕੀਤਾ। ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਇਕ ਉੱਚ ਪੱਧਰੀ ਵਫਦ ਨੇ ਮੰਗ ਪੱਤਰ ਸੌਂਪ ਕੇ ਸੂਬੇ ‘ਚ ਅਕਾਲੀ ਭਾਜਪਾ ਸ਼ਾਸਨ ਦੌਰਾਨ ਹਰੇਕ ਪੱਧਰ ‘ਤੇ ਦਲਿਤਾਂ ਨਾਲ ਕੀਤੇ ਜਾ ਰਹੇ ਪੱਖਪਾਤ ਦਾ ਜ਼ਿਕਰ ਕੀਤਾ ਤੇ ਸਮੱਸਿਆ ਦੇ ਹੱਲ ਲਈ ਉਨ•ਾਂ ਨੂੰ ਦਖਲ ਦੇਣ ਦੀ ਅਪੀਲ ਕੀਤੀ।
ਰਾਜ ਭਵਨ ਪੰਜਾਬ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ ਸੂਬੇ ਦੀ 35 ਪ੍ਰਤੀਸ਼ਤ ਜਨ ਸੰਖਿਆ ਦਲਿਤਾਂ ਦੀ ਹੋਣ ਦੇ ਬਾਵਜੂਦ ਉਨ•ਾਂ ਦੀ ਹਾਲਤ ਤਰਸਯੋਗ ਬਣ ਚੁੱਕੀ ਹੈ। ਉਨ•ਾਂ ਨੂੰ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਉਨ•ਾਂ ਖਾਤਿਰ ਸਕੀਮਾਂ ‘ਚ ਫਾਇਦਾ ਨਹੀਂ ਦਿੱਤਾ ਜਾ ਰਿਹਾ ਹੈ। ਉਨਾਂ ਨੇ ਕਿਹਾ ਕਿ ਵਰਤਮਾਨ ਸ਼ਾਸਨ ਦੀ ਗਲਤ ਸੋਚ ਸਦਕਾ ਉਨ•ਾਂ ਦੇ ਮੂਲ ਅਧਿਕਾਰਾਂ ਨੂੰ ਲਗਾਤਾਰ ਨਕਾਰਿਆ ਜਾ ਰਿਹਾ ਹੈ।
ਇਸ ਲੜੀ ਹੇਠ ਮੰਗ ਪੱਤਰ ‘ਚ ਹਾਲੇ ਦੇ ਦਲਿਤਾਂ ਉਪਰ ਕੀਤੇ ਗਏ ਅੱਤਿਆਚਾਰਾਂ ਦਾ ਜ਼ਿਕਰ ਕੀਤਾ ਗਿਆ ਹੈ। ਜਿਨ•ਾਂ ‘ਚ ਹਾਲੇ ‘ਚ ਅਬੋਹਰ ਦੇ ਅਕਾਲੀ ਦਲ ਦੇ ਆਗੂ ਸ਼ਿਵ ਲਾਲ ਲੋਡਾ ਦੇ ਫਾਰਮ ਹਾਊਸ ‘ਚ ਭੀਮ ਟਾਂਕ ਦੀ ਕੀਤੀ ਗਈ ਹੱਤਿਆ ਦਾ ਮਾਮਲਾ ਹੈ, ਪਰ ਮੁੱਖ ਦੋਸ਼ੀ ਹਾਲੇ ਵੀ ਅਜ਼ਾਦ ਘੁੰਮ ਰਿਹਾ ਹੈ। ਇਸ ਮਾਮਲੇ ‘ਚ ਸ਼ਡਯੂਲਡ ਕਾਸਟਸ ਤੇ ਸ਼ਡਯੂਲਡ ਟ੍ਰਾਇਬਸ (ਪ੍ਰੋਵੀਜਨ ਆਫ ਐਟ੍ਰੋਸਿਟੀਜ਼) ਐਕਟ, 1989 ਤੇ ਰੂਲਜ਼ 1995 ਲਾਗੂ ਕੀਤੇ ਜਾਣੇ ਚਾਹੀਦੇ ਹਨ।
ਚੰਨੀ ਨੇ 19 ਜੂਨ, 1995 ਤੋਂ ਸਰਕਾਰੀ ਨੌਕਰੀਆਂ ‘ਚ ਦਲਿਤਾਂ ਲਈ ਬੈਕਲਾਗ ਦੀ ਮੰਗ ਕੀਤੀ ਹੈ ਅਤੇ ਆਊਟਸੋਰਸਿੰਗ ਭਰਤੀ ‘ਚ ਵੀ ਕੋਟਾ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ•ਾਂ ਨੇ ਕਿਹਾ ਕਿ ਠੇਕੇ ‘ਤੇ ਭਰਤੀਆਂ ‘ਚ ਵੀ ਦਲਿਤਾਂ ਨੂੰ ਕੋਟਾ ਨਹੀਂ ਦਿੱਤਾ ਜਾ ਰਿਹਾ ਹੈ, ਜੋ ਉਨ•ਾਂ ਦੇ ਅਧਿਕਾਰਾਂ ਦਾ ਹਣਨ ਹੈ। ਸਪੈਸ਼ਲ ਕੋਂਪੋਨੇਂਟ ਪਲਾਨ ਹੇਠ ਜ਼ਾਰੀ ਹੋਏ ਫੰਡਾਂ ਨੂੰ ਤੁਰੰਤ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਫੰਡਾਂ ‘ਚੋਂ 29 ਪ੍ਰਤੀਸ਼ਤ ਦੇ ਕੁੱਲ ਹਿੱਸੇ ‘ਚੋਂ ਸ਼ਡਯੂਲਡ ਕਾਸਟਾਂ ਉੱਪਰ ਸਿਰਫ 14.92 ਪ੍ਰਤੀਸ਼ਤ ਹੀ ਖਰਚਿਆ ਗਿਆ ਹੈ।
ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਮਾਨਦਾਰੀ ਨਾਲ ਰਾਈਟ ਆਫ ਚਿਲਡ੍ਰਨ ਫਾਰ ਫ੍ਰੀ ਐਂਡ ਕੰਪਲਜ਼ਰੀ ਐਜੁਕੇਸ਼ਨ ਐਕਟ, 2009 ਲਾਗੂ ਕਰਨਾ ਚਾਹੀਦਾ ਹੈ, ਇਥੋਂ ਤੱਕ ਕਿ ਪ੍ਰਾਈਵੇਟ ਸਕੂਲਾਂ ‘ਚ ਦਲਿਤ ਬੱਚਿਆਂ ਵਾਸਤੇ 25 ਪ੍ਰਤੀਸ਼ਤ ਦਾ ਕੋਟਾ ਰੱਖਿਆ ਜਾਣਾ ਚਾਹੀਦਾ ਹੈ। ਇਸਦੇ ਤਹਿਤ ਸਿੱਖਿਆ ‘ਚ ਅਸਮਾਨਤਾਵਾਂ ਨੂੰ ਖਤਮ ਕਰਨ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ‘ਚ ਸੀ.ਬੀ.ਐਸ.ਈ ਤੇ ਆਈ.ਸੀ.ਐਸ.ਈ ਦੀ ਤਰ•ਾਂ ਵਰਦੀਆਂ, ਸਲੇਬਸ, ਸਰਕੁਲਮ ਤੇ ਮੀਡੀਅਮ ਲਾਗੂ ਕੀਤੇ ਜਾਣੇ ਚਾਹੀਦੇ ਹਨ।
ਵਿਰੋਧੀ ਧਿਰ ਦੇ ਲੀਡਰ ਨੇ ਵਿਲੇਜ਼ ਕਾਮਨ ਲੈਂਡ ਰੈਗੁਲੇਸ਼ਨ ਐਕਟ 1961 ਅਤੇ ਪੰਜਾਬ ਵਿਲੇਜ਼ ਕਾਮਨ ਲੈਂਡਜ਼ (ਰੈਗੁਲੇਸ਼ਨ) ਰੂਲਜ਼ 1964 ਦੇ ਰੂਲਜ਼ 6 (1)(ਏ) ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਮੰਗ ਕੀਤੀ ਹੈ, ਜਿਸਦੇ ਤਹਿਤ ਪੁਖਤਾ ਕੀਤਾ ਜਾਣਾ ਚਾਹੀਦਾ ਹੈ ਕਿ ਸੂਬੇ ਦੀ ਇਕ ਤਿਹਾਈ ਜ਼ਮੀਨ ਦਾ ਹਿੱਸਾ ਐਸ.ਸੀਜ਼ ਨੂੰ ਦਿੱਤਾ ਜਾਵੇ।
ਇਸ ਤੋਂ ਇਲਾਵਾ, ਮੰਗ ਪੱਤਰ ‘ਚ ਇਹ ਵੀ ਮੰਗ ਕੀਤੀ ਗਈ ਹੈ ਕਿ ਪ੍ਰੇਸ਼ਾਨੀ ਹੇਠ ਆਤਮ ਹੱਤਿਆਵਾਂ ਕਰਨ ਵਾਲੇ ਖੇਤ ਮਜ਼ਦੂਰਾਂ ਤੇ ਹੋਰਨਾਂ ਵਰਕਰਾਂ ਨੂੰ ਕਿਸਾਨਾਂ ਦੇ ਬਰਾਬਰ ਰੇਟਾਂ ‘ਤੇ ਮੁਆਵਜ਼ੇ ਦਿੱਤੇ ਜਾਣ। ਸਰਕਾਰ ਨੂੰ ਕਿਸਾਨਾਂ ਵੱਲੋਂ ਆਤਮ ਹੱਤਿਆਵਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ, ਕਿਉਂਕਿ ਸੂਬੇ ‘ਚ ਕਿਸਾਨਾਂ ਦੀ ਹਾਲਤ ਨਾਲ ਐਸ.ਸੀ ਤੇ ਗਰੀਬ ਸਿੱਧੇ ਤੌਰ ‘ਤੇ ਜੁੜੇ ਹਨ। ਸਰਕਾਰੀ ਭਰਤੀ ਦਾ ਜ਼ਿਕਰ ਕਰਦਿਆਂ ਉਨ•ਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ‘ਚ ਅਧਿਆਪਕਾਂ ਦੀਆਂ 48000 ਪੋਸਟਾਂ ਤੇ ਸਰਕਾਰੀ ਕਾਲਜ਼ਾਂ ‘ਚ ਲੈਕਚਰਾਰਾਂ ਦੀਆਂ 2000 ਪੋਸਟਾਂ ਖਾਲ•ੀ ਹਨ। ਵਰਤਮਾਨ ਅਕਾਲੀ ਭਾਜਪਾ ਸਰਕਾਰ ਜਾਣਬੁਝ ਕੇ ਅਜਿਹੀਆਂ ਖਾਲ•ੀ ਪੋਸਟਾਂ ਨਹੀਂ ਭਰ ਰਹੀ, ਕਿਉਂਕਿ ਇਹ ਸਕੂਲ ਸਮਾਜ ਦੇ ਗਰੀਬ ਵਰਗ ਦੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦੇ ਹਨ। ਇਸ ਤਰ•ਾਂ ਗਰੀਬ ਪਰਿਵਾਰਾਂ ਨਾਲ ਸਬੰਧਤ ਬੱਚਿਆਂ ਨੂੰ ਸੂਬੇ ‘ਚ ਸਮਾਨ ਮੌਕਿਆਂ ਤੇ ਸਮਾਨ ਸਿੱਖਿਆ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਸੂਬੇ ਦੀਆਂ ਸਾਰੀਆਂ ਮਿਉਂਸੀਪਾਲੀਟਿਜ਼ ਤੇ ਮਿਉਂਸੀਪਲ ਕਾਰਪੋਰੇਸ਼ਨਾਂ ‘ਚ ਸਫਾਈ ਕਰਮਚਾਰੀਆਂ ਨੂੰ ਠੇਕੇ ‘ਤੇ ਰੱਖਣਾ ਅਤੇ ਉਨ•ਾਂ ਦੀ ਆਊਟਸੋਰਸਿੰਗ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ ਹੈ। ਸਾਰੇ ਸਫਾਈ ਕਰਮਚਾਰੀਆਂ, ਸਵੀਪਰਾਂ ਤੇ ਸੀਵਰਮੈਨਾਂ ਨੂੰ ਸਰਕਾਰੀ ਸਕੇਲਾਂ ਮੁਤਾਬਕ ਤਨਖਾਹ ਦਿੱਤੀ ਜਾਣੀ ਚਾਹੀਦੀ ਹੈ। ਅਕਾਲੀ ਦਲ ਦਾ ਚੋਣ ਵਾਅਦਾ ਸੀ ਕਿ ਉਹ ਕਾਂਗਰਸ ਵੱਲੋਂ ਦਲਿਤਾਂ ਦੇ ਘਰ ਬਣਾਉਣ ਲਈ 5 ਮਰਲਾ ਪਲਾਟ ਦੇਣ ਦੀ ਸਕੀਮ ਨੂੰ ਜ਼ਾਰੀ ਰੱਖੇਗੀ। ਲੇਕਿਨ ਇਸ ਅਕਾਲੀ ਭਾਜਪਾ ਸਰਕਾਰ ਵੱਲੋਂ ਸ਼ੁਰੂ ਕੀਤੀ ਆਟਾ ਦਾਲ ਸਕੀਮ ਬੰਦ ਹੋ ਚੁੱਕੀ ਹੈ ਤੇ ਦਾਲ ਨਹੀਂ ਦਿੱਤੀ ਜਾ ਰਹੀ। ਇਸ ਨਾਲ ਗਰੀਬਾਂ ਦਾ ਖਾਣੇ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ, ਜਿਹੜਾ ਯੂ.ਪੀ.ਏ ਸਰਕਾਰ ਨੇ ਲੋੜਵੰਦਾਂ ਨੂੰ ਦਿੱਤਾ ਸੀ। ਪਾਰਟੀ ਹਲਕਾ ਇੰਚਾਰਜ਼ ਸਿਸਟਮ ਦਾ ਜ਼ੋਰਦਾਰ ਵਿਰੋਧ ਕਰਦੀ ਹੈ, ਜੋ ਗੈਰ ਸੰਵਿਧਾਨਿਕ ਹੈ, ਕਿਉਂਕਿ ਵੱਖ ਵੱਖ ਸਮਾਜ ਭਲਾਈ ਪੈਨਸ਼ਨਾਂ ਉਨ•ਾਂ ਰਾਹੀਂ ਵੰਡੀਆਂ ਜਾ ਰਹੀਆਂ ਹਨ।
ਇਸ ਮੌਕੇ ਵਫਦ ‘ਚ ਅੰਬਿਕਾ ਸੋਨੀ ਚੇਅਰਮੈਨ ਪ੍ਰਚਾਰ ਕਮੇਟੀ ਤੇ ਐਮ.ਪੀ ਰਾਜ ਸਭਾ, ਚੌਧਰੀ ਸੰਤੋਖ ਸਿੰਘ ਐਮ.ਪੀ, ਡਾ. ਰਾਜ ਕੁਮਾਰ ਵੇਰਕਾ ਵਾਈਸ ਚੇਅਰਮੈਨ ਨੈਸ਼ਨਲ ਐਸ.ਸੀ ਐਸ.ਟੀ ਕਮਿਸ਼ਨ, ਬ੍ਰਹਮ ਮੋਹਿੰਦਰਾ ਵਿਧਾਇਕ ਪਟਿਆਲਾ ਦਿਹਾਤੀ, ਸੁਨੀਲ ਜਾਖੜ ਐਮ.ਐਲ.ਏ ਅਬੋਹਰ, ਰਣਦੀਪ ਸਿੰਘ ਨਾਭਾ ਐਮ.ਐਲ.ਏ ਅਮਲੋਹ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਐਮ.ਐਲ.ਏ ਫਤਹਿਗੜ• ਚੂੜੀਆਂ, ਜਗਮੋਹਨ ਸਿੰਘ ਕੰਗ ਐਮ.ਐਲ.ਏ ਖਰੜ, ਅਮਰੀਕ ਸਿੰਘ ਢਿਲੋਂ ਐਮ.ਐਲ.ਏ ਸਮਰਾਲਾ, ਅਜੀਤ ਇੰਦਰ ਸਿੰਘ ਮੋਫਰ ਐਮ.ਐਲ.ਏ ਸਰਦੂਲਗੜ•, ਅਰੂਨਾ ਚੌਧਰੀ ਐਮ.ਐਲ.ਏ ਦੀਨਾਨਗਰ, ਤਰਲੋਚਨ ਸਿੰਘ ਐਮ.ਐਲ.ਏ ਬੰਗਾ, ਸੁਰਿੰਦਰ ਡਾਵਰ ਐਮ.ਐਲ.ਏ ਲੁਧਿਆਣਾ ਕੇਂਦਰੀ, ਜੋਗਿੰਦਰ ਸਿੰਘ ਪੰਜਗਰਾਈ ਐਮ.ਐਲ.ਏ ਜੈਤੋ, ਅਜਾਇਬ ਸਿੰਘ ਭੱਟੀ ਐਮ.ਐਲ.ਏ ਭੁੱਚੋ ਮੰਡੀ, ਕੇਵਲ ਢਿਲੋਂ ਐਮ.ਐਲ.ਏ ਬਰਨਾਲਾ, ਨਵਤੇਜ ਚੀਮਾ ਐਮ.ਐਲ.ਏ ਸੁਲਤਾਨਪੁਰ ਲੋਧੀ, ਗੁਰ ਇਕਬਾਲ ਕੌਰ ਐਮ.ਐਲ.ਏ ਨਵਾਂਸ਼ਹਿਰ, ਕੁਲਜੀਤ ਨਾਗਰਾ ਐਮ.ਐਲ.ਏ ਫਤਹਿਗੜ• ਸਾਹਿਬ, ਗੁਰਕੀਰਤ ਸਿੰਘ ਕੋਟਲੀ ਐਮ.ਐਲ.ਏ ਖੰਨਾ, ਭਾਰਤ ਭੂਸ਼ਣ ਆਸ਼ੂ ਐਮ.ਐਲ.ਏ ਲੁਧਿਆਣਾ ਪੱਛਮੀ, ਗੁਰਚਰਨ ਬੋਪਾਰਾਏ ਐਮ.ਐਲ.ਏ ਰਾਏਕੋਟ, ਪਰਮਿੰਦਰ ਸਿੰਘ ਪਿੰਕੀ ਐਮ.ਐਲ.ਏ ਫਿਰੋਜ਼ਪੁਰ ਸ਼ਹਿਰ, ਕਰਨ ਕੌਰ ਬਰਾੜ ਐਮ.ਐਲ.ਏ ਸ੍ਰੀ ਮੁਕਤਸਰ ਸਾਹਿਬ, ਹਰਦਿਆਲ ਕੰਬੋਜ ਐਮ.ਐਲ.ਏ ਰਾਜਪੁਰਾ, ਅਮਰਪ੍ਰੀਤ ਸਿੰਘ ਲਾਲੀ ਪ੍ਰਧਾਨ ਪੰਜਾਬ ਯੂਥ ਕਾਂਗਰਸ, ਡਾ. ਰਾਜ ਕੁਮਾਰ ਚੱਬੇਵਾਲ, ਡਾ. ਅਮਰ ਸਿੰਘ ਤੇ ਵਿਕ੍ਰਮ ਚੌਧਰੀ ਵੀ ਮੌਜ਼ੂਦ ਰਹੇ।















