ਹਾਰ ਦਾ ਕ੍ਰਮ ਤੋੜਣ ਮੈਦਾਨ ‘ਚ ਉਤਰੇਗੀ ਟੀਮ ਇੰਡੀਆ

6ਕੈਨਬੇਰਾ  : ਪੰਜ ਇਕ ਦਿਵਸੀ ਲੜੀ ਦੇ ਚੌਥੇ ਮੈਚ ਵਿਚ ਭਲਕੇ ਭਾਰਤ ਅਤੇ ਆਸਟ੍ਰੇਲੀਆ ਫਿਰ ਤੋਂ ਆਹਮੋ-ਸਾਹਮਣੇ ਹੋਣਗੇ। ਲਗਾਤਾਰ ਤਿੰਨ ਮੈਚ ਹਾਰਨ ਤੋਂ ਬਾਅਦ ਟੀਮ ਇੰਡੀਆ ਜਿਥੇ ਜਿੱਤ ਨੂੰ ਤਰਸ ਰਹੀ ਹੈ, ਉਥੇ 3-0 ਨਾਲ ਲੜੀ ਆਪਣੇ ਨਾਮ ਕਰ ਚੁੱਕੀ ਮੇਜ਼ਬਾਨ ਟੀਮ ਭਲਕੇ ਕੈਨਬੇਰਾ ਮੈਚ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੇਗੀ। ਹਾਲਾਂਕਿ ਪਿਛਲੇ ਤਿੰਨ ਮੈਚਾਂ ਵਿਚ ਟੀਮ ਇੰਡੀਆ ਵੱਡਾ ਸਕੋਰ ਬਣਾਉਣ ਵਿਚ ਸਫ਼ਲ ਰਹੀ, ਪਰ ਗੇਂਦਬਾਜ਼ਾਂ ਦੇ ਫਿਕੇ ਪ੍ਰਦਰਸ਼ਨ ਕਾਰਨ ਉਸ ਨੂੰ ਤਿੰਨਾਂ ਮੈਚਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ।
ਆਸਟ੍ਰੇਲੀਆ ‘ਤੇ ਜਿੱਤ ਹਾਸਲ ਕਰਨ ਲਈ ਟੀਮ ਇੰਡੀਆ ਇਸ ਵਾਰੀ ਨਵੀਂ ਰਣਨੀਤੀ ਨਾਲ ਉਤਰੇਗੀ। ਇਸ ਤੋਂ ਇਲਾਵਾ ਟੀਮ ਵਿਚ ਕੁਝ ਬਦਲਾਅ ਵੀ ਹੋ ਸਕਦੇ ਹਨ।