ਐਸ.ਪੀ ਸਲਵਿੰਦਰ ਦੇ ਖੁਲਾਸਿਆਂ ‘ਤੇ ਬਾਦਲ ਜਵਾਬ ਦੇਣ : ਕੈਪਟਨ ਅਮਰਿੰਦਰ

1ਚੰਡੀਗੜ  :  ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ) ਦੀ ਹਿਰਾਸਤ ਦੌਰਾਨ ਐਮ.ਪੀ ਸਲਵਿੰਦਰ ਸਿੰਘ ਤੋਂ ਪੁੱਛਗਿਛ ਦੌਰਾਨ ਹੋਏ ਖੁਲਾਸਿਆਂ ਦੀਆ ਖ਼ਬਰਾਂ ਦੇ ਮਾਮਲੇ ‘ਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ•ਾਂ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਜਵਾਬ ਦੇਣ ਲਈ ਕਿਹਾ ਹੈ।
ਇਸ ਲੜੀ ਹੇਠ ਉਨਾਂ ਨੇ ਕਿਹਾ ਕਿ ਖੁਲਾਸੇ ਬਹੁਤ ਅਹਿਮ ਤੇ ਗੰਭੀਰ ਹਨ ਅਤੇ ਬਾਦਲਾਂ ਨੂੰ ਇਨ•ਾਂ ‘ਤੇ ਜਵਾਬ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਉਨ•ਾਂ ਨੇ ਉਮੀਦ ਪ੍ਰਗਟਾਈ ਹੈ ਕਿ ਐਨ.ਆਈ.ਏ ਜਾਂਚ ਦਾ ਦਾਇਰਾ ਅੱਗੇ ਵਧਾਏ, ਤਾਂ ਜੋ ਉਹ ਲੋਕ ਜਿਨ•ਾਂ ਨੇ ਐਸ.ਪੀ ਦੀ ਸਹਾਇਤਾ ਕੀਤੀ ਅਤੇ ਉੁਸਨੂੰ ਸ਼ੈਅ ਦਿੱਤੀ, ਦੀ ਵੀ ਜਾਂਚ ਹੋਵੇ ਅਤੇ ਉਨ•ਾਂ ਨੂੰ ਸਾਹਮਣੇ ਲਿਆ ਕੇ ਜ਼ਿੰਮੇਵਾਰ ਠਹਿਰਾਇਆ ਜਾਵੇ।
ਮੀਡੀਆ ਦੀਆਂ ਖ਼ਬਰਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਜਿਨ•ਾਂ ‘ਚ ਦੱਸਿਆ ਗਿਆ ਹੈ ਕਿ ਐਸ.ਪੀ. ਨੇ ਐਨ.ਆਈ.ਏ ਖੁਲਾਸਾ ਕੀਤਾ ਹੈ ਕਿ ਉਸਨੂੰ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਵੱਲੋਂ ਭਾਰਤ ‘ਚ ਨਸ਼ਿਆਂ ਦੀ ਤਸਕਰੀ ‘ਚ ਸਹਾਇਤਾ ਦੇਣ ਲਈ ਹੀਰੇ ਦਿੱਤੇ ਜਾਂਦੇ ਸਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਬਹੁਤ ਗੰਭੀਰ ਖੁਲਾਸੇ ਹਨ ਅਤੇ ਬਾਦਲ ਸਿਰਫ ਕੇਂਦਰ ਤੇ ਕੇਂਦਰੀ ਗ੍ਰਹਿ ਮੰਤਰਾਲੇ ‘ਤੇ ਦੋਸ਼ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਮੱਸਿਆ ਪੰਜਾਬ ਪੁਲਿਸ ‘ਚ ਵੀ ਉਂਨੀ ਹੈ, ਜਿੰਨੀ ਬਾਹਰ ਹੈ। ਇਸ ਤੋਂ ਇਲਾਵਾ, ਐਸ.ਪੀ ਗ੍ਰਹਿ ਵਿਭਾਗ ਦਾ ਇਕ ਮੁਲਾਜ਼ਮ ਹੈ, ਜਿਸਦੀ ਨੁਮਾਇੰਦਗੀ ਸੁਖਬੀਰ ਬਾਦਲ ਕਰਦੇ ਹਨ ਤੇ ਉਨ•ਾਂ ਨੂੰ ਇਸ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਉਨ•ਾਂ ਨੇ ਕਿਹਾ ਕਿ ਐਸ.ਪੀ ਇਲਾਕੇ ‘ਚ ਲੰਬੇ ਵਕਤ ਤੋਂ ਤੈਨਾਤ ਸੀ ਅਤੇ ਕਿਵੇਂ ਹੋ ਸਕਦਾ ਹੈ ਕਿ ਉਹ ਇਸ ਸੱਭ ‘ਚ ਸ਼ਾਮਿਲ ਰਿਹਾ ਤੇ ਕਿਸੇ ਨੂੰ ਪਤਾ ਵੀ ਨਹੀਂ ਚੱਲਿਆ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਖ਼ਬਰਾਂ ਮੁਤਾਬਿਕ ਐਸ.ਪੀ. ਸਿੱਧੇ ਤੌਰ ‘ਤੇ ਅਕਾਲੀਆਂ ਵੱਲੋਂ ਪੈਦਾ ਕੀਤੀ ਪੁਲਿਸ ਪ੍ਰਣਾਲੀ ਦਾ ਨਤੀਜ਼ਾ ਹੈ। ਜਦੋਂ ਪੁਲਿਸ ਅਫਸਰ ਆਪਣੇ ਸੀਨੀਅਰਾਂ ਦੀ ਬਜਾਏ ਜਥੇਦਾਰਾਂ ਅੱਗੇ ਜਵਾਬਦੇਹ ਬਣਾਏ ਜਾਣਗੇ, ਤਾਂ ਸਿਸਟਮ ਦਾ ਖਤਮ ਹੋਣਾ ਯਕੀਨੀ ਹੈ ਅਤੇ ਐਸ.ਪੀ ਸਲਵਿੰਦਰ ਸਿਰਫ ਸਿਸਟਮ ਦੀ ਇਸ ਖਾਮੀ ਦਾ ਇਕ ਨਤੀਜ਼ਾ ਹੈ ਤੇ ਸਮੱਸਿਆ ਬਹੁਤ ਡੂੰਘਾਈ ਤੱਕ ਫੈਲ•ੀ ਹੋਈ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਦੋਸ਼ ਅੱਗੇ ਲਗਾਉਣ ਵਾਸਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਚਿੱਠੀਆਂ ਲਿੱਖ ਕੇ ਇਹ ਦੋਵੇਂ ਪਿਓ-ਪੁੱਤ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ ਹਨ। ਸਪੱਸ਼ਟ ਤੌਰ ‘ਤੇ ਜਾਂ ਤਾਂ ਇਹ ਸੱਭ ਕੁਝ ਇਨ•ਾਂ ਦੀ ਜਾਣਕਾਰੀ ਤੇ ਰਜਾਮੰਦੀ ਨਾਲ ਹੋ ਰਿਹਾ ਸੀ ਜਾਂ ਫਿਰ ਇਨ•ਾਂ ਨੂੰ ਨਹੀਂ ਪਤਾ ਕਿ ਸੂਬੇ ‘ਚ ਕੀ ਵਾਪਰ ਰਿਹਾ ਹੈ। ਜਿਸ ਲਈ ਇਨ•ਾਂ ਨੂੰ ਆਪਣੇ ਗੁਨਾਹਾਂ ਲਈ ਸਜ਼ਾ ਮਿਲਣੀ ਚਾਹੀਦੀ ਹੈ ਤੇ ਇਨ•ਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।