ਪੰਜ ਟੈੱਸਟ ਨਹੀਂ ਖੇਡ ਸਕਦੇ ਸਾਰੇ ਤੇਜ਼ ਗੇਂਦਬਾਜ਼: ਬਰੌਡ

ਲੰਡਨ – ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬਰੌਡ ਨੇ ਕਿਹਾ ਹੈ ਕਿ ਭਾਰਤ ਵਿਰੁੱਧ ਟੈਸਟ ਲੜੀ ਵਿੱਚ ਉਸ ਨੂੰ ਅਤੇ ਜੇਮਜ਼ ਐਂਡਰਸਨ ਨੂੰ ਰੋਟੇਟ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਦੇ ਕੰਮ ਵਿੱਚ ਸੰਤੁਲਨ ਬਣਾਇਆ ਜਾ ਸਕੇ। ਬਰੌਡ ਨੇ ਕਿਹਾ ਇਹ ਟੌਸ, ਪਿੱਚਾਂ ਅਤੇ ਭਾਰ ‘ਤੇ ਨਿਰਭਰ ਕਰੇਗਾ। ਜੇਕਰ 250 ਓਵਰਾਂ ਦੇ ਦੋ ਟੈੱਸਟ ਹੋ ਗਏ ਤਾਂ ਇਹ ਸੋਚਣਾ ਮੁਸ਼ਕਿਲ ਹੈ ਕਿ ਸਾਰੇ ਤੇਜ਼ ਗੇਂਦਬਾਜ਼ ਛੇ ਹਫ਼ਤਿਆਂ ਵਿੱਚ 5 ਟੈੱਸਟ ਖੇਡਣਗੇ। ਉਸ ਨੇ ਕਿਹਾ ਜਦੋਂ ਪਿੱਚ ਸਪਾਟ ਹੋਵੇ ਅਤੇ ਸਪਿਨਰ ਕਾਫ਼ੀ ਕੰਮ ਕਰ ਰਹੇ ਹੋਣ ਤਾਂ ਤੁਹਾਨੂੰ ਇੰਨੀ ਗੇਂਦਬਾਜ਼ੀ ਨਹੀਂ ਕਰਨੀ ਪੈਂਦੀ, ਪਰ ਜਦੋਂ ਗੇਂਦ ਰਿਵਰਸ ਸਵਿੰਗ ਲੈ ਰਹੀ ਹੋਵੇ ਅਤੇ ਪਿੱਚ ਹਰੀ-ਭਰੀ ਹੋਵੇ ਤਾਂ ਕਈ ਵਾਰ ਤੁਹਾਡਾ ਕੰਮ ਕਈ ਗੁਣਾ ਵੱਧ ਜਾਂਦਾ ਹੈ।
ਉਸ ਨੇ ਇਹ ਵੀ ਕਿਹਾ ਕਿ ਟੀਮ ਮੈਨੇਜਮੈਂਟ ਪਹਿਲਾਂ ਹੀ ਸੂਚਿਤ ਕਰ ਚੁੱਕੀ ਹੈ ਕਿ ਤੇਜ਼ ਗੇਂਦਬਾਜ਼ਾਂ ਦੀ ਰੋਟੇਸ਼ਨ ਕੀਤੀ ਜਾਵੇਗੀ।