ਏਕਤਾ ਹੁਣ ਲੈ ਕੇ ਆਈ ਕਹਾਣੀ ਘਰ-ਘਰ ਦੀ ਸੀਜ਼ਨ-2

ਏਕਤਾ ਕਪੂਰ ਨੂੰ TV ਇੰਡਸਟਰੀ ਦੀ ਰਾਣੀ ਇਸ ਲਈ ਨਹੀਂ ਕਿਹਾ ਜਾਂਦਾ ਕਿ ਉਸ ਨੇ ਇਨ੍ਹਾਂ ਦਿਨਾਂ ‘ਚ ਹਰ ਸ਼ੋਅ ਦੀ TRP ‘ਤੇ ਕਬਜ਼ਾ ਕੀਤਾ ਹੋਇਆ ਹੈ. ਫ਼ਿਰ ਚਾਹੇ ਉਹ ਸੀਰੀਅਲ ਨਾਗਿਨ-3 ਹੋਵੇ ਜਾਂ ਮੁਹੱਬਤੇਂ. ਉਸ ਦਾ ਸ਼ੋਅ ਨਾਗਿਨ-3 ਬਾਕੀ ਸਾਰੇ ਸ਼ੋਅਜ਼ ਨੂੰ ਪਿੱਛੇ ਛੱਡਦਾ ਹੋਇਆ ਪਿਛਲੇ ਤਿੰਨ ਹਫ਼ਤਿਆਂ ਤੋਂ ਲਗਾਤਾਰ TRP ‘ਚ ਸਿਖ਼ਰ ‘ਤੇ ਬਣਿਆ ਹੋਇਆ ਹੈ. ਦਰਸ਼ਕਾਂ ਲਈ ਹੁਣ ਇੱਕ ਚੰਗੀ ਖ਼ਬਰ ਇਹ ਹੈ ਕਿ ਏਕਤਾ ਕਪੂਰ ਜਲਦ ਹੀ ਆਪਣੇ ਚਰਚਿਤ ਸ਼ੋਅ ਕਸੌਟੀ ਜ਼ਿੰਦਗੀ ਕੀ ਨੂੰ ਛੋਟੇ ਪਰਦੇ ‘ਤੇ ਲਿਆਉਣ ਦੀ ਤਿਆਰੀ ‘ਚ ਹੈ. ਇਸ ਦੇ ਨਾਲ ਹੀ ਇੱਕ ਚੰਗੀ ਖ਼ਬਰ ਹੋਰ ਇਹ ਵੀ ਹੈ ਕਿ ਏਕਤਾ ਕਪੂਰ ਆਪਣੇ ਪਸੰਦੀਦਾ ਸ਼ੋਅ ਕਹਾਣੀ ਘਰ-ਘਰ ਕੀ ਨੂੰ ਇੱਕ ਵਾਰ ਫ਼ਿਰ ਦਰਸ਼ਕਾਂ ਲਈ ਲਿਆਉਣ ਵਾਲੀ ਹੈ. ਜ਼ਿਕਰਯੋਗ ਹੈ ਕਿ ਇਹ ਸ਼ੋਅ ਲਗਭਗ ਅੱਠ ਸਾਲ ਸਟਾਰ ਪਲੱਸ ਚੈਨਲ ‘ਤੇ ਚੱਲਿਆ. ਇਹ ਉਹ ਸ਼ੋਅ ਸੀ ਜਿਸ ਨਾਲ ਸਾਕਸ਼ੀ ਤਨਵਰ ਦੀ ਪਾਰਵਤੀ ਬਹੂ ਨਾਂ ਨਾਲ ਪਛਾਣ ਬਣੀ ਸੀ. ਸੀਰੀਅਲ ਕਹਾਣੀ ਘਰ-ਘਰ ਕੀ ਦੇ ਨਵੇਂ ਸੀਜ਼ਨ ‘ਚ ਅਗਰਵਾਲ ਪਰਿਵਾਰ ਦੀ ਕਹਾਣੀ ਨੂੰ ਅੱਗੇ ਵਧਾਉਂਦੇ ਹੋਏ ਦਿਖਾਇਆ ਜਾਵੇਗਾ. ਹਾਲਾਂਕਿ ਸ਼ੋਅ ਦੀ ਸਟਾਰਕਾਸਟ ਹਾਲੇ ਫ਼ਾਈਨਲ ਕਰਨਾ ਬਾਕੀ ਹੈ. ਚੰਗੀ ਖ਼ਬਰ ਇਹ ਹੈ ਕਿ ਪਾਰਵਤੀ ਬਹੂ ਇਸ ਸ਼ੋਅ ‘ਚ ਜ਼ਰੂਰ ਨਜ਼ਰ ਆਉਣ ਵਾਲੀ ਹੈ. ਇਸ ਸ਼ੋਅ ਦੇ ਨਿਰਮਾਤਾ ਨੇ ਅਜੇ ਤੈਅ ਨਹੀਂ ਕੀਤਾ ਕਿ ਸ਼ੋਅ TV ‘ਤੇ ਆਵੇਗਾ ਜਾਂ ਡਿਜੀਟਲ ਪਲੈੱਟਫ਼ੌਰਮ ‘ਤੇ ਹੀ ਦਿਖਾਇਆ ਜਾਵੇਗਾ.