ਵੈਲਕਮ ਟੂ ਰਸ਼ੀਆ ਨਾਲ ਵਾਪਸੀ ਕਰੇਗਾ ਰਾਹੁਲ ਰਾਏ

ਆਸ਼ਕੀ ਮੂਵੀ ਦਾ ਸੁਪਰਹਿੱਟ ਹੀਰੋ ਰਾਹੁਲ ਰਾਏ ਵੈਲਕਮ ਟੂ ਰਸ਼ੀਆ ਨਾਲ ਇੱਕ ਵਾਰ ਫ਼ਿਰ ਤੋਂ ਹਿੰਦੀ ਸਿਨੇਮਾ ਜਗਤ ਵਿੱਚ ਵਾਪਸੀ ਕਰ ਰਿਹਾ ਹੈ. ਰਾਹੁਲ ਨੇ ਆਪਣੇ ਬੈਨਰ ਰਾਹੁਲ ਰਾਏ ਪ੍ਰੋਡਕਸ਼ਨ ਹੇਠ ਬਣ ਰਹੀ ਇੱਕ ਹੋਰ ਫ਼ਿਲਮ ਦਾ ਵੀ ਐਲਾਨ ਕੀਤਾ ਹੈ. ਸਮਾਜਿਕ ਮੁੱਦੇ ‘ਤੇ ਆਧਾਰਿਤ ਇਸ ਫ਼ਿਲਮ ਦੇ ਨਾਂ ਦੀ ਫ਼ਿਲਹਾਲ ਕੋਈ ਖ਼ਾਸ ਜਾਣਕਾਰੀ ਨਹੀਂ ਮਿਲੀ, ਪਰ ਇਸ ਫ਼ਿਲਮ ਦਾ ਨਿਰਦੇਸ਼ਨ ਵਿਰੇਂਦਰ ਲਲਿਤ ਕਰੇਗਾ. ਰਾਹੁਲ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਹ ਫ਼ਿਲਮ ਅੱਜ ਦੇ ਮਾਹੌਲ ਮੁਤਾਬਿਕ ਬਣੇਗੀ ਕਿਉਂਕਿ ਇਹ ਫ਼ਿਲਮ ਸਮਾਜ, ਪਰਿਵਾਰ, ਦੇਸ਼ ਅਤੇ ਦੋਸਤਾਂ ਪ੍ਰਤੀ ਇਮਾਨਦਾਰੀ, ਫ਼ਰਜ਼ ਅਤੇ ਸਨਮਾਨ ਨਾਲ ਸਬੰਧਿਤ ਹੈ.