ਬੌਲੀਵੁੱਡ ਹੀਰੋਇਨ ਸੋਨਮ ਕਪੂਰ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ. ਬੌਲੀਵੁੱਡ ਵਿੱਚ ਇਸਤਰੀਆਂ ਦੇ ਸਨਮਾਨ ਲਈ ਪਿਤਾ ਅਨਿਲ ਕਪੂਰ ‘ਤੇ ਬਿਆਨਬਾਜ਼ੀ ਕਰਨੀ ਹੋਵੇ ਜਾਂ ਕਠੂਆ ਗੈਂਗਰੇਪ ਕਾਂਡ ‘ਤੇ ਆਪਣੀ ਗੱਲ ਕਹਿਣੀ ਹੋਵੇ, ਉਹ ਹਰ ਮੁੱਦੇ ‘ਤੇ ਆਪਣੀ ਗੱਲ ਬਿਨ੍ਹਾਂ ਕਿਸੇ ਝਿਜਕ ਦੇ ਸ਼ਰੇਆਮ ਕਹਿ ਦਿੰਦੀ ਹੈ. ਹੁਣੇ ਜਿਹੇ ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਮੁਸਲਮਾਨਾਂ ਨੂੰ ਪਿਆਰ ਕਰਦੀ ਹੈ ਤਾਂ ਉਸ ਨੇ ਬਹੁਤ ਵਧੀਆ ਜਵਾਬ ਦਿੱਤਾ.
ਦਰਅਸਲ ਇਨਸਟਾਗ੍ਰਾਮ ਦੇ ਨਵੇਂ ਫ਼ੀਚਰ ‘ਤੇ ਸੋਨਮ ਆਪਣੇ ਚਹੇਤਿਆਂ ਨੂੰ ਸਵਾਲਾਂ ਦੇ ਜਵਾਬ ਦੇ ਰਹੀ ਸੀ. ਇਸੇ ਦੌਰਾਨ ਵੀਰੇ ਦੀ ਵੈਡਿੰਗ ਦੀ ਹੀਰੋਇਨ ਤੋਂ ਇੱਕ ਯੂਜ਼ਰ ਨੇ ਪੁੱਛਿਆ ਕਿ ਤੁਸੀਂ ਮੁਸਲਮਾਨਾਂ ਨੂੰ ਪਿਆਰ ਕਰਦੇ ਹੋ. ਜਵਾਬ ‘ਚ ਸੋਨਮ ਨੇ ਕਿਹਾ ਕਿ ਮੈਂ ਸਾਰੇ ਧਰਮਾਂ ਦੇ ਲੋਕਾਂ ਨੂੰ ਪਿਆਰ ਕਰਦੀ ਹਾਂ ਤੇ ਹਿੰਦੂ ਧਰਮ ਵੀ ਇਹੀ ਸਿਖਾਉਂਦਾ ਹੈ.











