ਸਮੱਗਰੀ
– ਤੇਲ 1 ਚੱਮਚ
– ਅਦਰਕ-ਲਸਣ ਦੀ ਪੇਸਟ 1 ਚੱਮਚ
– ਕਾਜੂ ਦੀ ਪੇਸਟ 40 ਗ੍ਰਾਮ
– ਮਗ਼ਜ ਪੇਸਟ 3 ਚੱਮਚ
– ਕਸੂਰੀ ਮੇਥੀ 2 ਚੱਮਚ
– ਮੱਖਣ 2 ਚੱਮਚ
– ਧਨੀਆ ਪਾਊਡਰ 1 ਚੱਮਚ
– ਜੀਰਾ ਪਾਊਡਰ 1 ਚੱਮਚ
– ਗਰਮ ਮਸਾਲਾ 1 ਚੱਮਚ
– ਕ੍ਰੀਮ 20 ਮਿਲੀਲੀਟਰ
– ਪਨੀਰ 400 ਗ੍ਰਾਮ (ਕਟਿਆ ਹੋਇਆ)
ਬਣਾਉਣ ਦੀ ਵਿਧੀ
1. ਇੱਕ ਪੈਨ ‘ਚ 1 ਚੱਮਚ ਤੇਲ ਗਰਮ ਕਰ ਕੇ ਉਸ ‘ਚ 1 ਚੱਮਚ ਅਦਰਕ-ਲਸਣ ਦੀ ਪੇਸਟ ਪਾ ਕੇ ਭੁੰਨ ਲਓ।
2. ਫ਼ਿਰ ਇਸ ‘ਚ 40 ਗ੍ਰਾਮ ਕਾਜੂ ਅਤੇ 3 ਚੱਮਚ ਮਗ਼ਜ ਪੇਸਟ ਪਾ ਕੇ ਕੁੱਝ ਮਿੰਟ ਤਕ ਹਿਲਾਓ।
3. ਇਸ ਤੋਂ ਬਾਅਦ ਇਸ ‘ਚ 2 ਚੱਮਚ ਕਸੂਰੀ ਮੇਥੀ, 1 ਚੱਮਚ ਧਨੀਆ ਪਾਊਡਰ, 1 ਚੱਮਚ ਗਰਮ ਮਸਾਲਾ ਅਤੇ 1 ਚੱਮਚ ਜ਼ੀਰਾ ਪਾਊਡਰ ਪਾ ਕੇ ਕੁੱਝ ਦੇਰ ਪਕਾਓ।
4. 20 ਮਿਲੀਮੀਟਰ ਕ੍ਰੀਮ ਅਤੇ 2 ਚੱਮਚ ਮੱਖਣ ਇਸ ‘ਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਲਓ।
5. ਫ਼ਿਰ ਇਸ ‘ਚ 400 ਗ੍ਰਾਮ ਪਨੀਰ ਪਾ ਕੇ 5-7 ਮਿੰਟ ਤਕ ਪਕਾ ਲਓ।
6. ਤੁਹਾਡਾ ਕਾਜੂ-ਮੱਖਣ ਪਨੀਰ ਬਣ ਕੇ ਤਿਆਰ ਹੈ ਫ਼ਿਰ ਇਸ ਨੂੰ ਕ੍ਰੀਮ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।










