ਤੁਸੀਂ ਆਲੂ ਤਾਂ ਕਈ ਤਰ੍ਹਾਂ ਦੇ ਖਾਧੇ ਹੋਣਗੇ ਪਰ ਕਿਉਂ ਨਾ ਇਸ ਹਫ਼ਤੇ ਤੁਹਾਨੂੰ ਆਲੂ 65 ਦੀ ਕ੍ਰਿਸਪੀ ਅਤੇ ਟੇਸਟੀ ਰੈਸਿਪੀ ਦਾ ਸੁਆਦ ਦਿੱਤਾ ਜਾਵੇ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
ਦਹੀਂ – 125 ਗ੍ਰਾਮ
ਮੈਦਾ – 1-1/2 ਚੱਮਚ
ਕੌਰਨ ਫ਼ਲਾਵਰ – 1-1/2 ਚੱਮਚ
ਲਾਲ ਮਿਰਚ – 1-1/2 ਚੱਮਚ
ਧਨੀਆ ਪਾਊਡਰ – 1-1/2 ਚੱਮਚ
ਗਰਮ ਮਸਾਲਾ – 1 ਚੱਮਚ
ਅਦਰਕ-ਲਸਣ ਪੇਸਟ – 1 ਚੱਮਚ
ਉਬਲੇ ਹੋਏ ਆਲੂ – 500 ਗ੍ਰਾਮ
ਤਲਣ ਲਈ ਤੇਲ
ਤੇਲ – 2 ਚੱਮਚ
ਕਰੀ ਪੱਤੇ – 1 ਚੱਮਚ
ਲਸਣ – 2 ਚੱਮਚ
ਹਰੀ ਮਿਰਚ – 2
ਦਹੀਂ – 110 ਗ੍ਰਾਮ
ਲਾਲ ਮਿਰਚ – 1 ਚੱਮਚ
ਨਮਕ – 1 ਚੱਮਚ
ਧਨੀਆ – ਗਾਰਨਿਸ਼ ਕਰਨ ਲਈ
ਵਿਧੀ
1. ਸਭ ਤੋਂ ਪਹਿਲਾਂ ਇੱਕ ਕਟੋਰੀ ਵਿੱਚ ਦਹੀਂ, ਮੈਦਾ, ਕੌਰਨ ਫ਼ਲਾਵਰ, ਲਾਲ ਮਿਰਚ, ਧਨੀਆ ਪਾਊਡਰ, ਗਰਮ ਮਸਾਲਾ, ਅਦਰਕ-ਲਸਣ ਦਾ ਪੇਸਟ ਪਾ ਕੇ ਚੰਗੀ ਤਰ੍ਹਾਂ ਮਿਲਾਓ।
2. ਹੁਣ ਇਸ ‘ਚ 500 ਗ੍ਰਾਮ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਲਾਓ।
3. ਪੰਜ ਮਿੰਟ ਮੈਰੀਨੇਟ ਹੋਣ ਲਈ ਰੱਖ ਦਿਓ।
4. ਇਸ ਤੋਂ ਬਾਅਦ ਇੱਕ ਬਰਤਨ ਵਿੱਚ ਤੇਲ ਗਰਮ ਕਰੋ। ਹੁਣ ਇਸ ਵਿੱਚ ਆਲੂ ਪਾਓ ਅਤੇ ਬਰਾਊਨ ਹੋਣ ਤਕ ਪਕਾਓ। ਇਨ੍ਹਾਂ ਨੂੰ ਇੱਕ ਟਿਸ਼ੂ ਪੇਪਰ ‘ਤੇ ਕੱਢ ਕੇ ਰੱਖ ਦਿਓ।
5. ਹੁਣ ਇੱਕ ਪੈਨ ‘ਚ 2 ਚੱਮਚ ਤੇਲ ਗਰਮ ਕਰੋ, 2 ਤੋਂ 3 ਕਰੀ ਪੱਤੇ, 2 ਚੱਮਚ ਲਸਣ ਪਾ ਕੇ 1-2 ਮਿੰਟ ਲਈ ਬਰਾਊਨ ਹੋਣ ਤਕ ਪਕਾਓ।
6. 2 ਹਰੀਆਂ ਮਿਰਚਾਂ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾਓ।
7. ਫ਼ਿਰ 110 ਗ੍ਰਾਮ ਦਹੀਂ, 1 ਚੱਮਚ ਲਾਲ ਮਿਰਚ, 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾਓ।
8. 5-7 ਮਿੰਟ ਲਈ ਕੁੱਕ ਕਰੋ।
9. ਹੁਣ ਤਲੇ ਹੋਏ ਆਲੂ ਇਸ ਵਿੱਚ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ।
10. 3-5 ਮਿੰਟ ਤਕ ਕੁੱਕ ਕਰੋ ਅਤੇ ਧਨੀਏ ਨਾਲ ਗਾਰਨਿਸ਼ ਕਰੋ।
11. ਤੁਹਾਡੀ ਰੈਸਿਪੀ ਤਿਆਰ ਹੈ ਗਰਮਾ-ਗਰਮ ਸਰਵ ਕਰੋ।










