ਸਪਤਾਹਿਕ ਭਵਿੱਖ

ਮੇਖ਼
ਆਪਣਾ ਘਰ ਲੈਣ ਲਈ ਜਿਹੜੀਆਂ ਔਕੜਾਂ ਕਾਫੀ ਦੇਰ ਤੋਂ ਆ ਰਹੀਆਂ ਹਨ, ਉਹ ਦੂਰ ਹੋਣ ਜਾ ਰਹੀਆਂ ਹਨ। ਜੇ ਤੁਸੀਂ ਇਹ ਘਰ ਆਪਣੀ ਪਤਨੀ ਦੇ ਨਾਂਅ ‘ਤੇ ਲਵੋ ਤਾਂ ਤੁਹਾਡੇ ਲਈ ਬੜਾ ਭਾਗਾਂ ਵਾਲਾ ਹੋਵੇਗਾ। ਬੱਚਿਆਂ ਦੀ ਸਿਹਤ ਨੂੰ ਲੈ ਕੇ ਸਾਵਧਾਨ ਹੋਣ ਦੀ ਜ਼ਰੂਰਤ ਹੈ। ਦਫ਼ਤਰ ‘ਚ ਨਾਲ ਟਕਰਾਅ ਹੋ ਸਕਦਾ ਹੈ,ਪਰ ਹਫਤਾ ਖਤਮ ਹੁੰਦੇ ਹੀ ਖ਼ਤਮ ਹੋ ਜਾਵੇਗਾ।
ਬ੍ਰਿਖ
ਕਿਸੇ ਦੇ ਲੜਾਈ-ਝਗੜੇ ਵਿਚ ਪੈਣ ਤੋਂ ਬਚੋ, ਇਸ ਵਿਚ ਪੈ ਕੇ ਤੁਸੀਂ ਆਪਣਾ ਬਹੁਤ ਨੁਕਸਾਨ ਕਰੋਗੇ। ਕਿਸੇ ਦੀ ਕੋਈ ਵੀ ਜ਼ਿੰਮੇਵਾਰੀ ਲੈਣ ਤੋਂ ਬਚੋ। ਜਲਦਬਾਜ਼ੀ ਵਿਚ ਕੋਈ ਵੀ ਕੰਮ ਨਾ ਕਰੋ ਕਿਉਂਕਿ ਅੱਗੇ ਵੀ ਤੁਹਾਡੀ ਜਲਦਬਾਜ਼ੀ ਨੇ ਬੜਾ ਨੁਕਸਾਨ ਦਿੱਤਾ ਹੈ। ਕੰਮ ਨੂੰ ਟਾਲਣ ਦੀ ਆਦਤ ਤੋਂ ਛੱਡੋ। ਘਰੇਲੂ ਝਗੜਾ ਕਿਸੇ ਵੱਡੇ ਦੀ ਪਹਿਲ ਨਾਲ ਖਤਮ ਹੋਵੇਗਾ।
ਮਿਥੁਨ
ਕਾਫੀ ਦੇਰ ਤੋਂ ਚੱਲ ਰਹੀ ਪੇਟ ਦੀ ਪ੍ਰੇਸ਼ਾਨੀ ਅਜੇ ਤੰਗ ਕਰੇਗੀ ਤੇ ਸਿਹਤ ਵੀ ਖਰਾਬ ਰਹਿ ਸਕਦੀ ਹੈ। ਭਰਾਵਾਂ ਨਾਲ ਵੀ ਕਿਸੇ ਗੱਲ ਨੂੰ ਲੈ ਕੇ ਟਕਰਾਅ ਹੋ ਸਕਦਾ ਹੈ। ਕਿਸੇ ਦੋਸਤ ਦੀ ਮਦਦ ਨਾਲ ਕੋਈ ਫਸਿਆ ਹੋਇਆ ਕੰਮ ਪੂਰਾ ਹੋ ਸਕਦਾ ਹੈ। ਤੁਹਾਨੂੰ ਕੋਈ ਬਚਪਨ ਦਾ ਦੋਸਤ ਕਾਫੀ ਸਾਲਾਂ ਬਾਅਦ ਮਿਲਣ ਜਾ ਰਿਹਾ ਹੈ, ਜਿਸ ਨਾਲ ਮਨ ਬਹੁਤ ਖੁਸ਼ ਹੋਵੇਗਾ।
ਕਰਕ
ਹਫਤੇ ਦੇ ਪਹਿਲੇ ਹਿੱਸੇ ਵਿਚ ਗੁੱਸਾ ਵਧਿਆ ਰਹੇਗਾ ਅਤੇ ਦਫਤਰ ਵਿਚ ਗੁੱਸੇ ‘ਚ ਆ ਕੇ ਝਗੜਾ ਵੀ ਹੋ ਸਕਦਾ ਹੈ, ਜਿਸ ਨਾਲ ਮਾਹੌਲ ਤਣਾਅ ਵਾਲਾ ਰਹੇਗਾ। ਇਸ ਲਈ ਗੁੱਸੇ ਵਿਚ ਆ ਕੇ ਕਿਸੇ ਨੂੰ ਕੌੜੇ ਬੋਲ ਬੋਲਣ ਤੋਂ ਬਚੋ। ਕਮਰ ਵਿਚ ਦਰਦ ਬੜਾ ਪ੍ਰੇਸ਼ਾਨ ਕਰੇਗੀ ਅਤੇ ਇਸ ਕਾਰਨ ਕੁਝ ਵੀ ਕਰਨ ਦਾ ਮਨ ਨਹੀਂ ਕਰੇਗਾ। ਪ੍ਰੇਮ ਸਬੰਧਾਂ ‘ਚ ਤਾਜ਼ਗੀ ਆਵੇਗੀ।
ਸਿੰਘ
ਪਰਿਵਾਰ ਵਿਚ ਚੱਲ ਰਹੇ ਤਣਾਅ ਨੂੰ ਖਤਮ ਕਰਨ ਲਈ ਤੁਹਾਨੂੰ ਪਹਿਲ ਕਰਨੀ ਪਵੇਗਾ। ਪਰਿਵਾਰ ਨਾਲ ਕੁਝ ਸਮਾਂ ਗੁਜਾਰੋ ਤੇ ਤੁਸੀਂ ਵੇਖੋਗੇ ਕਿ ਕਿਵੇਂ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਮੁੜ ਪਰਤ ਰਿਹਾ ਹੈ। ਸੱਟੇਬਾਜੀ ਤੋਂ ਬਚੋ ਅਤੇ ਸ਼ੇਅਰ ਬਾਜ਼ਾਰ ਵਿਚ ਕੋਈ ਵੀ ਨਵਾਂ ਨਿਵੇਸ਼ ਅਜੇ ਨਾ ਕਰੋ। ਤੁਹਾਡਾ ਕੀਤਾ ਹੋਇਆ ਨਿਵੇਸ਼ ਤੁਹਾਨੂੰ ਨੁਕਸਾਨ ਪਹੁੰਚਾ ਚੁੱਕਾ ਹੈ।
ਕੰਨਿਆ
ਇਸ ਹਫਤੇ ਤੁਹਾਨੂੰ ਕੰਮ ਲਈ ਬੜੀ ਮਿਹਨਤ ਕਰਨੀ ਪੈ ਸਕਦੀ ਹੈ। ਮਿਹਨਤ ਦੇ ਬਾਵਜੂਦ ਸਫਲਤਾ ਥੋੜ੍ਹੀ ਦੇਰ ਬਾਅਦ ਮਿਲ ਸਕਦੀ ਹੈ। ਪਰ ਹਿੰਮਤ ਨਾ ਹਾਰੋ। ਪਿਤਾ ਵਲੋਂ ਤੁਹਾਨੂੰ ਕੰਮ ਵਾਸਤੇ ਮਦਦ ਮਿਲ ਸਕਦੀ ਹੈ। ਦਫ਼ਤਰ ਵਿਚ ਤੁਹਾਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਨੂੰ ਲੈ ਕੇ ਥੋੜ੍ਹੀ ਪਰੇਸ਼ਾਨੀ ਰਹਿ ਸਕਦੀ ਹੈ।
ਤੁਲਾ
ਬੱਚੇ ਦੇ ਰਿਸ਼ਤੇ ਨੂੰ ਲੈ ਕੇ ਤੁਹਾਡੀ ਪ੍ਰੇਸ਼ਾਨੀ ਹੁਣ ਦੂਰ ਹੋਣ ਜਾ ਰਹੀ ਹੈ, ਇਕ ਚੰਗਾ ਰਿਸ਼ਤਾ ਤੁਹਾਡੇ ਬੱਚੇ ਵਾਸਤੇ ਮਿਲਣ ਜਾ ਰਿਹਾ ਹੈ, ਜਿਸ ਨਾਲ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਬਣੇਗਾ। ਕਿਸੇ ਧਾਰਮਿਕ ਜਗ੍ਹਾ ‘ਤੇ ਜਾਣ ਦਾ ਪ੍ਰੋਗਰਾਮ ਬਣੇਗਾ ਜਾਂ ਘਰ ਵਿਚ ਹੀ ਕੋਈ ਧਾਰਮਿਕ ਕੰਮ ਹੋਵੇਗਾ। ਜ਼ਮੀਨ ਦਾ ਕੇਸ ਅਜੇ ਲੰਬਾ ਚੱਲੇਗਾ।
ਬ੍ਰਿਸ਼ਚਕ
ਤੁਸੀਂ ਮਿਹਨਤੀ ਹੋ, ਪਰ ਕੰਮ ਨੂੰ ਟਾਲਣ ਦੀ ਪ੍ਰਵਿਰਤੀ ਤਿਆਗਣ ਦੀ ਲੋੜ ਹੈ। ਇਸ ਨਾਲ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ। ਕਿਸੇ ਪ੍ਰਤੀ ਰੱਖੀ ਗਈ ਖੁੰਦਕ ਤੁਹਾਡਾ ਹੀ ਨੁਕਸਾਨ ਕਰ ਸਕਦੀ ਹੈ। ਸਰਕਾਰ ਵੱਲ ਫਸਿਆ ਹੋਇਆ ਪੈਸਾ ਹੁਣ ਮਿਲਣ ਦੇ ਆਸਾਰ ਬਣ ਰਹੇ ਹਨ ਤੇ ਸਰਕਾਰੀ ਮਹਿਕਮੇ ਵਲੋਂ ਕੋਈ ਠੇਕਾ ਵੀ ਮਿਲ ਸਕਦਾ ਹੈ।
ਧਨੂੰ
ਤੁਹਾਨੂੰ ਪੜ੍ਹਨ ਦੀ ਆਦਤ ਵਿਕਸਤ ਕਰਨ ਦੀ ਜ਼ਰੂਰਤ ਹੈ। ਇਸ ਨਾਲ ਤੁਹਾਡਾ ਸੰਤੁਲਿਤ ਵਿਕਾਸ ਹੋਵੇਗਾ। ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਚਲ ਰਹੀ ਚਿੰਤਾ ਦੂਰ ਹੋਵੇਗੀ। ਸਿਹਤ ਵੱਲੋਂ ਵੀ ਇਹ ਹਫਤਾ ਚੰਗਾ ਹੈ। ਪੇਟ ਦੀ ਖਰਾਬੀ ਠੀਕ ਹੋਵੇਗੀ। ਨੀਮ-ਹਕੀਮਾਂ ਤੋਂ ਬਚਣ ਦੀ ਲੋੜ ਹੈ। ਸਿਹਤ ਬਾਰੇ ਲੋਕਾਂ ਦੀਆਂ ਸਲਾਹਾਂ ‘ਤੇ ਭਰੋਸਾ ਨਾ ਕਰੋ।
ਮਕਰ
ਤੁਹਾਡਾ ਮਨ ਕਾਫੀ ਦੇਰ ਤੋਂ ਅਸ਼ਾਂਤ ਚੱਲ ਰਿਹਾ ਹੈ ਕਿਉਂਕਿ ਤੁਹਾਡੀ ਮਿਹਨਤ ਦੇ ਬਾਵਜੂਦ ਕੰਮ ਵਿਚ ਕੋਈ ਖਾਸ ਸਫਲਤਾਨਹੀਂ ਮਿਲ ਰਹੀ ਹੈ। ਪਰ ਹੁਣ ਇਹ ਅਸ਼ਾਂਤੀ ਖਤਮ ਹੋਣ ਜਾ ਰਹੀ ਹੈ, ਤੁਹਾਨੂੰ ਕਾਫੀ ਦੇਰ ਬਾਅਦ ਇਕ ਵੱਡਾ ਆਡਰ/ਆਫਰ ਮਿਲਣ ਜਾ ਰਿਹਾ ਹੈ। ਇਸ ਨਾਲ ਕੰਮ ਵਿਚ ਚਲੀ ਆ ਰਹੀ ਧਨ ਦੀ ਤੰਗੀ ਵੀ ਦੂਰ ਹੋ ਜਾਵੇਗੀ।
ਕੁੰਭ
ਤੁਸੀਂ ਨਵੀਂ ਜਗ੍ਹਾ ‘ਤੇ ਨਿਵੇਸ਼ ਕਰਨ ਦੀ ਜਿਸ ਯੋਜਨਾ ਨੂੰ ਕਾਫੀ ਦੇਰ ਤੋਂ ਟਾਲ ਰਹੇ ਸੀ, ਉਹ ਪੂਰੀ ਹੋਣ ਦਾ ਸਮਾਂ ਹੁਣ ਆ ਗਿਆ ਹੈ। ਹੁਣ ਸੋਚਣ ਨਹੀਂ ਸਗੋਂ ਕਰਨ ਦਾ ਸਮਾਂ ਹੈ। ਸਮਾਂ ਚੰਗਾ ਚੱਲ ਰਿਹਾ ਹੈ। ਕਿਸੇ ਨਾਲ ਸਾਂਝੇਦਾਰੀ ਕਰਨ ਤੋਂ ਬਚੋ। ਸਾਂਝੇਦਾਰੀ ਤੁਹਾਡਾ ਕਾਫੀ ਨੁਕਸਾਨ ਕਰ ਸਕਦੀ ਹੈ। ਪਰਿਵਾਰ ਨੂੰ ਸਮਾਂ ਦਿਓ ਨਹੀਂ ਤਾਂ ਤਣਾਅ ਵੱਧ ਸਕਦਾ ਹੈ।
ਮੀਨ
ਪਰਿਵਾਰਕ ਸਹਿਯੋਗ ਨਾਲ ਹਰ ਕੰਮ ਤੁਸੀਂ ਉਤਸ਼ਾਹ ਨਾਲ ਪੂਰਾ ਕਰੋਗੇ। ਵਪਾਰ ਵਿਚ ਚੰਗੇ ਨਤੀਜੇ ਸਾਹਮਣੇ ਆਉਣਗੇ। ਜਿਸ ਫਸੇ ਹੋਏ ਧਨ ਦੀ ਵਾਪਸੀ ਦੀ ਉਮੀਦ ਤੁਸੀਂ ਛੱਡ ਚੁੱਕੇ ਸੀ ਉਹ ਵੀ ਵਾਪਸ ਮਿਲਣ ਦਾ ਰਸਤਾ ਖੁੱਲ੍ਹ ਜਾਵੇਗਾ। ਜ਼ਿਆਦਾ ਗੁੱਸੇ ਵਿਚ ਆ ਕੇ ਕੋਈ ਵੀ ਫੈਸਲਾ ਨਾ ਕਰੋ, ਨਹੀਂ ਤਾਂ ਬਾਅਦ ਵਿਚ ਪਛਤਾਉਣਾ ਪੈ ਸਕਦਾ ਹੈ।

LEAVE A REPLY