ਸਦਾਬਹਾਰ ਹੁੰਦੇ ਨੇ ਐਕਸ਼ਨ ਹੀਰੋ : ਜਾਨ ਅਬਰਾਹਿਮ

ਅਦਾਕਾਰ ਜਾਨ ਅਬਰਾਹਿਮ ਦਾ ਮੰਨਣਾ ਹੈ ਕਿ ਐਕਸ਼ਨ ਹੀਰੋ ਸਭ ਤੋਂ ਵੱਡੇ ਫਿਲਮ ਸਟਾਰ ਹੁੰਦੇ ਹਨ ਅਤੇ ਬਾਲੀਵੁੱਡ ‘ਚ ਇਸ ਤਰ੍ਹਾਂ ਦੇ ਹੀਰੋ ਹੋਣੇ ਚਾਹੀਦੇ ਹਨ। 45 ਸਾਲਾਂ ਜਾਨ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਪਰਮਾਣੂ : ਦਿ ਸਟੋਰੀ ਆਫ਼ ਪੋਖਰਣ’ ‘ਚ ਨਜ਼ਰ ਆਏ ਸਨ। ਜਾਨ ਨੇ ਐਕਸ਼ਨ ਫਿਲਮਾਂ ਦੇ ਖੇਤਰ ‘ਚ ਵਿਸ਼ੇਸ਼ ਯੋਗਦਾਨ ਲਈ ਅਦਾਕਾਰ ਟਾਈਗਰ ਸ਼ਰਾਫ ਦੀ ਵੀ ਪ੍ਰਸ਼ੰਸਾ ਕੀਤੀ ਹੈ। ਉਸ ਨੇ ਕਿਹਾ ਕਿ, ‘ਮੇਰਾ ਮੰਨਣਾ ਹੈ ਕਿ ਸਭ ਤੋਂ ਵੱਡੇ ਸਟਾਰ ਐਕਸ਼ਨ ਹੀਰੋ ਹੁੰਦੇ ਹਨ ਅਤੇ ਉਹ ਸਦਾਬਹਾਰ ਹੁੰਦੇ ਹਨ।’ ਜਾਨ ਨੇ ਅੱਗੇ ਗੱਲ ਕਰਦੇ ਕਿਹਾ ਕਿ, ‘ਮੇਰੇ ਤੋਂ ਇਲਾਵਾ ਮੇਰੇ ਦੇਸ਼ ‘ਚ ਟਾਈਗਰ ਸ਼ਰਾਫ ਹੈ ਜੋ ਕਿ ਚੰਗੇ ਐਕਸ਼ਨ ਕਰ ਲੈਂਦਾ ਹੈ। ਵਰਤਮਾਨ ‘ਚ ਅਸੀਂ ਦੋਵੇਂ ਹੀ ਐਕਸ਼ਨ ਫਿਲਮਾਂ ਕਰ ਰਹੇ ਹਾਂ। ਸਾਡੀ ਦੋਵਾਂ ਦੀ ਸ਼ੈਲੀ ਅਲੱਗ ਹੈ। ਜਾਨ ਅਬਰਾਹਿਮ ਹੁਣ ਤਕ ‘ਧੂਮ’, ‘ਫੋਰਸ’ ਅਤੇ ਡਿਸ਼ੂਮ’ ਵਰਗੀਆਂ ਫਿਲਮਾਂ ਕਰ ਚੁੱਕਾ ਹੈ। ਕੁਝ ਦਿਨ ਪਹਿਲਾਂ ਹੀ ਉਸ ਨੇ ‘ਰੋਮੀਓ ਅਕਬਰ ਵਾਲਟਰ’ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ੲ