ਸਿਹਤ ਦੇ ਖ਼ਜ਼ਾਨੇ ਦੀ ਚਾਬੀ ਯੋਗਾ

ਯੋਗਾ ਇੱਕ ਅਜਿਹੀ ਵਿਧੀ ਹੈ ਜੋ ਤਨ-ਮਨ ਦੋਹਾਂ ਨੂੰ ਸਿਹਤਮੰਦ ਬਣਾਉਦੀਹੈ। ਇਸ ਨਾਲ ਜੀਵਨ ਦੀ ਰਫ਼ਤਾਰ ਨੂੰ ਤੇਜ਼ੀ ਮਿਲਦੀ ਹੈ ਅਤੇ ਤੰਦਰੁਸਤ ਜ਼ਿੰਦਗੀ ਜਿਊਣ ਦਾ ਸੁਖਾਵਾਂ ਹੁਲਾਰਾ ਵੀ। ਇਸ ਕਰ ਕੇ ਆਪਣੇ ਦਿਨ ਦੀ ਸ਼ੁਰੂਆਤ ਇੱਕ ਚੰਗੇ ਕੰਮ ਤੋਂ ਕਰੋ ਭਾਵ ਉੱਠ ਕੇ ਸਭ ਤੋਂ ਪਹਿਲਾਂ ਯੋਗਾ ਕਰੋ …
ਆਧੁਨਿਕ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਕਈ ਅਜਿਹੇ ਪਲ ਆ ਜਾਂਦੇ ਹਨ ਜੋ ਸਾਡੀ ਰਫ਼ਤਾਰ ‘ਤੇ ਬਰੇਕ ਲਗਾ ਦਿੰਦੇ ਹਨ। ਸਾਡੀ ਜ਼ਿੰਦਗੀ ਵਿੱਚ ਤਨਾਅ, ਥਕਾਨ, ਬੇਚੈਨੀ ਅਤੇ ਚਿੜਚਿੜਾਪਨ ਆਦਿ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਸਾਡੀ ਜ਼ਿੰਦਗੀ ‘ਚ ਵੱਡੀ ਉਥਲ-ਪੁਥਲ ਆ ਜਾਂਦੀ ਹੈ। ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਨਾਲ ਲੋਕ ਵੀ ਤਨਾਅ ਦਾ ਸ਼ਿਕਾਰ ਹੋ ਰਹੇ ਹਨ। ਜ਼ਿੰਦਗੀ ਦਾ ਰਸ ਖ਼ਤਮ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਸ਼ਰੀਰ ਪੱਖੋਂ ਸਿਹਤਮੰਦ ਰਹਿਣਾ ਅਤੇ ਮਾਨਸਿਕ ਪੱਖੋਂ ਚੜ੍ਹਦੀ ਕਲਾ ‘ਚ ਰਹਿਣ ਲਈ ਯੋਗ ਇੱਕ ਅਜਿਹੀ ਵਿਧੀ ਹੈ ਜੋ ਤਨ ਅਤੇ ਮਨ ਦੋਹਾਂ ਨੂੰ ਸਿਹਤਮੰਦ ਬਣਾਉਂਦਾਹੈ। ਇਸ ਨਾਲ ਜੀਵਨ ਦੀ ਰਫ਼ਤਾਰ ਨੂੰ ਇੱਕ ਸੱਚਾ ਅਤੇ ਸੁਖਾਵਾਂ ਹੁਲਾਰਾ ਮਿਲਦਾ ਹੈ। ਯੋਗ ਧਰਮ, ਆਸਥਾ ਅਤੇ ਅੰਧਵਿਸ਼ਵਾਸ ਤੋਂ ਪਰੇ ਦਾ ਇੱਕ ਮਿਕਨਾਤੀਸੀ ਵਿਗਿਆਨ ਹੈ। ਯੋਗ ਜ਼ਿੰਦਗੀ ਜਿਊਣ ਦੀ ਕਲਾ ਹੈ। ਯੋਗ ਸ਼ਬਦ ਦੇ ਦੋ ਅਰਥ ਹਨ-ਜੋੜ ਅਤੇ ਸਮਾਧੀ। ਯੋਗ ਦਾ ਮੂਲ ਸਿਧਾਂਤ ਹੈ ਕਿ ਜਦੋਂ ਤਕ ਅਸੀਂ ਖ਼ੁਦ ਨਾਲ ਨਹੀਂ ਜੁੜਦੇ, ਸਮਾਧੀ ਤਕ ਪੁੱਜਣਾ ਮੁਸ਼ਕਿਲ ਹੈ ਭਾਵ ਜ਼ਿੰਦਗੀ ਵਿੱਚ ਸਫ਼ਲਤਾ ਦਾ ਝੰਡਾ ਲਹਿਰਾਉਣ ਲਈ ਤਨ, ਮਨ ਅਤੇ ਆਤਮਾ ਦਾ ਸਿਹਤਮੰਦ ਹੋਣਾ ਸਭ ਤੋਂ ਮੂਲ ਆਧਾਰ ਹੈ। ਯੋਗ ਰਾਹੀਂ ਅਸੀਂ ਆਪਣੀਆਂ ਅੰਦਰੂਨੀ ਸ਼ਕਤੀਆਂ ਜਗਾ ਕੇ ਇਸ ਨੂੰ ਆਦਰਸ਼ ਜੀਵਨ ਦੀ ਉਸਾਰੀ ਲਈ ਕਿਵੇਂ ਵਰਤ ਸਕਦੇ ਹਾਂ, ਇਸੇ ਖ਼ਜ਼ਾਨੇ ਦੀ ਚਾਬੀ ਹੈ ਯੋਗ। ਆਓ ਯੋਗ ਦੀ ਸਾਧਨਾ ਨਾਲ ਅਸੀਂ ਵੀ ਇੱਕ ਆਦਰਸ਼ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ਕਰੀਏ। ਇਸ ਕਾਲਮ ਰਾਹੀਂ ਅਸੀਂ ਪੜਾਅ ਵਾਰ ਯੋਗ ਦੀਆਂ ਪ੍ਰਮੁੱਖ ਮੁਦਰਾਵਾਂ ਅਤੇ ਆਸਨਾਂ ਦੀ ਸਥਿਤੀ ਅਤੇ ਉਨ੍ਹਾਂ ਦੇ ਲਾਭ ਦੀ ਯਾਤਰਾ ‘ਤੇ ਤੁਹਾਨੂੰ ਲੈ ਚੱਲਦੇ ਹਾਂ।
ਅਭਿਆਸ
ਇਸ ਆਸਨ ਨੂੰ ਕਰਨ ਨਾਲ ਤਨਾਅ, ਇਕਾਗਰਤਾ ਦੀ ਘਾਟ, ਯਾਦ ਸ਼ਕਤੀ ਘੱਟ ਹੋਣਾ ਅਤੇ ਕਿਸੇ ਵਿਸ਼ੇਸ਼ ਸ਼ਰੀਰਕ ਸਮੱਸਿਆ ਤੋਂ ਗ੍ਰਸਤ ਲੋਕਾਂ ਨੂੰ ਬਹੁਤ ਲਾਭ ਮਿਲਦਾ ਹੈ। ਬੱਚਿਆਂ ਵਿੱਚ ਪੜ੍ਹਾਈ ਦਾ ਤਨਾਅ ਘੱਟ ਹੁੰਦਾ ਹੈ। ਕੌਰਪੋਰੇਟ ਅਧਿਕਾਰੀਆਂ ਅਤੇ ਕਰਮਚਾਰੀਆਂ ‘ਤੇ ਵੀ ਕੰਮ ਦਾ ਬਹੁਤ ਦਬਾਅ ਹੁੰਦਾ ਹੈ। ਦਿਨ ਰਾਤ ਫ਼ੋਨ ਅਤੇ ਕੰਪਿਊਟਰ ਦੀ ਵਰਤੋਂ ਸਿਹਤ ‘ਤੇ ਨਕਾਰਾਤਮਕ ਪ੍ਰਭਾਵ ਪਾ ਰਹੀ ਹੈ। ਇਸ ਸਥਿਤੀ ਵਿੱਚ ਧਿਆਨ ਦੇ ਅਭਿਆਸ ਨਾਲ ਬਹੁਤ ਲਾਭ ਮਿਲਦਾ ਹੈ।
ਪ੍ਰਾਰਥਨਾ
ਇਸ ਆਸਨ ਦਾ ਉਦੇਸ਼ ਵਿਅਕਤੀ ਨੂੰ ਮਾਨਸਿਕ ਉਲਝਣਾਂ ਤੋਂ ਮੁਕਤ ਕਰ ਕੇ ਮਾਨਸਿਕ ਰੂਪ ਵਿੱਚ ਸ਼ਾਂਤੀ ਲਈ ਯਤਨਸ਼ੀਲ ਹੋਣਾ ਹੈ। ਇਸ ਆਸਨ ਦਾ ਸਬੰਧ ਕਿਸੇ ਧਰਮ ਨਾਲ ਨਹੀਂ ਸਗੋਂ ਹਰ ਤਰ੍ਹਾਂ ਦੇ ਮਾਨਸਿਕ ਬੰਧਨ ਤੋਂ ਮੁਕਤ ਕਰਨਾ ਹੀ ਪ੍ਰਾਥਨਾ ਦਾ ਮਨੋਰਥ ਹੈ। ਵਿਧੀ: ਜ਼ਮੀਨ ‘ਤੇ ਕੁੱਝ ਵਿਛਾ ਕੇ ੳਸ ‘ਤੇ ਚੌਂਕੜੀ ਮਾਰ ਕੇ ਬੈਠੋ। ਹੁਣ ਦੋਵੇਂ ਹੱਥ ਜੋੜ ਕੇ ਪ੍ਰਾਥਨਾ ਮੁਦਰਾ ‘ਚ ਅੱਖਾਂ ਬੰਦ ਕਰ ਕੇ ਬੈਠੋ। ਇਸ ਨੂੰ ਧਿਆਨ ਮੁਦਰਾ ਵੀ ਕਿਹਾ ਜਾਂਦਾ ਹੈ। ਇਹ ਕਰਨ ਲਈ ਲਗਪਗ 3 ਘੰਟਿਆਂ ਦੇ ਸਮੇਂ ਦੌਰਾਨ ਧਿਆਨ ਦਾ ਅਭਿਆਸ ਕਰਾਇਆ ਜਾਂਦਾ ਹੈ।
ਸ਼ਰੀਰਕ ਲਾਭ: ਇਹ ਬਲੱਡ ਪ੍ਰੈਸ਼ਰ ਨੂੰ ਘਟਾਉਂਦੈ; ਤਨਾਅ ਤੋਂ ਮੁਕਤੀ ਦਿੰਦਾ ਹੈ; ਸ਼ਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ; ਚਮੜੀ ‘ਚ ਚਮਕ ਲਿਆਉਂਦਾਹੈ ਅਤੇ ਉਮਰ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ; ਸ਼ਰੀਰ ਦੇ ਰੋਗਾਂ ਅਤੇ ਦਰਦ ਵਿੱਚ ਰਾਹਤ ਪ੍ਰਦਾਨ ਕਰਦਾ ਹੈ; ਅਲਸਰ ਆਦਿ ਦੇ ਇਲਾਜ ਦੀ ਪ੍ਰਕਿਰਿਆ ਤੇਜ਼ ਕਰਦਾ ਹੈ, ਅਤੇ ਸ਼ਰੀਰ ਦੀਆਂ ਅੰਦਰੂਨੀ ਵਹਾਅ ਗ੍ਰੰਥੀਆਂ ਜਿਵੇਂ ਥੌਇਰੌਇਡ, ਆਦਿ ਗ੍ਰੰਥੀਆਂ ਦੀ ਕਾਰਜ ਪ੍ਰਣਾਲੀ ਨੂੰ ਨਿਯਮਿਤ ਕਰਦਾ ਹੈ।
ਮਾਨਸਿਕ ਲਾਭ: ਧਿਆਨ ਇਕਾਗਰਤਾ ਵਧਾਉਂਦਾਹੈ ਹੈ; ਤਨਾਅ, ਬੇਚੈਨੀ ਵਰਗੇ ਮਨੋਰੋਗਾਂ ਨਾਲ ਲੜਨ ‘ਚ ਮਦਦ ਕਰਦਾ ਹੈ, ਪਰ ਅਜਿਹੇ ਮਾਮਲਿਆਂ ਵਿੱਚ ਡਾਕਟਰੀ ਸਲਾਹ ਦੇ ਨਾਲ-ਨਾਲ ਤਜੁਰਬੇਕਾਰ ਗੁਰੂ ਦੀ ਸਰਪ੍ਰਸਤੀ ਵਿੱਚ ਹੀ ਅੱਗੇ ਵਧਣਾ ਚਾਹੀਦਾ ਹੈ। ਸਾਵਧਾਨੀਆਂ: ਮਾਨਸਿਕ ਰੂਪ ਨਾਲ ਪਰੇਸ਼ਾਨ ਅਤੇ ਬੇਚੈਨ ਵਿਅਕਤੀਆਂ ਨੂੰ ਡਾਕਟਰ ਜਾਂ ਯੋਗਾ ਗੁਰੂ ਦੀ ਸਲਾਹ ਨਾਲ ਹੀ ਇਹ ਆਸਨ ਕਰਨ ਚਾਹੀਦਾ ਹੈ।
ਅਸੀਂ ਯੋਗਾ ਨਾਲ ਆਪਣੇ ਧਿਆਨ ਨੂੰ ਇਕਾਗਰ ਕਰ ਕੇ ਤਨਾਅ ਭਰੀ ਜ਼ਿੰਦਗੀ ਨੂੰ ਅਨੇਕਾਂ ਬਿਮਾਰੀਆਂ ਤੋਂ ਦੂਰ ਰੱਖ ਕੇ ਖ਼ੁਸ਼ਹਾਲ ਜੀਵਨ ਜਿਊ ਸਕਦੇ ਹਾਂ।