ਦਾਦੀ ਸ਼ੂਟਰ ਦਾ ਕਿਰਦਾਰ ਨਿਭਾਏਗੀ ਤਾਪਸੀ
ਫਿ. ਲਮ ‘ਪਿੰਕ’ ਤੋਂ ਬਾਅਦ ਅਦਾਕਾਰਾ ਤਾਪਸੀ ਪੰਨੂ ਨੇ ਬਾਲੀਵੁੱਡ ‘ਚ ਆਪਣੀ ਇਕ ਵੱਖਰੀ ਪਛਾਣ ਕਾਇਮ ਕੀਤੀ ਹੈ। ਉਹ ਗਲੈਮਰ ਜਾਂ ਮਸਤੀਭਰੇ ਕਿਰਦਾਰਾਂ ਤੋਂ ਇਲਾਵਾ ਗੰਭੀਰ ਕਿਰਦਾਰਾਂ ਨੂੰ ਨਿਭਾਉਣ ਲਈ ਵੀ ਸਿਨੇਮਾ ਪ੍ਰੇਮੀਆਂ ਨੂੰ ਖ਼ੂਬ ਪਸੰਦ ਆਈ ਹੈ। ਬੇਹੱਦ ਜਲਦ ਤਾਪਸੀ ਫਿਲਮ ‘ਸੂਰਮਾ’ ‘ਚ ਨਜ਼ਰ ਆਉਣ ਵਾਲੀ ਹੈ ਜੋ ਕਿ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਬਾਇਓਪਿਕ ਹੈ। ਇਸ ਫਿਲਮ ‘ਚ ਤਾਪਸੀ ਇਕ ਅਸਲ ਜ਼ਿੰਦਗੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਹਾਕੀ ਖਿਡਾਰੀ ਸੰਦੀਪ ਸਿੰਘ ਦੇ ਜੀਵਨ ਸੰਘਰਸ਼ ਦੀ ਇਸ ਕਹਾਣੀ ‘ਚ ਸੰਦੀਪ ਸਿੰਘ ਦਾ ਕਿਰਦਾਰ ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਿਭਾਅ ਰਿਹਾ ਹੈ। ਇਸ ਤੋਂ ਇਲਾਵਾ ਤਾਪਸੀ ਇਕ ਹੋਰ ਅਸਲ ਜ਼ਿੰਦਗੀ ‘ਤੇ ਆਧਾਰਿਤ ਫਿਲਮ ‘ਵੁਮਨਿਆ’ ਕਰ ਰਹੀ ਹੈ। ਜਿਸ ਲਈ ਤਾਪਸੀ ਕਾਫ਼ੀ ਉਤਸ਼ਾਹਿਤ ਹੈ। ਅਨੁਰਾਗ ਕਸ਼ਅੱਪ ਦੀ ਫਿਲਮ ‘ਵੁਮਨਿਆ’ ਦੀ ਕਹਾਣੀ ਭਾਰਤ ਦੇ ਸਭ ਤੋਂ ਪੁਰਾਣੇ ਨਿਸ਼ਾਨੇਬਾਜ਼ਾਂ ਦੇ ਜੀਵਨ ਤੋਂ ਪ੍ਰੇਰਿਤ ਹੈ। ਇਸ ਫਿਲਮ ਲਈ ਤਾਪਸੀ ਨੂੰ ਫਾਈਨਲ ਕੀਤਾ ਗਿਆ ਹੈ ਜਿਸ ‘ਚ ਉਹ ਇਕ ਦਾਦੀ ਸ਼ੂਟਰ ਦੀ ਭੂਮਿਕਾ ਨਿਭਾਏਗੀ। ਫਿਲਮ ‘ਚ ਇਕ ਹੋਰ ਮੁੱਖ ਅਭਿਨੇਤਰੀ ਹੋਵੇਗੀ। ਜਿਸ ਦੀ ਚੋਣ ਹੋਣੀ ਅਜੇ ਬਾਕੀ ਹੈ। ਫਿਲਮ ‘ਵੁਮਨਿਆ’ ਦੀ ਗੱਲ ਕਰੀਏ ਤਾਂ ਇਹ ਕਹਾਣੀ ਉੱਤਰ ਪ੍ਰਦੇਸ਼ ਦੀਆਂ ਦੋ ਸਭ ਤੋਂ ਪੁਰਾਣੀਆਂ ਮਹਿਲਾਂ ਨਿਸ਼ਾਨੇਬਾਜ਼ ਚੰਦਰੋ ਤੋਮਰ ਅਤੇ ਉਸ ਦੀ ਭਾਬੀ ਪ੍ਰਕਾਸ਼ੀ ਤੋਮਰ ਦੀ ਹੈ। ਇਹ ਦੋਵੇਂ ਮਹਿਲਾਵਾਂ ‘ਰਿਵਾਲਵਰ ਦਾਦੀਜ਼’ ਦੇ ਨਾਂ ਨਾਲ ਮਸ਼ਹੂਰ ਹਨ ਜਿਨ੍ਹਾਂ ਨੇ ਸ਼ੂਟਿੰਗ ਦੇ ਖੇਤਰ ‘ਚ 100 ਤੋਂ ਜ਼ਿਆਦਾ ਪੁਰਸਕਾਰ ਜਿੱਤੇ ਹਨ। ੲ











