ਆਪ’ ਦਾ ਗੁਬਾਰਾ ਜ਼ਲਦੀ ਹੀ ਫੁੱਟ ਜਾਵੇਗਾ: ਕੈਪਟਨ ਅਮਰਿੰਦਰ

3ਗੁਰਦਾਸਪੁਰ/ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ‘ਚ ਆਮ ਆਦਮੀ ਪਾਰਟੀ (ਆਪ) ਦਾ ਗੁਬਾਰਾ ਜ਼ਲਦੀ ਹੀ ਫੁੱਟ ਜਾਵੇਗਾ। ਉਨ•ਾਂ ਨੇ ਕਿਹਾ ਹੈ ਕਿ ਆਪ ਦੀ ਲਹਿਰ ਸਿਰਫ ਹਵਾ ‘ਚ ਚੱਲ ਰਹੀ ਹੈ, ਜੋ ਦੂਜੀਆਂ ਪਾਰਟੀਆਂ ਤੋਂ ਨਕਾਰੇ ਜਾ ਚੁੱਕੇ ਆਗੂਆਂ ਦੇ ਗੁੱਛੇ ਤੋਂ ਇਲਾਵਾ ਕੁਝ ਨਹੀਂ ਹੈ।
ਉਨ•ਾਂ ਨੇ ਕਿਹਾ ਕਿ ਆਪ ਕੋਲ ਕੋਈ ਨੀਤੀ, ਕੋਈ ਪ੍ਰੋਗਰਾਮ ਜਾਂ ਕੋਈ ਆਗੂ ਨਹੀਂ ਹੈ, ਜਿਹੜੀ ਸਿਰਫ ਹਰੇਕ ‘ਤੇ ਦੋਸ਼ ਲਗਾ ਕੇ ਚੋਣਾਂ ਨਹੀਂ ਜਿੱਤ ਸਕਦੀ। ਇਸ ਲੜੀ ਹੇਠ ਕਾਂਗਰਸ ਪਾਰਟੀ ਆਪ ਜਾਂ ਅਕਾਲੀ ਦਲ-ਭਾਜਪਾ ਨੂੰ ਕਿਸੇ ਤਰ•ਾਂ ਦੀ ਚੁਣੌਤੀ ਨਹੀਂ ਸਮਝਦੀ ਹੈ ਤੇ ਪਾਰਟੀ ਇਸ ਹਾਲਤ ‘ਚ ਹੈ ਕਿ ਉਹ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਰਿਕਾਰਡ ਬਹੁਮਤ ਦਰਜ਼ ਕਰ ਸਕੇ।
ਇਸ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵੱਲੋਂ ਬੈਠਾਈ ਕਮਿਸ਼ਨ ਆਫ ਇੰਕੁਆਇਰੀ ਤੋਂ ਕੋਈ ਨਤੀਜ਼ਾ ਨਿਕਲਣ ਦੀ ਉਮੀਦ ਨਹੀਂ ਹੈ, ਕਿਉਂਕਿ ਪਠਾਨਕੋਟ ‘ਚ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਜੈਸ਼-ਏ-ਮੁਹੰਮਦ ਨੂੰ ਕੰਟਰੋਲ ਕਰਨ ਵਾਲੀ ਇੰਟਰ ਸਰਵਿਸੇਜ਼ ਇੰਟੈਲੀਜੇਂਸ (ਆਈ.ਐਸ.ਆਈ) ਵੀ ਇਸਦਾ (ਇੰਕੁਆਇਰੀ ਕਮਿਸ਼ਨ) ਹਿੱਸਾ ਹੈ। ਹਾਲਾਂਕਿ, ਸਰਹੱਦ ਉਪਰ ਪੱਕੇ ਤੌਰ ‘ਤੇ ਸ਼ਾਂਤੀ ਕਾਇਮ ਕਰਨ ਲਈ ਦੋਨਾਂ ਦੇਸ਼ਾਂ ਕੋਲ ਇਕ-ਦੂਜੇ ਨਾਲ ਗੱਲਬਾਤ ਤੋਂ ਇਲਾਵਾ ਹੋਰ ਕੋਈ ਰਸਤਾ ਵੀ ਨਹੀਂ ਹੈ।
ਇਸ ਮੌਕੇ ਕੈਪਟਨ ਅਮਰਿੰਦਰ ਨਾਲ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਅੰਬਿਕਾ ਸੋਨੀ, ਜਨਰਲ ਸਕੱਤਰ ਇੰਚਾਰਜ਼ ਸ਼ਕੀਲ ਅਹਿਮਦ, ਸਕੱਤਰ ਇੰਚਾਰਜ਼ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਸੀਨੀਅਰ ਆਗੂ ਵੀ ਮੌਜ਼ੂਦ ਸਨ, ਜਿਨ•ਾਂ ਨੇ ਦੋਨਾਂ ਸ਼ਹੀਦਾਂ, ਪਿੰਡ ਝੰਡਾ ਗੁਜ਼ਰਾਂ ‘ਚ ਕੈਪਟਨ ਫਤਹਿ ਸਿੰਘ ਤੇ ਪਿੰਡ ਚੱਕ ਸ਼ਰੀਫ ‘ਚ ਸੂਬੇਦਾਰ ਕੁਲਵੰਤ ਸਿੰਘ ਨੂੰ ਸ਼ਰਧਾਂਜ਼ਲੀਆਂ ਭੇਂਟ ਕੀਤੀਆਂ। ਇਨ•ਾਂ ਦੋਨਾਂ ਨੇ ਪਠਾਨਕੋਟ ਏਅਰਬੇਸ ‘ਤੇ ਹਮਲੇ ਦੌਰਾਨ ਅੱਤਵਾਦੀਆਂ ਦਾ ਮੁਕਾਬਲਾ ਕਰਦਿਆਂ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਦਿੱਤਾ ਸੀ।
ਸ਼ਹੀਦ ਸਿਪਾਹੀਆਂ ਨੂੰ ਸ਼ਰਧਾਂਜ਼ਲੀ ਭੇਂਟ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਗੁਰਦਾਸਪੁਰ ਇਲਾਕੇ ਦਾ ਬਹਾਦਰੀ ਦਾ ਮਹਾਨ ਇਤਿਹਾਸ ਰਿਹਾ ਹੈ, ਇਥੋਂ ਦੇ ਬਹੁਤ ਸਾਰੇ ਸਿਪਾਹੀ ਹਾਲੇ ‘ਚ ਲੜਾਈਆਂ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ। ਉਨ•ਾਂ ਨੇ ਪਰਿਵਾਰਾਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਉਹ ਪੁਖਤਾ ਕਰਨਗੇ ਕਿ ਉਨ•ਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਵੇ।
ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ•ਾਂ ਨੇ ਕਿਹਾ ਕਿ ਪੰਜਾਬ ‘ਚ ਆਪ ਪਹਿਲਾਂ ਹੀ ਵੰਡੀ ਜਾ ਚੁੱਕੇ ਹਨ। ਇਸ ਤੋਂ ਇਲਾਵਾ, ਇਹ ਇੰਨੇ ਨਿਰਾਸ਼ ਹੋ ਚੁੱਕੇ ਹਨ ਕਿ ਦੂਜ਼ੀਆਂ ਪਾਰਟੀਆਂ ‘ਚ ਆਗੂਆਂ ਦੀ ਭਾਲ ਕਰਦਿਆਂ ਉਨ•ਾਂ ਪਾਰਟੀਆਂ ਦੇ ਸਿਆਸੀ ਤੌਰ ‘ਤੇ ਨਕਾਰੇ ਆਗੂਆਂ ਨੂੰ ਆਪ ‘ਚ ਸ਼ਾਮਿਲ ਕਰ ਰਹੇ ਹਨ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਨਿਸ਼ਚਿਤ ਤੌਰ ‘ਤੇ ਆਪ ਦਾ ਵੀ ਵਿਧਾਨ ਸਭਾ ਚੋਣਾਂ ‘ਚ ਓਹੀ ਹਾਲ ਹੋਵੇਗਾ, ਜਿਵੇਂ 2011 ‘ਚ ਪੀਪਲਜ਼ ਪਾਰਟੀ ਆਫ ਪੰਜਾਬ ਦਾ ਹੋਇਆ ਸੀ। ਇਸ ਦੌਰਾਨ, ਉਨ•ਾਂ ਨੇ ਉਸ ਵੇਲੇ ਪੀ.ਪੀ.ਪੀ ਵੱਲੋਂ ਕੀਤੀਆਂ ਗਈਆਂ ਵੱਡੀਆਂ ਵੱਡੀਆਂ ਗੱਲਾਂ ਦਾ ਜ਼ਿਕਰ ਕੀਤਾ, ਜਿਹੜੇ ਅਖੀਰ ‘ਚ ਇਕ ਵੀ ਸੀਟ ਨਹੀਂ ਜਿੱਤ ਪਾਏ ਸਨ।
ਜਦਕਿ ਅਕਾਲੀ ਦਲ ਬਾਰੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਪਾਰਟੀ ‘ਚ ਬਹੁਤ ਜ਼ਿਆਦਾ ਨਿਰਾਸ਼ਾ ਫੈਲ•ੀ ਹੋਈ ਹੈ ਤੇ ਇਨ•ਾਂ ਨੂੰ ਵੱਖ ਵੱਖ ਹਲਕਿਆਂ ਤੋਂ ਖੜ•ੇ ਕਰਨ ਲਈ ਉਮੀਦਵਾਰ ਵੀ ਨਹੀਂ ਮਿੱਲਣਗੇ। ਉਨ•ਾਂ ਨੇ ਕਿਹਾ ਕਿ ਬਰਗਾੜੀ ‘ਚ ਬੇਅਦਬੀ ਦੀ ਘਟਨਾ ਤੋਂ ਬਾਅਦ ਹਰ ਕੋਈ ਜਾਣ ਚੁੱਕਾ ਹੈ ਕਿ ਇਹ ਸੱਭ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਇਸ਼ਾਰੇ ‘ਤੇ ਕੀਤਾ ਗਿਆ ਸੀ। ਹਾਲਾਤ ਇਹ ਬਣ ਚੁੱਕੇ ਹਨ ਕਿ ਲੋਕ ਇਨ•ਾਂ ਦਾ ਨਾਂ ਤੱਕ ਨਹੀਂ ਸੁਣਨਾ ਚਾਹੁੰਦੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਅਸ਼ਵਨੀ ਸੇਖੜੀ, ਚਰਨਜੀਤ ਕੌਰ ਬਾਜਵਾ, ਅਰੂਨਾ ਚੌਧਰੀ, ਰਾਣਾ ਗੁਰਜੀਤ ਸਿੰਘ, ਰਜਨੀਸ਼ ਬੱਬੀ, ਸ਼ਿਆਮ ਸੁੰਦਰ ਅਰੋੜਾ, ਸੰਗਤ ਸਿੰਘ ਗਿਲਜੀਆਂ, ਗੁਰ ਇਕਬਾਲ ਕੌਰ ਬਬਲੀ, ਰਮਨ ਭੱਲਾ, ਫਤਹਿ ਜੰਗ ਬਾਜਵਾ ਵੀ ਮੌਜ਼ੂਦ ਰਹੇ।