ਰਾਸ਼ਟਰਪਤੀ ਵਲੋਂ ਲੋਹੜੀ ਦੀਆਂ ਸ਼ੁਭਕਾਮਨਾਵਾਂ

2ਨਵੀਂ ਦਿੱਲੀ : ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਲੋਹੜੀ, ਮਕਰ ਸਕ੍ਰਾਂਤੀ ਅਤੇ ਪੋਂਗਲ ਦੀ ਪੂਰਵ ਸੰਧਿਆ ਉੱਤੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ । ਇਹ ਤਿਓਹਾਰ ਲੜੀਵਾਰ 13, 14 ਅਤੇ 15 ਜਨਵਰੀ ਨੂੰ ਮਨਾਏ ਜਾਣਗੇ । ਉਨ•ਾਂ ਨੇ ਆਪਣੇ ਸੁਨੇਹੇ ਵਿੱਚ ਲੋਹੜੀ, ਮਕਰ ਸਕ੍ਰਾਂਤੀ ਅਤੇ ਪੋਂਗਲ ਦੇ ਸ਼ੁੱਭ ਮੌਕੇ ਤੇ ਦੇਸ਼ਵਾਸੀਆਂ ਨੂੰ ਦਿਲੋਂ ਵਧਾਈ ਦਿੱਤੀ ਹੈ ਅਤੇ ਸਫ਼ਲਤਾ , ਸੁੱਖ ਅਤੇ ਖੁਸ਼ਹਾਲੀ ਦੀ ਕਾਮਨਾ ਕੀਤੀ ਹੈ । ਇਨ•ਾਂ ਤਿਓਹਾਰਾਂ ਨੂੰ ਉਮੰਗ ਅਤੇ ਉਤਸ਼ਾਹ ਨਾਲ ਮਨਾਉਣ ਨਾਲ ਸਾਰੇ ਲੋਕਾਂ ਵਿਚਾਲੇ ਪਿਆਰ ਅਤੇ ਸਮਝ ਨੂੰ ਹੱਲਾਸ਼ੇਰੀ ਮਿਲਦੀ ਹੈ । ਇਹ ਤਿਓਹਾਰ ਭਾਰਤ ਦੇ ਵੱਖ-ਵੱਖ ਖੇਤਰਾਂ ਅਤੇ ਸਮੂਦਾਇਆਂ ਨੂੰ ਆਪਸੀ ਪਿਆਰ ਅਤੇ ਭਾਈਚਾਰੇ ਵਿੱਚ ਰਹਿਣ ਤੇ ਸਾਨੂੰ ਦੇਸ਼ ਦੀ ਏਕਤਾ ਅਤੇ ਪ੍ਰਗਤੀ ਲਈ ਕੰਮ ਕਰਨ ਲਈ ਪ੍ਰਰਿਤ ਕਰਨ ।