ਸ਼੍ਰੀਨਗਰ— ਜੰਮੂ ਕਸ਼ਮੀਰ ਦੇ ਕੁਪਵਾੜਾ ‘ਚ ਫੌਜ ਦੇ ਗਸ਼ਤੀ ਦਲ ‘ਤੇ ਹਮਲੇ ਦੇ ਲੱਗਭਗ ਹਫਤੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਉਥੇ ਦੋ ਦਿਨਾਂ ਦੇ ਦੌਰੇ ‘ਤੇ ਜਾ ਰਹੇ ਹਨ। ਇਸ ਦੌਰਾਨ ਉਹ ਉੱਤਰੀ ਕਸ਼ਮੀਰ ‘ਚ ਹਾਲਾਤਾਂ ਦਾ ਜਾਇਜਾ ਲੈਣਗੇ ਅਤੇ ਸੂਤਰਾਂ ਦੀ ਮੰਨੀਏ ਤਾਂ ਇਸ ਦੌਰਾਨ ਸਰਕਾਰ ਵੱਲੋਂ ਐਲਾਨ ਇਕ ਤਰਫਾ ਜੰਗਬੰਦੀ ਦੇ ਫੈਸਲਾ ‘ਤੇ ਵੀ ਮੁੜ ਵਿਚਾਰ ਕਰ ਸਕਦੇ ਹਨ।
ਮਿਲੀ ਜਾਣਕਾਰੀ ‘ਚ ਇਸ ਦੌਰੇ ‘ਚ ਕੁਪਵਾੜਾ ਦੇ ਹਾਲਾਤਾਂ ‘ਤੇ ਵਿਸਥਾਰ ਨਾਲ ਚਰਚਾ ਕਰਨਗੇ। ਇਕ ਅਧਿਕਾਰੀ ਨੇ ਦੱਸਿਆ, ”ਗ੍ਰਹਿ ਮੰਤਰੀ ਇਥੇ ਸਰਹੱਦੀ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਗੁਜਰਾਂ, ਪਹਾੜੀਆਂ ਅਤੇ ਕੁਪਵਾੜਾ ਦੇ ਲੋਕਾਂ ਦੇ ਨਾਲ ਸੁਰੱਖਿਆ ਅਧਿਕਾਰੀਆਂ ਨਾਲ ਵੀ ਚਰਚਾ ਕਰਨਗੇ।”
ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਭਰ ਦੇ 28 ਰਾਜਾਂ ਦੇ 115 ਜਿਲਿਆਂ ‘ਚ ਸਮਾਜਿਕ-ਆਰਥਿਕ ਹਾਲਾਤਾਂ ਨੂੰ ਸੁਧਾਰਨ ਦੇ ਇਰਾਦੇ ਨਾਲ ਕਈ ਯੋਜਨਾਵਾਂ ਚੱਲ ਰਹੀਆਂ ਹਨ। ਅਜਿਹੇ ‘ਚ ਰਾਜਨਾਥ ਸਿੰਘ ਕੁਪਵਾੜਾ ਅਤੇ ਬਾਰਾਮੁੱਲਾ ‘ਚ ਇਨ੍ਹਾਂ ਯੋਜਨਾਵਾਂ ਦੀ ਪ੍ਰਗਤੀ ਦਾ ਨਿਰੀਖਣ ਕਰਨਗੇ।
ਰਾਜਨਾਥ ਦੇ ਇਸ ਦੌਰੇ ਦੌਰਾਨ ਸਭ ਦੀ ਨਜ਼ਰ ਸੂਬੇ ‘ਚ ਜਾਰੀ ਜੰਗਬੰਦੀ ‘ਤੇ ਹੋਵੇਗੀ। ਗ੍ਰਹਿ ਮੰਤਰਾਲੇ ਨੇ ਇਸ ਜੰਗਬੰਦੀ ਨੂੰ ਈਦ ਤੋਂ ਬਾਅਦ ਵੀ ਅੱਗੇ ਜਾਰੀ ਰੱਖਣ ਦੀ ਸੰਭਾਵਨਾਵਾਂ ਨੂੰ ਖਾਰਜ ਨਹੀਂ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਰਾਜਨਾਥ ਸਿੰਘ ਸ਼੍ਰੀਨਗਰ ‘ਚ ਰਾਜ ਸਰਕਾਰ, ਖੁਫੀਆ ਬਿਊਰੋ, ਨੀਮ ਫੌਜੀ ਫਲਾਂ ਅਤੇ ਰਾਜ ਪੁਲਸ ਦੇ ਸੀਨੀਅਰ ਅਧਿਕਾਰੀਆਂ ਤੋਂ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਤੋਂ ਬਾਅਦ ਫੈਸਲਾ ਲੈਣਗੇ।















