ਨਵਜੋਤ ਸਿੱਧੂ ਨੇ ਬਿਆਸ ਦਰਿਆ ’ਚ ਛੱਡੀਆਂ ਹਜ਼ਾਰਾਂ ਮੱਛੀਆਂ

ਬਿਆਸ – ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਵਾਤਾਵਰਣ ਦਿਵਸ ਮੌਕੇ ਬਿਆਸ ਦਰਿਆ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਦਰਿਆ ਵਿਚ ਹਜ਼ਾਰਾਂ ਮੱਛੀਆਂ ਛੱਡੀਆਂ।
ਵਰਣਨਯੋਗ ਹੈ ਕਿ ਬੀਤੇ ਦਿਨੀਂ ਬਿਆਸ ਦਰਿਆ ਵਿਚ ਜ਼ਹਿਰੀਲਾ ਪਾਣੀ ਛ਼ੱਡੇ ਜਾਣ ਕਾਰਨ ਵੱਡੀ ਗਿਣਤੀ ਵਿਚ ਮੱਛੀਆਂ ਮਾਰੀਆਂ ਗਈਆਂ ਸਨ।