ਅਲੀਗੜ੍ਹ— ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਪਹੁੰਚੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਨੇ ਇਕ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਕਾਂਗਰਸ ਪਾਰਟੀ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਏ.ਐੈੱਮ.ਯੂ. ਦੇ ਇਕ ਸਾਬਕਾ ਵਿਦਿਆਰਥਣ ਵੱਲੋਂ ਕਾਂਗਰਸ ਦੇ ਸ਼ਾਸ਼ਨ ਕਾਲ ਦੌਰਾਨ ਬਾਬਰੀ ਮਸਜਿਦ ਢਾਹੇ ਅਤੇ ਸੰਪਰਦਾਇਕ ਦੰਗਿਆਂ ਨੂੰ ਲੈ ਕੇ ਪੁੱਛੇ ਗਏ ਇਕ ਸਵਾਲ ਦੇ ਜਵਾਬ ‘ਚ ਸਲਮਾਨ ਖੁਰਸ਼ੀਦ ਨੇ ਮੰਨਿਆ ਕਿ ਕਾਂਗਰਸ ਦੇ ਦਾਮਨ ‘ਤੇ ਮੁਸਲਮਾਨਾਂ ਦੇ ਖੂਨ ਦੇ ਦਾਗ ਹਨ।
ਏ.ਐੈੱਮ.ਯੂ. ‘ਚ ਆਯੋਜਿਤ ਸਲਮਾਨ ਖੁਰਸ਼ੀਦ ਦੇ ਪ੍ਰੋਗਰਾਮ ‘ਚ ਇਕ ਸਾਬਕਾ ਵਿਦਿਆਰਥਣ ਆਬਿਰ ਮਿੰਟੋਈ ਨੇ ਕਾਂਗਰਸ ਦੇ ਸ਼ਾਸ਼ਨ ਕਾਲ ਦੌਰਾਨ ਮੁਸਲਮਾਨਾਂ ਨਾਲ ਹੋਏ ਅਨਿਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਾਂਗਰਸ ਦੇ ਸ਼ਾਸ਼ਨ ਕਾਲ ਦੌਰਾਨ ਏ.ਐੈੱਮ.ਯੂ ਦੇ ਕਾਨੂੰਨ ‘ਚ ਪਹਿਲੀ ਵਾਰ ਬਦਲਾਅ ਹੋਇਆ। ਹਾਸ਼ਿਮਪੁਰਾ, ਮੁਜੱਫਰਨਗਰ ਦੰਗੇ ਹੋਏ, ਬਾਬਰੀ ਮਸਜਿਦ ਦੇ ਦਰਵਾਜੇ ਖੋਲ੍ਹੇ। ਉਸ ‘ਚ ਮੂਰਤੀਆਂ ਰੱਖੀਆਂ ਗਈਆਂ। ਸਭ ਕਾਂਗਰਸ ਦੇ ਸ਼ਾਸ਼ਨ ਕਾਲ ਦੌਰਾਨ ਹੋਇਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਦਾਮਨ ‘ਤੇ ਇਹ ਜੋ ਖੂਨ ਦੇ ਦਾਗ ਹਨ ਉਸ ‘ਤੇ ਉਨ੍ਹਾਂ ਦਾ ਕੀ ਕਹਿਣਾ ਹੈ, ਇਨ੍ਹਾਂ ਨੂੰ ਕਾਂਗਰਸ ਕਿਵੇਂ ਧੋਵੇਗੀ?
ਇਸ ਦੇ ਬਾਵਜੂਦ ‘ਚ ਸਲਮਾਨ ਖੁਰਸ਼ੀਦ ਨੇ ਕਿਹਾ, ”ਸਾਡੇ ਦਾਮਨ ‘ਤੇ ਖੂਨ ਦੇ ਦਾਗ ਹਨ। ਇਸ ਵਜ੍ਹਾ ਨਾਲ ਤੁਸੀਂ ਸਾਨੂੰ ਕਹਿ ਰਹੇ ਹੋ ਕਿ ਜੇਕਰ ਕੋਈ ਤੁਹਾਡੇ ‘ਤੇ ਕੋਈ ਵਾਰ ਕਰੇ ਤਾਂ ਉਸ ਨੂੰ ਵਧਾ ਕੇ ਰੋਕਣਾ ਨਹੀਂ ਚਾਹੀਦਾ? ਤੁਸੀਂ ਸਮਝੋ ਕਿ ਇਹ ਦਾਗ ਸਾਡੇ ‘ਤੇ ਲੱਗੇ ਹਨ ਤੁਹਾਡੇ ‘ਤੇ ਨਾ ਲੱਗਣ। ਤੁਸੀਂ ਵਾਰ ਕਰੋਗੇ ਤਾਂ ਦਾਗ ਤੁਹਾਡੇ ‘ਤੇ ਵੀ ਲੱਗਣਗੇ। ਸਾਡੇ ਇਤਿਹਾਸ ਤੋਂ ਸਿੱਖੋ ਅਤੇ ਸਮਝੋ ਅਤੇ ਆਪਣੀ ਹਾਲਤ ਅਜਿਹੀ ਨਾ ਕਰੋ ਕਿ 10 ਸਾਲ ਬਾਅਦ ਯੂਨੀਵਰਸਿਟੀ ਆਓ ਤਾਂ ਤੁਹਾਡੇ ਤੋਂ ਅਜਿਹੇ ਸਵਾਲ ਪੁੱਛੇ ਜਾਣ ਵਾਲਾ ਕੋਈ ਨਾ ਮਿਲੇ।”















