ਅੰਮ੍ਰਿਤਸਰ – ਵਿਸਾਖੀ ਮਨਾਉਣ ਲਈ ਜੱਥੇ ਨਾਲ ਪਾਕਿਸਤਾਨ ਗਿਆ ਅਮਰਜੀਤ ਸਿੰਘ, ਜੋ ਕਿ ਪਾਕਿਸਤਾਨ ਵਿਚ ਲਾਪਤਾ ਹੋ ਗਿਆ ਸੀ, ਅੱਜ ਭਾਰਤ ਪਰਤ ਆਇਆ ਹੈ| ਅਮਰਜੀਤ ਸਿੰਘ ਵਾਹਘਾ ਸਰਹੱਦ ਰਾਹੀਂ ਭਾਰਤ ਪਹੁੰਚਿਆ|
ਵਰਣਨਯੋਗ ਹੈ ਕਿ ਅਮਰਜੀਤ ਸਿੰਘ ਜੱਥੇ ਤੋਂ ਅਲੱਗ ਹੋ ਕੇ ਪਾਕਿਸਤਾਨ ਵਿਚ ਇੱਕ ਨੌਜਵਾਨ ਨਾਲ ਰਹਿ ਰਿਹਾ ਸੀ| ਇਸ ਦੌਰਾਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ|















