ਸੂਰਤ ਰੇਪ ਕੇਸ : ਮਹਿਲਾ ਅਤੇ ਬੱਚੀ ਨੂੰ ਵੱਖ-ਵੱਖ ਲੋਕਾਂ ਨੇ ਕਈ ਵਾਰ ਸੀ ਵੇਚਿਆ

ਸੂਰਤ— ਗੁਜਰਾਤ ਦੇ ਸੂਰਤ ‘ਚ ਪਿਛਲੇ ਦਿਨੀਂ 11 ਸਾਲ ਦੀ ਬੱਚੀ ਅਤੇ ਮਾਂ ਨਾਲ ਹੋਏ ਰੇਪ ਅਤੇ ਹੱਤਿਆ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਦਿੱਲੀ ਜਾਂਚ ਇਸ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਰਹਿਣ ਵਾਲੇ ਹਨ। ਸੂਤਰਾਂ ਅਨੁਸਾਰ, ਕ੍ਰਾਈਮ ਬ੍ਰਾਂਚ ਦੀ ਟੀਮ ਮਹਿਲਾ ਅਤੇ ਬੱਚੀ ਦੇ ਪਰਿਵਾਰ ਦਾ ਪਤਾ ਲਗਾਉਣ ਲਈ ਦਿੱਲੀ, ਫਰੀਦਾਬਾਦ ਅਤੇ ਨਿਜਾਮੁਦੀਨ ‘ਚ ਡੇਰਾ ਲਗਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਅਤੇ ਬੱਚੀ ਦੇ ਪਰਿਵਾਰ ਦੇ ਲੋਕਾਂ ਨੇ ਹੀ ਉਨ੍ਹਾਂ ਨੂੰ ਪੈਸੇ ਲਈ ਵੇਚ ਦਿੱਤਾ ਸੀ।
ਮਾਮਲੇ ਦਾ ਮੁੱਖ ਦੋਸ਼ੀ ਹਰਸਹਾਈ ਗੁਰਜਰ ਨੇ ਪੁੱਛਗਿਛ ਦੌਰਾਨ ਕਈ ਹੋਰ ਨਾਮਾਂ ਦਾ ਖੁਲਾਸਾ ਕੀਤਾ ਹੈ। ਉਸ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਮਹਿਲਾ ਜੈਪੁਰ, ਦਿੱਲੀ, ਫਰੀਦਾਬਾਦ ਅਤੇ ਨਿਜਾਮੁਦੀਨ ‘ਚ ਰਹਿ ਚੁੱਕੀ ਸੀ। ਅਸ਼ੰਕਾਂ ਹੈ ਕਿ ਉਸ ਨੂੰ ਵੱਖ-ਵੱਖ ਲੋਕਾਂ ਵੱਲੋਂ ਕਈ ਵਾਰ ਵੇਚਿਆ ਗਿਆ ਸੀ, ਜਿਸ ਦੀ ਵਜ੍ਹਾ ਨਾਲ ਉਸ ਦੇ ਅਸਲੀ ਪਰਿਵਾਰ ਦਾ ਪਤਾ ਲਗਾਉਣਾ ਪੁਲਸ ਦੇ ਸਾਹਮਣੇ ਚੁਣੌਤੀ ਬਣ ਗਿਆ ਹੈ।
ਦੱਸਣਾ ਚਾਹੁੰਦੇ ਹਾਂ ਕਿ 6 ਅਪ੍ਰੈਲ ਨੂੰ 11 ਸਾਲ ਦੀ ਬੱਚੀ ਦੀ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਉਸ ਦੀ ਮਾਂ ਨੂੰ ਬਲਾਤਕਾਰ ਤੋਂ ਬਾਅਦ 9 ਅਪ੍ਰੈਲ ਨੂੰ ਮਾਰਿਆ ਗਿਆ ਸੀ। ਪੋਸਟਮਾਰਟਮ ਰਿਪੋਰਟ ‘ਚ ਬੱਚੀ ਦੇ ਸਰੀਰ ‘ਤੇ 86 ਸੱਟਾਂ ਦਾ ਖੁਲਾਸਾ ਹੋਇਆ। ਇਸ ਦੇ ਗੁਪਤ ਅੰਗ ‘ਚ ਗੰਭੀਰ ਸੱਟ ਲੱਗੀ ਸੀ। ਦੋਸ਼ੀ ਗੁਰਜਰ ਨੇ ਪੰਦੇਸਰਾ ‘ਚ ਮਾਰਬਲ ਫਿਟਿੰਗ ਬਿਜਨਸ ‘ਚ ਬੰਧੂਆ ਮਜ਼ਦੂਰ ਦੇ ਰੂਪ ‘ਚ ਦੋਵਾਂ ਨੂੰ 35 ਹਜ਼ਾਰ ‘ਚ ਖਰੀਦਿਆ ਸੀ।