ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਭਾਈ ਦੂਜ ‘ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਇਸ ਤਿਉਹਾਰ ਨੂੰ ਭਰਾ-ਭੈਣ ਵਿਚਕਾਰ ਡੂੰਘੇ ਪਿਆਰ, ਨੇੜਤਾ ਅਤੇ ਅਟੁੱਟ ਬੰਧਨ ਦਾ ਉਤਸਵ ਦੱਸਿਆ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਸੰਦੇਸ਼ ‘ਚ ਕਿਹਾ,”ਭਾਈ ਦੂਜ ਦੇ ਸ਼ੁਭ ਮੌਕੇ ‘ਤੇ ਦੇਸ਼ ਭਰ ਦੇ ਮੇਰੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ।” ਇਸ ਤਿਉਹਾਰ ਦੇ ਭਾਵਨਾਤਮਕ ਅਤੇ ਸੱਭਿਆਚਾਰਕ ਮਹੱਤਵ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਈ ਦੂਜ ਭਰਾ-ਭੈਣ ਵਿਚਕਾਰ ਡੂੰਘੇ ਬੰਧਨ ਦੀ ਮਿਠਾਸ ਅਤੇ ਨੇੜਤਾ ਦਾ ਪ੍ਰਤੀਕ ਹੈ।
ਉਨ੍ਹਾਂ ਕਿਹਾ,”ਇਸ ਸ਼ੁੱਭ ਮੌਕੇ ‘ਤੇ, ਮੈਂ ਸਾਰਿਆਂ ਲਈ ਖੁਸ਼ੀ ਅਤੇ ਖੁਸ਼ਹਾਲੀ ਦੀ ਕਾਮਨਾ ਕਰਦਾ ਹਾਂ।” ਭਾਈ ਦੂਜ (ਜਿਸ ਨੂੰ ਉੱਤਰ ਅਤੇ ਪੂਰਬੀ ਭਾਰਤ ਦੇ ਕੁਝ ਹਿੱਸਿਆਂ ‘ਚ ‘ਭਾਈ ਟੀਕਾ’ ਅਤੇ ਪੱਛਮੀ ਬੰਗਾਲ ‘ਚ ‘ਭਾਈ ਫੋਂਟਾ’ ਵੀ ਕਿਹਾ ਜਾਂਦਾ ਹੈ) ਦੀਵਾਲੀ ਤੋਂ ਬਾਅਦ, ਹਿੰਦੂ ਚੰਦਰ ਕੈਲੰਡਰ ‘ਚ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੇ ਦੂਜੇ ਦਿਨ ਮਨਾਇਆ ਜਾਂਦਾ ਹੈ। ਇਹ ਤਿਉਹਾਰ ਭਰਾ-ਭੈਣ ਵਿਚਕਾਰ ਵਿਸ਼ੇਸ਼ ਬੰਧਨ ਨੂੰ ਸਮਰਪਿਤ ਹੈ। ਇਸ ਦਿਨ ਭੈਣਾਂ ਰਵਾਇਤੀ ਤੌਰ ‘ਤੇ ਆਪਣੇ ਭਰਾਵਾਂ ਦੇ ਮੱਥੇ ‘ਤੇ ਤਿਲਕ ਲਗਾਉਂਦੀਆਂ ਹਨ ਅਤੇ ਉਨ੍ਹਾਂ ਦੀ ਖੁਸ਼ੀ, ਖੁਸ਼ਹਾਲੀ ਅਤੇ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਇਸ ਦੇ ਬਦਲੇ ਭਰਾ ਆਪਣੀਆਂ ਭੈਣਾਂ ਪ੍ਰਤੀ ਆਪਣਾ ਪਿਆਰ ਅਤੇ ਵਚਨਬੱਧਤਾ ਪ੍ਰਗਟ ਕਰਦੇ ਹਨ। ਇਸ ਮੌਕੇ ‘ਤੇ, ਪਰਿਵਾਰ ਇਕੱਠੇ ਹੁੰਦੇ ਹਨ, ਰਵਾਇਤੀ ਰਸਮਾਂ ਕਰਦੇ ਹਨ ਅਤੇ ਤੋਹਫ਼ਿਆਂ ਦਾ ਆਦਾਨ-ਪ੍ਰਦਾਨ ਕਰਦੇ ਹਨ। ਦੇਸ਼ ਭਰ ‘ਚ ਵੱਖ-ਵੱਖ ਰੂਪਾਂ ‘ਚ ਮਨਾਇਆ ਜਾਣ ਵਾਲਾ, ਭਾਈ ਦੂਜ ਪਰਿਵਾਰਕ ਰਿਸ਼ਤਿਆਂ, ਆਪਸੀ ਪਿਆਰ ਅਤੇ ਅਟੁੱਟ ਬੰਧਨਾਂ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ ਜੋ ਪੀੜ੍ਹੀਆਂ ਤੋਂ ਭਰਾਵਾਂ ਤੇ ਭੈਣਾਂ ਨੂੰ ਆਪਸ ‘ਚ ਜੋੜੇ ਰੱਖਦੇ ਹਨ।















