ਪੰਡਯਾ ਦੇ ਤੇਜ਼ ਥ੍ਰੋਅ ਨਾਲ ਜ਼ਖ਼ਮੀ ਹੋਇਆ ਵਿਕਟਕੀਪਰ

ਮੁੰਬਈ ਂ ਆਈ.ਪੀ.ਐੱਲ. ਟੂਰਨਾਮੈਂਟ ਦੇ 14ਵੇਂ ਮੁਕਾਬਲੇ ‘ਚ ਇੱਕ ਵੱਡੀ ਦਰਘਟਨਾ ਹੋਣ ਤੋਂ ਟਲ ਗਈ। ਇਹ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਰੌਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਹਾਰਦਿਕ ਪੰਡਯਾ ਦਾ ਇੱਕ ਤੇਜ਼ ਥ੍ਰੋਅ ਵਿਕਟਕੀਪਰ ਇਸ਼ਾਨ ਕਿਸ਼ਨ ਦੀ ਅੱਖ ਦੇ ਨੇੜੇ ਲੱਗਾ। ਥ੍ਰੋਅ ਲੱਗਣ ਤੋਂ ਬਾਅਦ ਇਸ਼ਾਨ ਮੈਦਾਨ ‘ਤੇ ਡਿੱਗ ਗਿਆ। ਉਸ ਨੂੰ ਮੈਦਾਨ ‘ਤੇ ਡਿੱਗਦਿਆਂ ਦੇਖ ਸਟੇਡੀਅਮ ‘ਚ ਬੈਠੇ ਦਰਸ਼ਕਾਂ ਸਮੇਤ ਪੂਰਾ ਕ੍ਰਿਕਟ ਜਗਤ ਹੈਰਾਨ ਰਹਿ ਗਿਆ।
ਮੈਚ ਦੇ 13ਵੇਂ ਓਵਰ ਦੀ ਚੌਥੀ ਗੇਂਦ ‘ਤੇ ਜਸਪ੍ਰੀਤ ਬੁਮਰਾਹ ਦੀ ਗੇਂਦ ‘ਤੇ ਵਿਰਾਟ ਕੋਹਲੀ ਨੇ ਇੱਕ ਦੌੜ ਹਾਸਲ ਕੀਤੀ। ਇਸ ਦੌਰਾਨ ਮਿਡ ਵਿਕਟ ‘ਤੇ ਖੜ੍ਹੇ ਫ਼ੀਲਡਰ ਨੇ ਇਸ਼ਾਨ ਕਿਸ਼ਨ ਵੱਲ ਤੇਜ਼ ਥ੍ਰੋਅ ਸੁੱਟਿਆ। ਥ੍ਰੋਅ ਟੱਪਾ ਪੈਣ ਤੋਂ ਬਾਅਦ ਗੇਂਦ ਇਸ਼ਾਨ ਦੀ ਸਿੱਧੀ ਅੱਖ ਦੇ ਨੇੜੇ ਲੱਗੀ।
ਗੇਂਦ ਲੱਗਣ ਤੋਂ ਬਾਅਦ ਇਸ਼ਾਨ ਮੈਦਾਨ ‘ਤੇ ਡਿੱਗ ਪਿਆ। ਇਸ ਘਟਨਾ ਨਾਲ ਸਟੇਡੀਅਮ ‘ਚ ਬੈਠੇ ਦਰਸ਼ਕਾਂ ਸਮੇਤ ਪੂਰਾ ਕ੍ਰਿਕਟ ਜਗਤ ਹੈਰਾਨ ਰਹਿ ਗਿਆ। ਮੈਦਾਨ ‘ਤੇ ਮੌਜੂਦ ਖਿਡਾਰੀ ਦੌੜ ਕੇ ਇਸ਼ਾਨ ਕੋਲ ਆਏ। ਇਸ ਦੇ ਨਾਲ ਹੀ ਇਸ਼ਾਨ ਨੂੰ ਦੇਖ ਪੰਡਯਾ ਹੈਰਾਨ ਰਹਿ ਗਿਆ ਅਤੇ ਸੋਚਣ ਲੱਗਾ ਕਿ ਇਹ ਕੀ ਹੋ ਗਿਐ। ਸੱਟ ਲੱਗਣ ਤੋਂ ਬਾਅਦ ਇਸ਼ਾਨ ਨੂੰ ਮੈਦਾਨ ‘ਚੋਂ ਬਾਹਰ ਜਾਣਾ ਪਿਆ। ਫ਼ਿਰ ਉਸ ਦੀ ਜਗ੍ਹਾ ਨਵੇਂ ਵਿਕਟਕੀਪਰ ਦੇ ਰੂਪ ‘ਚ ਅਦਿੱਤਿਆ ਤਾਰੇ ਮੈਦਾਨ ‘ਤੇ ਪਹੁੰਚਿਆ।
ਆਈ.ਪੀ.ਐੱਲ ਦਾ 14ਵਾਂ ਮੈਚ ਮੁੰਬਈ ਇੰਡੀਅਨਜ਼ ਅਤੇ ਰੌਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ ਮੰਗਲਵਾਰ ਨੂੰ ਖੇਡਿਆ ਗਿਆ ਸੀ। ਰੌਇਲ ਚੈਲੰਜਰਜ਼ ਬੈਂਗਲੁਰੂ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।
ਮੁੰਬਈ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੂੰ 214 ਦੌੜਾਂ ਵਿਸ਼ਾਲ ਟੀਚਾ ਦਿੱਤਾ ਸੀ। ਬੈਂਗਲੁਰੂ ਦੀ ਟੀਮ 20 ਓਵਰਾਂ ‘ਚ 167 ਦੌੜਾਂ ਹੀ ਬਣਾ ਸਕੀ ਅਤੇ ਮੁੰਬਈ ਨੇ ਇਹ ਮੈਚ 46 ਦੌੜਾਂ ‘ਤੇ ਜਿੱਤ ਲਿਆ ਅਤੇ ਆਪਣੀ ਆਈ.ਪੀ.ਐੱਲ.’ਚ ਆਪਣੀ ਪਹਿਲੀ ਜਿੱਤ ਹਾਸਲ ਕੀਤੀ।