ਕੀਮਾ ਪਰੌਂਠਾ

ਜੇ ਤੁਸੀਂ ਨਾਨ-ਵੈੱਜ ਖਾਣ ਦੇ ਸ਼ੌਕੀਨ ਹੋ ਤਾਂ ਇਸ ਵਾਰ ਚਿਕਨ ਕੀਮਾ ਸਬਜ਼ੀ ਨਹੀਂ ਕੀਮਾ ਪਰੌਂਠਾ ਬਣਾ ਕੇ ਖਾਓ। ਇਹ ਖਾਣ ‘ਚ ਬਹੁਤ ਹੀ ਸੁਆਦ ਅਤੇ ਸਿਹਤ ਲਈ ਹੈਲਦੀ ਵੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ…
ਸਮੱਗਰੀ
(ਭਰਾਈ ਲਈ)
ਤੇਲ 1 ਚੱਮਚ
ਜੀਰਾ 1/2 ਚੱਮਚ
ਪਿਆਜ਼ 55 ਗ੍ਰਾਮ
ਹਰੀ ਮਿਰਚ 1 ਚੱਮਚ
ਅਦਰਕ-ਲਸਣ ਪੇਸਟ 1 ਚੱਮਚ
ਮਟਨ ਕੀਮਾ 500 ਗ੍ਰਾਮ
ਧਨੀਆ ਪਾਊਡਰ 1 ਚੱਮਚ
ਜੀਰਾ ਪਾਊਡਰ 1 ਚੱਮਚ
ਗਰਮ ਮਸਾਲਾ 1/4 ਚੱਮਚ
ਨਮਕ 1 ਚੱਮਚ
ਨਿੰਬੂ ਦਾ ਰਸ 1 ਚੱਮਚ
ਧਨੀਆ 2 ਚੱਮਚ
(ਆਟੇ ਲਈ)
ਕਣਕ ਦਾ ਆਟਾ 275 ਗ੍ਰਾਮ
ਦਹੀਂ 55 ਗ੍ਰਾਮ
ਅਜਵਾਈਨ ਦੇ ਬੀਜ 1/2 ਚੱਮਚ
ਤੇਲ 140 ਮਿਲੀਲੀਟਰ
ਤੇਲ ਬਰੱਸ਼ ਕਰਨ ਲਈ
ਬਣਾਉਣ ਦੀ ਵਿਧੀ
(ਭਰਾਈ ਲਈ)
1. ਪੈਨ ‘ਚ 1 ਚੱਮਚ ਤੇਲ ਗਰਮ ਕਰਕੇ, 1/2 ਚੱਮਚ ਜੀਰਾ, 55 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾਓ।
2. ਫਿਰ 1 ਚੱਮਚ ਹਰੀ ਮਿਰਚ ਮਿਲਾ ਕੇ 1 ਚੱਮਚ ਅਦਰਕ-ਲਸਣ ਦੀ ਪੇਸਟ ਪਾਓ ਅਤੇ 2-3 ਮਿੰਟ ਤਕ ਭੁੰਨ ਲਓ।
3. ਫਿਰ 500 ਗ੍ਰਾਮ ਮਟਨ ਕੀਮਾ, 1 ਚੱਮਚ ਧਨੀਆ ਪਾਊਡਰ, 1 ਚੱਮਚ ਜੀਰਾ ਪਾਊਡਰ, 1/4 ਚੱਮਚ ਗਰਮ ਮਸਾਲਾ, 1 ਚੱਮਚ ਨਮਕ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਉਦੋਂ ਤਕ ਪਕਾਓ ਜਦੋਂ ਤਕ ਕਿ ਇਹ ਗਹਿਰੇ ਭੂਰੇ ਰੰਗ ਦਾ ਨਾ ਹੋ ਜਾਵੇ।
4. ਫਿਰ 1 ਚੱਮਚ ਨਿੰਬੂ ਦਾ ਰਸ, 2 ਚੱਮਚ ਧਨੀਆ ਮਿਲਾ ਕੇ ਇਕ ਸਾਈਡ ਰੱਖ ਦਿਓ।
(ਆਟੇ ਲਈ)
5. ਬਾਊਲ ‘ਚ ਸਾਰੀਆਂ ਸਮੱਗਰੀਆਂ ਪਾ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
(ਬਾਕੀ ਦੀ ਤਿਆਰੀ)
6. ਆਟੇ ‘ਚ ਕੁਝ ਹਿੱਸਾ ਪਾ ਕੇ ਗੇਂਦ ਦੇ ਆਕਾਰ ‘ਚ ਗੋਲ ਕਰ ਲਓ। (ਵੀਡਿਓ ਦੇਖੋ)
7. ਫਿਰ ਇਸ ਨੂੰ ਰੋਟੀ ਦੀ ਤਰ੍ਹਾਂ ਵੇਲ ਲਓ ਅਤੇ ਇਸ ਦੇ ਉੱਪਰ ਤਿਆਰ ਕੀਤਾ ਹੋਇਆ ਮਿਸ਼ਰਣ ਦੇ ਕੁਝ ਚੱਮਚ ਪਾਓ ਅਤੇ ਫੈਲਾ ਲਓ।
8. ਫਿਰ ਇਸ ਨੂੰ ਦੂਜੀ ਵੇਲੀ ਹੋਈ ਰੋਟੀ ਨਾਲ ਕਵਰ ਕਰੋ ਅਤੇ ਕਿਨਾਰਿਆਂ ਤੋਂ ਚੰਗੀ ਤਰ੍ਹਾਂ ਨਾਲ ਬੰਦ ਕਰ ਦਿਓ ਤਾਂ ਕਿ ਮਿਸ਼ਰਣ ਬਾਹਰ ਨਾ ਨਿਕਲ ਸਕੇ।
9. ਫਿਰ ਇਸ ਦੇ ਉੱਪਰ ਥੋੜ੍ਹਾ ਜਿਹਾ ਸੁੱਕਾ ਆਟਾ ਛਿੜਕੋ ਅਤੇ ਇਸ ਨੂੰ ਪਰੌਂਠਿਆਂ ਦੀ ਤਰ੍ਹਾਂ ਵੇਲ ਲਓ।
10. ਤਵੇ ਨੂੰ ਗਰਮ ਕਰਕੇ ਉਸ ‘ਤੇ ਪਰੌਂਠਾ ਪਾਓ ਅਤੇ ਘੱਟ ਗੈਸ ‘ਤੇ ਤਿੰਨ ਮਿੰਟ ਤਕ ਸੇਕੋ। ਫਿਰ ਇਸ ਨੂੰ ਪਲੇਟ ‘ਤੇ ਪਾ ਕੇ ਇਸ ਦੇ ਉੱਪਰ ਤੇਲ ਫੈਲਾਓ।
11. ਫਿਰ ਇਸ ਨੂੰ ਪਲਟ ਕੇ ਦੂਜੀ ਸਾਈਡ ਤੋਂ ਵੀ ਫੈਲਾਓ ਅਤੇ ਘੱਟ ਗੈਸ ‘ਤੇ ਸੁਨਿਹਰੀ ਭੂਰਾ ਹੋਣ ਤਕ ਸੇਕ ਲਓ।
12. ਕੀਮਾ ਪਰੌਂਠਾ ਬਣ ਕੇ ਤਿਆਰ ਹੈ। ਇਸ ਨੂੰ ਆਚਾਰ, ਦਹੀਂ ਜਾਂ ਮੱਖਣ ਨਾਲ ਪਰੋਸੋ।