ਵਿਰਾਟ ਦੇ ਨਾਲ ਮੇਰੇ ਸਬੰਧ ਸਿਆਸੀ ਹਾਲਾਤ ‘ਤੇ ਨਿਰਭਰ ਨਹੀਂ ਕਰਦੇ: ਅਫ਼ਰੀਦੀ

ਸੇਂਟ ਮੋਰੀਤਜ (ਸਵਿਟਜ਼ਰਲੈਂਡ)-ਭਾਰਤ-ਪਾਕਿ ਵਿੱਚਾਲੇ ਸਰਹੱਦ ‘ਤੇ ਜਾਰੀ ਤਣਾਅ ਨਾਲ ਭਾਵੇਂ ਹੀ ਦੋਹਾਂ ਦੇਸ਼ਾਂ ਵਿੱਚਾਲੇ ਕ੍ਰਿਕਟ ਨਾਲ ਜੁੜੇ ਸਬੰਧ ਪ੍ਰਭਾਵਿਤ ਹੋਏ ਼ਹੋਣ ਪਰ ਸ਼ਾਹਿਦ ਅਫ਼ਰੀਦੀ ਪੂਰੀ ਦ੍ਰਿੜ੍ਹਤਾ ਨਾਲ ਕਹਿੰਦੇ ਹਨ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਲ ਉਨ੍ਹਾਂ ਦੇ ਦੋਸਤਾਨਾ ਸਬੰਧ ਸਿਆਸੀ ਸਥਿਤੀ ਨਾਲ ਪ੍ਰਭਾਵਿਤ ਨਹੀਂ ਹੋ ਸਕਦੇ ਅਤੇ ਨਾ ਹੀ ਅਜਿਹਾ ਹੋਵੇਗਾ।
ਸੇਂਟ ਮੌਰੀਤਜ ਆਈਸ ਕ੍ਰਿਕਟ ਟੂਰਨਾਮੈਂਟ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ‘ਚ ਅਫ਼ਰੀਦੀ ਨੇ ਕਿਹਾ, ”ਵਿਰਾਟ ਦੇ ਨਾਲ ਮੇਰੇ ਸਬੰਧ ਸਿਆਸੀ ਹਾਲਾਤ ‘ਤੇ ਨਿਰਭਰ ਨਹੀਂ ਕਰਦੇ। ਵਿਰਾਟ ਸ਼ਾਨਦਾਰ ਇਨਸਾਨ ਹਨ, ਮੇਰੀ ਹੀ ਤਰ੍ਹਾਂ ਆਪਣੇ ਦੇਸ਼ ਦੇ ਕ੍ਰਿਕਟ ਦੇ ਦੂਤ ਹਨ।” ਉਨ੍ਹਾਂ ਕਿਹਾ ਕਿ ਕੋਹਲੀ ਹਮੇਸ਼ਾ ਹੀ ਉਨ੍ਹਾਂ ਨੂੰ ਬਹੁਤ ਸਨਮਾਨ ਦਿੰਦੇ ਹਨ।”
ਪਾਕਿਸਤਾਨ ਦੇ ਸਾਬਕਾ ਕਪਤਾਨ ਨੇ ਕਿਹਾ, ”ਮੈਂ ਮੰਨਦਾ ਹਾਂ ਕਿ ਕ੍ਰਿਕਟਰ ਦੇ ਤੌਰ ‘ਤੇ 2 ਲੋਕਾਂ ਵਿੱਚਾਲੇ ਸਬੰਧ ਨਾਲ ਅਸੀਂ ਇਹ ਉਦਾਹਰਣ ਤੈਅ ਕਰ ਸਕਦੇ ਹਾਂ ਕਿ ਦੋਹਾਂ ਦੇਸ਼ਾਂ ਵਿੱਚਾਲੇ ਕਿਹੋ ਜਿਹੇ ਰਿਸ਼ਤੇ ਹੋਣੇ ਚਾਹੀਦੇ ਹਨ। ਮੈਨੂੰ ਲਗਦਾ ਹੈ ਕਿ ਪਾਕਿਸਤਾਨ ਦੇ ਬਾਅਦ ਮੈਨੂੰ ਭਾਰਤ ਅਤੇ ਆਸਟਰੇਲੀਆ ‘ਚ ਸਭ ਤੋਂ ਜ਼ਿਆਦਾ ਪਿਆਰ ਅਤੇ ਸਨਮਾਨ ਮਿਲਦਾ ਹੈ।”