ਪੋਰਟ ਐਲੀਜ਼ਾਬੇਥਂ ਭਾਰਤ ਤੇ ਦੱਖਣੀ ਅਫ਼ਰੀਕਾ ਦੇ ਵਿੱਚਾਲੇ ਵਨ ਡੇ ਸੀਰੀਜ਼ ਦਾ 5ਵਾਂ ਮੈਚ ਮੰਗਵਾਰ ਨੂੰ ਪੋਰਟ ਐਲੀਜ਼ਾਬੇਥ ਦੇ ਮੈਦਾਨ ‘ਤੇ ਖੇਡਿਆ ਗਿਆ। ਜਿਸ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 73 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਵਨ ਡੇ ਸੀਰੀਜ਼ 4-1 ਨਾਲ ਕਬਜ਼ਾ ਕਰ ਲਿਆ।
ਵਨ ਡੇ ਸੀਰੀਜ਼ ‘ਚ ਬਤੌਰ ਕਪਤਾਨ ਕੋਹਲੀ ਨੇ ਦੱਖਣੀ ਅਫ਼ਰੀਕਾ ‘ਚ ਇਤਿਹਾਸ ਰਚਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਕਪਤਾਨ ਨੇ ਦੱਖਣੀ ਅਫ਼ਰੀਕਾ ‘ਚ ਬਤੌਰ ਕਪਤਾਨ ਸੀਰੀਜ਼ ਨਹੀਂ ਜਿੱਤੀ। ਇਹ ਕਾਰਨਾਮਾ ਹੁਣ ਵਿਰਾਟ ਕੋਹਲੀ ਨੇ 26 ਸਾਲ ਬਾਅਦ ਕਰ ਦਿਖਾਇਆ ਤੇ ਵਿਰਾਟ ਕੋਹਲੀ ਨੇ ਦੱਖਣੀ ਅਫ਼ਰੀਕਾ ‘ਚ ਇਤਿਹਾਸ ਰਚ ਦਿੱਤਾ।










