ਸਮੱਗਰੀ
ਕਣਕ ਦਾ ਆਟਾ 300 ਗ੍ਰਾਮ।
ਨਮਕ 1 ਚੱਮਚ।
ਪਾਣੀ 150 ਮਿਲੀਲੀਟਰ।
ਸ਼ਿਮਲਾ ਮਿਰਚ 470 ਗ੍ਰਾਮ।
ਪਨੀਰ(ਕਦੂਕਸ ਕੀਤਾ ਹੋਇਆ) 90 ਗ੍ਰਾਮ।
ਲਾਲ ਮਿਰਚ(ਪੀਸੀ ਹੋਈ) 1/2 ਚੱਮਚ।
ਕਣਕ ਦਾ ਆਟਾ ਧੂਲ ਕਰਨ ਲਈ।
ਘਿਉ ਬਰੱਸ਼ ਕਰਨ ਲਈ।
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਬਾਊਲ ‘ਚ 300 ਗ੍ਰਾਮ ਕਣਕ ਦਾ ਆਟਾ, 1 ਚੱਮਚ ਨਮਕ ਮਿਕਸ ਕਰ ਕੇ 150 ਮਿਲੀਲੀਟਰ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਗੁੰਨ ਲਓ।
2. ਦੂਜੇ ਬਾਊਲ ‘ਚ 470 ਗ੍ਰਾਮ ਸ਼ਿਮਲਾ ਮਿਰਚ, 90 ਗ੍ਰਾਮ ਪਨੀਰ ਅਤੇ 1/2 ਚੱਮਚ ਲਾਲ ਮਿਰਚ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
3. ਫ਼ਿਰ ਆਟੇ ‘ਚ ਕੁਝ ਹਿੱਸਾ ਲੈ ਕੇ ਪੇੜਾ ਬਣਾ ਲਓ ਅਤੇ ਫ਼ਿਰ ਉਸ ‘ਚ ਥੋੜ੍ਹਾ ਜਿਹਾ ਸੁੱਕਾ ਆਟਾ ਲਗਾ ਕੇ ਘੱਟ ਆਕਾਰ ‘ਚ ਵੇਲ ਲਓ।
4. ਇਸ ਤੋਂ ਬਾਅਦ ਇਸ ‘ਚ ਤਿਆਰ ਕੀਤੇ ਹੋਏ ਪਨੀਰ ਮਿਸ਼ਰਣ ਦੇ ਕੁਝ ਚੱਮਚ ਭਰ ਕੇ ਕਵਰ ਕਰੋ ਅਤੇ ਫ਼ਿਰ ਦੁਬਾਰਾ ਨਾਲ ਵੇਲ ਲਓ।
5. ਫ਼ਿਰ ਤਵੇ ਨੂੰ ਗਰਮ ਕਰਕੇ ਪਰੌਂਠੇ ਨੂੰ ਤਵੇ ‘ਤੇ ਪਾਓ ਅਤੇ ਹਲਕਾ ਜਿਹਾ ਸੇਕਣ ‘ਤੇ ਇਸ ਨੂੰ ਪਲਟ ਕੇ ਦੁਬਾਰਾ ਘੱਟ ਗੈਸ ‘ਤੇ 3 ਮਿੰਟ ਤਕ ਸੇਕ ਲਓ।
6. ਫ਼ਿਰ ਇਸ ਨੂੰ ਪਲਟ ਕੇ ਇਸ ‘ਤੇ ਘਿਉ ਵੀ ਲਗਾਓ ਅਤੇ ਇਹੀ ਪ੍ਰਕਿਰਿਆ ਦੂਜੀ ਸਾਈਡ ਵੀ ਦੁਹਰਾ ਕੇ ਘੱਟ ਗੈਸ ‘ਤੇ ਦੋਹਾਂ ਸਾਈਡਾਂ ਤੋਂ ਭੂਰਾ ਹੋਣ ਤਕ ਸੇਕ ਲਓ।
7. ਸ਼ਿਮਲਾ ਮਿਰਚ ਪਨੀਰ ਪਰੌਂਠਾ ਬਣ ਕੇ ਤਿਆਰ ਹੈ ਇਸ ਨੂੰ ਦਹੀਂ ਨਾਲ ਸਰਵ ਕਰੋ।













