ਕਰੇਲਾ ਬੇਸਣ ਸਬਜ਼ੀ

ਸਮੱਗਰੀ
ਕਰੇਲੇ – 155 ਗ੍ਰਾਮ
ਨਮਕ – 3 ਚੱਮਚ
ਤੇਲ – 1 ਚੱਮਚ
ਹਿੰਗ – 1/4 ਚੱਮਚ
ਪਿਆਜ਼ – 100 ਗ੍ਰਾਮ
ਟਮਾਟਰ – 190 ਗ੍ਰਾਮ
ਹਲਦੀ – 1/2 ਚੱਮਚ
ਨਮਕ – 1 ਚੱਮਚ
ਲਾਲ ਮਿਰਚ – 1/2 ਚੱਮਚ
ਧਨੀਆ – 2 ਚੱਮਚ
ਚੀਨੀ – 1 ਚੱਮਚ
ਵੇਸਣ – 30 ਗ੍ਰਾਮ
ਵਿਧੀ
1. ਸਭ ਤੋਂ ਪਹਿਲਾਂ 155 ਗ੍ਰਾਮ ਕਰੇਲੇ ਨੂੰ ਛਿੱਲ ਕੇ ਛੋਟੇ ਸਲਾਈਸਆਂ ‘ਚ ਕੱਟ ਲਓ।
2. ਫ਼ਿਰ ਇਸ ਨੂੰ ਬਾਊਲ ‘ਚ ਪਾ ਕੇ ਇਸ ਵਿੱਚ 3 ਚੱਮਚ ਨਮਕ ਮਿਕਸ ਕਰਕੇ 30 ਮਿੰਟ ਲਈ ਰੱਖ ਦਿਓ।
3. ਹੁਣ ਇਸ ਤੋਂ ਥੋੜ੍ਹਾ- ਥੋੜ੍ਹਾ ਹਿੱਸਾ ਲੈ ਕੇ ਦੋਵਾਂ ਹੱਥਾਂ ਨਾਲ ਦਬਾ ਕੇ ਨਚੋੜੋ ਤਾਂਕਿ ਇਸ ਦਾ ਕੌੜਾਪਣ ਦੂਰ ਹੋ ਸਕੇ।
4. ਇਸ ਤੋਂ ਬਾਅਦ ਪੈਨ ਵਿੱਚ 1 ਚੱਮਚ ਤੇਲ ਗਰਮ ਕਰਕੇ 1/4 ਚੱਮਚ ਹਿੰਗ ਅਤੇ 100 ਗ੍ਰਾਮ ਪਿਆਜ਼ ਪਾ ਕੇ ਨਮਰ ਹੋਣ ਤੱਕ ਪਕਾਓ।
ਆ5. ਫ਼ਿਰ ਇਸ ‘ਚ 1/2 ਚੱਮਚ ਹਲਦੀ, 1 ਚੱਮਚ ਨਮਕ, 1/2 ਚੱਮਚ ਲਾਲ ਮਿਰਚ, 2 ਚੱਮਚ ਧਨੀਆ ਪਾਊਡਰ ਮਿਕਸ ਕਰਕੇ 155 ਗ੍ਰਾਮ ਕਰੇਲੇ ਪਾ ਕੇ 3-4 ਮਿੰਟ ਤੱਕ ਪੱਕਣ ਦਿਓ।
6. ਹੁਣ ਇਸ ਵਿੱਚ 1 ਚੱਮਚ ਚੀਨੀ ਮਿਲਾ ਕੇ 30 ਗ੍ਰਾਮ ਵੇਸਣ ਮਿਕਸ ਕਰੋ।
7. ਹੁਣ ਕਰੇਲੇ ਅਤੇ ਵੇਸਣ ਨੂੰ ਚੰਗੀ ਤਰ੍ਹਾਂ ਨਾਲ ਪੱਕਣ ਤੱਕ ਪਕਾਓ।
8. ਕਰੇਲਾ ਵੇਸਣ ਸਬਜ਼ੀ ਬੰਨ ਕੇ ਤਿਆਰ ਹੈ। ਹੁਣ ਇਸ ਨੂੰ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।