ਮਹਿਮਾਨਾਂ ਦੇ ਖਾਣੇ ‘ਚ ਜਦੋਂ ਤਕ ਪਨੀਰ ਨਾ ਬਣਾਇਆ ਜਾਵੇ ਤਾਂ ਦਾਵਤ ਅਧੂਰੀ ਜਿਹੀ ਲੱਗਦੀ ਹੈ। ਤੁਹਾਡੀ ਦਾਵਤ ਨੂੰ ਖਾਸ ਬਣਾਉਣ ਲਈ ਅੱਜ ਅਸੀਂ ਲੈ ਕੇ ਆਏ ਹਾਂ ਪਨੀਰ ਮੱਖਣ ਮਸਾਲਾ ਦੀ ਰੈਸਿਪੀ। ਆਓ ਜਾਣਦੇ ਹਾਂ ਕਿਸ ਤਰੀਕਿਆਂ ਨਾਲ ਲੈ ਸਕਦੇ ਹੋ ਇਸ ਦਾ ਸੁਆਦ।
ਸਮੱਗਰੀ
– ਧਨੀਆ ਪਾਊਡਰ 1 ਚੱਮਚ
– ਗਰਮ ਮਸਾਲਾ 1/2 ਚੱਮਚ
– ਲਾਲ ਮਿਰਚ 1 ਚੱਮਚ
– ਸੁੱਕੀ ਮੇਥੀ 1 ਚੱਮਚ
– ਕੈਅਚਪ 1 ਚੱਮਚ
– ਟਮਾਟਰ ਪੇਸਟ 2 ਚੱਮਚ
– ਦੁੱਧ 220 ਮਿਲੀਲੀਟਰ
– ਮੱਖਣ 2 ਚੱਮਚ
– ਅਦਰਕ ਲਸਣ ਪੇਸਟ 2 ਚੱਮਚ
– ਫ਼੍ਰਾਈਡ ਪਿਆਜ਼ 1 ਚੱਮਚ
– ਨਮਕ 11/2 ਚੱਮਚ
– ਦੁੱਧ 220 ਮਿਲੀਲੀਟਰ
– ਪਨੀਰ 200 ਗ੍ਰਾਮ
– ਧਨੀਆ ਗਾਰਨਿਸ਼ਿੰਗ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ ‘ਚ 1 ਚੱਮਚ ਧਨੀਆ ਪਾਊਡਰ, 1/2 ਚੱਮਚ ਗਰਮ ਮਸਾਲਾ, 1 ਚੱਮਚ ਲਾਲ ਮਿਰਚ, 1 ਚੱਮਚ ਸੁੱਕੀ ਲਾਲ ਮੇਥੀ, 1 ਚੱਮਚ ਕੈਅਚਪ, 2 ਚੱਮਚ ਟਮਾਟਰ ਪੇਸਟ ਅਤੇ 220 ਮਿਲੀਲੀਟਰ, ਦੁੱਧ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਇਕ ਸਾਈਡ ਰੱਖ ਦਿਓ।
2. ਫ਼ਿਰ ਇਕ ਪੈਨ ‘ਚ 2 ਚੱਮਚ ਮੱਖਣ ਗਰਮ ਕਰਕੇ 2 ਚੱਮਚ ਅਦਰਕ ਲਸਣ ਪੇਸਟ ਪਾਓ ਅਤੇ 2 ਤੋਂ 3 ਮਿੰਟ ਲਈ ਭੁੰਨ ਲਓ।
3. ਫ਼ਿਰ ਇਸ ‘ਚ 1 ਚੱਮਚ ਫ਼੍ਰਾਈਡ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
4. ਇਸ ਤੋਂ ਬਾਅਦ ਇਸ ‘ਚ ਪਹਿਲਾਂ ਤੋਂ ਤਿਆਰ ਕੀਤਾ ਹੋਇਆ ਮਿਸ਼ਰਣ ਪਾ ਕੇ ਚੰਗੀ ਤਰ੍ਹਾਂ ਨਾਲ ਮਿਲਾ ਕੇ 3 ਤੋਂ 5 ਮਿੰਟ ਲਈ ਪਕਾਓ।
5. ਫ਼ਿਰ ਇਸ ‘ਚ 11/2 ਚੱਮਚ ਨਮਕ, 220 ਮਿਲੀਲੀਟਰ ਦੁੱਧ ਪਾ ਕੇ ਮਿਕਸ ਕਰ ਲਓ।
6. ਫ਼ਿਰ ਇਸ ‘ਚ 200 ਗ੍ਰਾਮ ਪਨੀਰ ਮਿਕਸ ਕਰਕੇ 3 ਤੋਂ 5 ਮਿੰਟ ਤੱਕ ਪਕਣ ਦਿਓ।
7. ਤੁਹਾਡਾ ਪਨੀਰ ਮੱਖਣ ਮਸਾਲਾ ਬਣ ਕੇ ਤਿਆਰ ਹੈ। ਫ਼ਿਰ ਇਸ ਨੂੰ ਧਨੇਏ ਨਾਲ ਗਾਰਨਿਸ਼ ਕਰਕੇ ਗਰਮਾ-ਗਰਮ ਸਰਵ ਕਰੋ।










