ਸਮੱਗਰੀ
ਬ੍ਰੋਕਲੀ 180 ਗ੍ਰਾਮ(ਕਦੂਕਸ ਕੀਤੀ ਹੋਈ)
ਮੋਜ਼ਰੇਲਾ ਪਨੀਰ 75 ਗ੍ਰਾਮ
ਲਸਣ ਪਾਊਡਰ 1 ਚੱਮਚ
ਪਿਆਜ਼ ਪਾਊਡਰ 1 ਚੱਮਚ
ਨਮਕ 1 ਚੱਮਚ
ਅਜਵਾਈਨ 1/2 ਚੱਮਚ
ਧਨੀਆ 15 ਗ੍ਰਾਮ
ਈਸਬਗੋਲ 25 ਗ੍ਰਾਮ
ਤੇਲ ਗ੍ਰੀਸਿੰਗ ਲਈ
ਤੇਲ ਤਲਣ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ ‘ਚ ਸਾਰੀਆਂ ਸਮੱਗਰੀਆਂ ਨੂੰ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
2. ਫ਼ਿਰ ਆਪਣੇ ਹੱਥਾਂ ਨਾਲ ਤੇਲ ਲਗਾ ਕੇ ਤਿਆਰ ਮਿਸ਼ਰਣ ‘ਚੋਂ ਕੁਝ ਹਿੱਸਾ ਲੈ ਕੇ ਟਿੱਕੀ ਦਾ ਆਕਾਰ ਦਿਓ।
3. ਫ਼ਿਰ ਪੈਨ ‘ਚ ਤੇਲ ਗਰਮ ਕਰਕੇ ਟਿੱਕੀਆਂ ਨੂੰ ਦੋਵਾਂ ਸਾਈਡਾਂ ਤੋਂ ਭੂਰਾ ਹੋਣ ਤਕ ਫ਼੍ਰਾਈ ਕਰੋ। ਬ੍ਰੋਕਲੀ ਟਿੱਕੀ ਬਣ ਕੇ ਤਿਆਰ ਹੈ ਇਸ ਨੂੰ ਸਾਓਸ ਨਾਲ ਗਰਮਾ-ਗਰਮ ਸਰਵ ਕਰੋ।








