ਪੰਚਕੂਲਾ ਦੰਗਾ ਮਾਮਲੇ ‘ਚ ਰਣਬੀਰ ਸਿੰਘ ਗ੍ਰਿਫ਼ਤਾਰ

ਪੰਚਕੂਲਾ : ਪੰਚਕੂਲਾ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਐਸ.ਆਈ.ਟੀ. ਨੂੰ ਵੱਡੀ ਸਫ਼ਲਤਾ ਮਿਲੀ ਹੈ। ਡੇਰਾ ਸੱਚਾ ਸੌਦਾ ਦੇ ਮੈਂਬਰ ਰਣਬੀਰ ਸਿੰਘ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਦੇਸ਼ਧ੍ਰੋਹ ਤੇ ਦੰਗੇ ਭੜਕਾਉਣ ਮਾਮਲੇ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਡੇਰਾ ਮੁੱਖੀ ਰਾਮ ਰਹੀਮ ਦੇ ਖਿਲਾਫ ਦੋ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ 25 ਅਗਸਤ ਦੀ ਸੁਣਵਾਈ ਵਿੱਚ ਆਏ ਫੈਸਲੇ ਦੇ ਬਾਅਦ ਹਿੰਸਾ ਭੜਕੀ ਸੀ । ਹਿੰਸਾ ਭੜਕਾਉਣ ਵਾਲੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਦਰਜ ਮਾਮਲੇ ਦੇ ਮੁਕੱਦਮੇ ਨੰਬਰ 345 ਦੇ ਤਹਿਤ ਐਸਆਈਟੀ ਜਗ੍ਹਾ-ਜਗ੍ਹਾ ਉੱਤੇ ਛਾਪੇਮਾਰੀ ਕਰ ਰਹੀ ਹੈ । ਇਸ ਛਾਪੇਮਾਰੀ ਵਿੱਚ ਅੱਜ ਪਾਨੀਪਤ ਨਿਵਾਸੀ ਰਣਬੀਰ ਸਿੰਘ ਨੂੰ ਗਿਰਫਤਾਰ ਕੀਤਾ ਹੈ । ਸੂਤਰਾਂ ਦੇ ਅਨੁਸਾਰ ,ਪਾਨੀਪਤ ਦਾ ਨਿਵਾਸੀ ਰਣਬੀਰ ਸਿੰਘ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਰਣਬੀਰ ਸਿੰਘ ਡੇਰੇ ਦੀ 45 ਮੇਂਬਰ ਕਮੇਟੀ ਦਾ ਮੈਂਬਰ ਹੈ , ਇਹ ਰਾਮ ਰਹੀਮ ਦੇ ਖਾਸ ਚੇਲਿਆਂ ਦੀ ਵੀ ਲਿਸਟ ਵਿੱਚ ਸੀ।