ਘਰੇਲੂ ਟਿਪਸ

images ਖਾਂਸੀ-ਜ਼ੁਕਾਮ ਅਤੇ ਅਸਥਮਾ ਦੇ ਇਲਾਜ ਲਈ ਤੁਲਸੀ ਦੇ 7 ਪੱਤੇ,  2 ਕਾਲੀਆਂ ਮਿਰਚਾਂ, ਅਦਰਕ ਦਾ ਇਕ ਟੁਕੜਾ ਲੈ ਕੇ ਇਕ ਗਿਲਾਸ ਪਾਣੀ ਵਿੱਚ ਉਬਾਲ ਲਓ। ਅੱਧਾ ਰਹਿਣ ਤਕ ਇਸ ਨੂੰ ਪੁਣ ਕੇ ਕੋਸਾ ਕਰ ਕੇ ਪੀਓ। ਇਸ ਨੂੰ ਦੁਪਹਿਰ ਅਤੇ ਰਾਤ ਦੇ ਖਾਣੇ ਦੇ ਇਕ ਘੰਟੇ ਬਾਅਦ ਪੀਣ ਨਾਲ ਆਰਾਮ ਮਿਲਦਾ ਹੈ। ਇਸ ਦੇ ਇਲਾਵਾ ਡੇਢ ਚਮਚ ਸ਼ਹਿਦ ਅਤੇ ਇਕ ਚਮਚ ਅਦਰਕ ਦੇ ਰਸ ਨੂੰ ਮਿਲਾ ਲਓ। ਇਸ ਨੂੰ ਦਿਨ ਵਿੱਚ ਦੋ ਵਾਰ ਪੀਣ ਨਾਲ ਵੀ ਆਰਾਮ ਮਿਲਦਾ ਹੈ।
ਨੱਕ ਬੰਦ ਹੋਣ ਦੀ ਹਾਲਤ ਵਿੱਚ ਨੀਲਗਿਰੀ ਦੇ ਤੇਲ ਜਾਂ ਪੱਤਿਆਂ ਨੂੰ ਉਬਾਲ ਕੇ ਭਾਫ਼ ਲਓ। ਫ਼ੇਫ਼ੜਿਆਂ ਵਿੱਚ ਜੰਮੀ ਰੇਸ਼ਾ ਨਿਕਲ ਜਾਵੇਗੀ। ਇਸ ਦੇ ਬਾਅਦ ਗਾਂ ਦੇ ਘਿਓ ਜਾਂ ਬਦਾਮ ਰੋਗਣ ਦੀ 1-1 ਬੂੰਦ ਨੱਕ ਵਿੱਚ ਪਾਉਣ ਨਾਲ ਆਰਾਮ ਮਿਲੇਗਾ।
ਜੌੜਾਂ ਵਿੱਚ ਦਰਦ ਹੋਵੇ ਤਾਂ ਰੋਜ਼ਾਨਾ ਅਦਰਕ ਅਤੇ ਲਸਣ ਦੀ ਤਰੀ ਖਾਣ ਨਾਲ ਲਾਭ ਹੁੰਦਾ ਹੈ।
ਖੁਸ਼ਕ ਹਵਾ ਚੱਲਣ ਕਾਰਨ ਬੁੱਲ੍ਹ ਜਲਦੀ ਫ਼ਟ ਜਾਂਦੇ ਹਨ। ਇਸ ਸਮੱਸਿਆ ਤੋਂ ਬਚਾਅ ਲਈ ਗਾਂ ਦਾ ਘਿਓ ਜਾਂ ਸਰ੍ਹੋਂ ਦਾ ਤੇਲ ਧੁੰਨੀ ‘ਤੇ ਲਗਾਉਣ ਨਾਲ ਵੀ ਆਰਾਮ ਮਿਲਦਾ ਹੈ।
ਛੇਤੀ ਭੋਜਨ ਕਰਨ ਨਾਲ ਭਾਰ ਨਿੰਰਤਰ ਰਹਿੰਦਾ ਹੈ। ਇਸ ਨਾਲ ਪਾਚਨ ਕਿਰਿਆਂ ਵੀ ਠੀਕ ਰਹਿੰਦੀ ਹੈ।
ਸਹੀ ਸਮੇਂ ‘ਤੇ ਭੋਜਨ ਕਰਨ ਨਾਲ ਖਾਣਾ ਪੂਰੀ ਤਰ੍ਹਾਂ ਨਾਲ ਹਜ਼ਮ ਹੋ ਜਾਂਦਾ ਹੈ। ਇਸ ਨਾਲ ਤੁਹਾਡਾ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ।
ਸਮੇਂ ਸਿਰ ਭੋਜਨ ਕਰਨ ਨਾਲ ਪੇਟ ਦਰਦ ਅਤੇ ਗੈਸ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਹਨ।