ਨਗਰ-ਨਿਗਮ ਚੋਣਾਂ : ਪਟਿਆਲਾ ਤੋਂ ‘ਆਪ’ ਨੇ 19 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

ਪਟਿਆਲਾ : 17 ਦਸੰਬਰ ਨੂੰ ਹੋਣ ਜਾ ਰਹੀਆਂ ਨਗਰ-ਨਿਗਮ ਚੋਣਾਂ ਸੰਬੰਧੀ ਆਮ ਆਦਮੀ ਪਾਰਟੀ ਨੇ ਪਟਿਆਲਾ ਤੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਆਮ ਆਦਮੀ ਪਾਰਟੀ ਵਲੋਂ ਜਾਰੀ ਕੀਤੀ ਗਈ ਇਸ ਦੂਜੀ ਸੂਚੀ ਵਿਚ 19 ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸੂਚੀ ਮੁਤਾਬਕ ਵਾਰਡ ਨੰਬਰ 1 ਤੋਂ ਵੀਰਪਾਲ ਕੌਰ ਚਾਹਲ, 4 ਤੋਂ ਝਬੇਗ ਸਿੰਘ, 10 ਤੋਂ ਗੁਰਸੇਵਕ ਸਿੰਘ, 17 ਤੋਂ ਸ਼ਾਂਤੀ ਸ਼ਰਮਾ, 18 ਤੋਂ ਗੀਤੂ ਧੀਮਾਨ, 20 ਤੋਂ ਤਰਨਜੀਤ ਸਿੰਘ, 21 ਤੋਂ ਗੁਰਮੀਤ ਸਿੰਘ, 25 ਤੋਂ ਦਵਿੰਦਰ ਕੌਰ, 26 ਤੋਂ ਰਾਜ ਕੁਮਾਰ, 29 ਤੋਂ ਸੁਰਿੰਦਰ ਕੌਰ, 31 ਤੋਂ ਮਨਪ੍ਰੀਤ ਕੌਰ, 33 ਤੋਂ ਰੇਨੂੰ ਬਾਲਾ, 35 ਤੋਂ ਕਮਲਾ ਦੇਵੀ, 41 ਤੋਂ ਮਨੀਸ਼ਾ, 43 ਤੋਂ ਮਨਜੀਤ ਕੌਰ, 44 ਤੋਂ ਦੀਪਕ ਮਲਹੋਤਰਾ, 51 ਤੋਂ ਸੋਨੂੰ ਰਾਣੀ, 56 ਤੋਂ ਰਵੇਲ ਸਿੱਧੂ ਅਤੇ ਵਾਰਡ ਨੰਬਰ 59 ਤੋਂ ਬਲਵਿੰਦਰ ਕੌਰ ਕੋਹਲੀ ਦੇ ਨਾਂ ਦਾ ਐਲਾਨ ਕੀਤਾ ਗਿਆ ਹੈ।